02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਿਹੜੀ ਕਾਟੋ ਕਿਹੜੇ ਫੁੱਲ <br/>

ਅਜੀਤ ਡੈਸਕ 17-05-2026

ਇਕ ਵਾਰ ਮੈਂ ਕਿਸੇ ਕੰਮ ਲਈ ਪਿੰਡ ਤੋਂ ਨਾਲ ਦੇ ਸ਼ਹਿਰ ਦੀ ਬੱਸ ਫੜੀ | ਮੇਰੇ ਅੱਗੇ ਵਾਲੀ ਸੀਟ ਦਾ ਮੁਸਾਫਰ ਫੋਨ 'ਤੇ ਉੱਚੀ-ਉੱਚੀ ਗੱਲੀਂ ਪਿਆ ਰਹਿੰਦਾ, 'ਮੈਂ ਤਾਂ ਜੀ ਆਪਣਾ ਮੁੰਡਾ ਅਮਰੀਕਾ ਸੈੱਟ ਕਰ ਦਿੱਤਾ ਹੈ ਤੇ ਛੋਟਾ ਆਈਲੈਟਸ ਦੀ ਤਿਆਰੀ ਕਰਦਾ ਪਿਆ ਹੈ | ਬਸ ਆਉਂਦੇ ਸਿਆਲ ਨੂੰ ਉਹ ਵੀ ਆਸਟ੍ਰੇਲੀਆ ਵਗ ਜੂ | ਇਹ ਸਮਝੋ ਬਈ ਹੁਣ ਤਾਂ ਕਾਟੋ ਫੁੱਲਾਂ 'ਤੇ ਹੋ ਜਾਣੀ ਹੈ |'
ਏਨੀ ਦੇਰ ਨੂੰ ਮੇਰੀ ਨਜ਼ਰ ਨਾਲ ਦੀ ਸਵਾਰੀ ਹੱਥ ਫੜੇ ਅਖ਼ਬਾਰ 'ਤੇ ਪਈ | ਇਕ ਨਿੱਕੀ ਜਿਹੀ ਖ਼ਬਰ ਨੇ ਮੇਰੀਆਂ ਨਜ਼ਰਾਂ ਨੂੰ ਕੈਦ ਕਰ ਲਿਆ ਸੀ | ਖ਼ਬਰ ਸੀ ਕਿ 'ਪੰਜਾਬ ਵਿਚ ਬਿਰਧ ਆਸ਼ਰਮਾਂ ਦੀ ਗਿਣਤੀ ਵਿਚ ਵਾਧਾ' ਮੈਨੂੰ ਉਸ ਮੁਸਾਫਰ ਦਾ ਭਵਿੱਖ ਨਜ਼ਰ ਆਉਣ ਲੱਗਾ ਸੀ ਕਿ ਉਹ ਕਿਹੜੀ ਕਾਟੋ ਤੇ ਕਿਹੜੇ ਫੁੱਲਾਂ ਦੀ ਗੱਲ ਕਰ ਰਿਹਾ ਸੀ |'

-ਮੋਬਾਈਲ : 85568-52634

ਪਿਛਲੀ ਖ਼ਬਰ ਵਿਸਾਖੀ <br/> ਅਗਲੀ ਖ਼ਬਰ ਚਾਂਦੀ ਆ ਸਿਲੰਡਰਾ ਓਏ... <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।