02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਵਿਸਾਖੀ <br/>

ਅਜੀਤ ਡੈਸਕ 17-05-2026

ਨਵਦੀਪ ਨੇ ਸਕੂਲ ਤੋਂ ਘਰ ਆਉਂਦਿਆਂ ਹੀ ਸਕੂਲ ਵਿਚ ਹੋਏ ਵਿਸਾਖੀ ਦੇ ਪ੍ਰੋਗਰਾਮ ਬਾਰੇ ਆਪਣੀ ਦਾਦੀ ਨੂੰ ਦੱਸਣਾ ਸ਼ੁਰੂ ਕਰ ਦਿੱਤਾ | ਨਵਦੀਪ ਦੱਸ ਰਿਹਾ ਸੀ ਕਿ ਅੱਜ ਸਾਡੇ ਸਕੂਲ ਵਿਚ ਸਾਡੇ ਅਧਿਆਪਕ ਸਾਨੂੰ ਵਿਸਾਖੀ ਬਾਰੇ ਜਾਣਕਾਰੀ ਦੇ ਰਹੇ ਸਨ ਕਿ ਵਿਸਾਖੀ ਪੰਜਾਬ ਵਿਚ ਬੜੀ ਧੂਮ-ਧਾਮ ਨਾਲ ਮਨਾਈ ਜੰਦੀ ਹੈ ਅਤੇ ਇਸੇ ਦਿਨ ਹੀ ਖ਼ਾਲਸਾ ਪੰਥ ਦੀ ਸਾਜਨਾ ਵੀ ਕੀਤੀ ਗਈ ਸੀ ਅਤੇ ਇਸ ਦਿਨ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਦੀ ਵਾਢੀ ਦੀ ਸ਼ੁਰੂਆਤ ਕਰਦੇ ਹਨ, ਢੋਲ ਵਜਾਉਂਦੇ ਹਨ ਅਤੇ ਘਰਾਂ ਵਿਚ ਸਵਾਦਿਸ਼ਟ ਪਕਵਾਨ ਤਿਆਰ ਕੀਤੇ ਜਾਂਦੇ ਹਨ | ਲਾਗੇ ਬੈਠਾ ਬਿਸ਼ਨ ਸਿੰਘ ਨਵਦੀਪ ਦੀਆਂ ਗੱਲਾਂ ਸੁਣ ਕੇ ਖੁਸ਼ ਹੋ ਰਿਹਾ ਸੀ ਤੇ ਅੰਦਰੋਂ-ਅੰਦਰੀ ਡਰ ਰਿਹਾ ਸੀ ਕਿ ਪਿਛਲੇ ਸਾਲ ਵਾਂਗ ਕਿਤੇ ਇਸ ਵਾਰੀ ਵੀ ਉਸ ਦੀ ਪੁੱਤਾਂ ਵਾਂਗ ਪਾਲੀ ਕਣਕ ਕਿਤੇ ਮੰਡੀਆਂ ਵਿਚ ਹੀ ਨਾ ਰੁਲ ਜਾਵੇ | ਸਕੂਲ ਵਿਚ ਮਨਾਈ ਗਈ ਵਿਸਾਖੀ ਤੇ ਘਰਾਂ ਵਿਚ ਮਨਾਈ ਗਈ ਵਿਸਾਖੀ ਦਾ ਕਾਫੀ ਫਰਕ ਦੇਖ ਕੇ ਬਿਸ਼ਨ ਸਿੰਘ ਡੰੂਘੀਆਂ ਸੋਚਾਂ ਵਿਚ ਪੈ ਗਿਆ |

-ਪਿੰਡ ਬੂਆ ਨੰਗਲੀ | ਮੋਬਾਈਲ : 98150-61014

ਪਿਛਲੀ ਖ਼ਬਰ ਹਾਕ <br/> ਅਗਲੀ ਖ਼ਬਰ ਕਿਹੜੀ ਕਾਟੋ ਕਿਹੜੇ ਫੁੱਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।