02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸ਼ੱਕੀ ਹਾਲਤ 'ਚ ਦੋ ਨੌਜਵਾਨਾਂ ਦੀ ਮੌਤ

ਜਗਰਾਉਂ (ਲੁਧਿਆਣਾ), 2 ਅਗਸਤ (ਕੁਲਦੀਪ ਸਿੰਘ ਲੋਹਟ) - ਸਿੱਧਵਾਂ ਬੇਟ ਨੇੜੇ ਪਿੰਡ ਮੁਨੱਬਰਪੁਰਾ (ਤਿਹਾੜਾ) ਵਿਚ ਦੋ ਨੌਜਵਾਨਾਂ ਦੀ ਸ਼ੱਕੀ ਹਾਲਤਾਂ ਵਿਚ ਮੌਤ ਹੋ ਜਾਣ ਦੀ ਘਟਨਾ ਨੇ ਪੂਰੇ ਇਲਾਕੇ ਨੂੰ ਗਹਿਰੇ ਸਦਮੇ ਵਿਚ ਪਾ ਦਿੱਤਾ...

ਅਜੀਤ ਡੈਸਕ 02-08-2026

ਜਗਰਾਉਂ (ਲੁਧਿਆਣਾ), 2 ਅਗਸਤ (ਕੁਲਦੀਪ ਸਿੰਘ ਲੋਹਟ) - ਸਿੱਧਵਾਂ ਬੇਟ ਨੇੜੇ ਪਿੰਡ ਮੁਨੱਬਰਪੁਰਾ (ਤਿਹਾੜਾ)  ਵਿਚ ਦੋ ਨੌਜਵਾਨਾਂ ਦੀ ਸ਼ੱਕੀ ਹਾਲਤਾਂ ਵਿਚ ਮੌਤ ਹੋ ਜਾਣ ਦੀ ਘਟਨਾ ਨੇ ਪੂਰੇ ਇਲਾਕੇ ਨੂੰ ਗਹਿਰੇ ਸਦਮੇ ਵਿਚ ਪਾ ਦਿੱਤਾ ਹੈ। ਇਕੋ ਦਿਨ ਦੋ ਨੌਜਵਾਨਾਂ ਦੀਆਂ ਵੱਖ-ਵੱਖ ਥਾਵਾਂ ਤੋਂ ਲਾਸ਼ਾਂ ਮਿਲਣ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।
ਸ਼ੁਰੂਆਤੀ ਹਾਲਾਤਾਂ ਨੂੰ ਵੇਖਦਿਆਂ ਇਹ ਮਾਮਲਾ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਹੋਈ ਮੌਤ ਦਾ ਜਾਪਦਾ ਹੈ, ਹਾਲਾਂਕਿ ਇਸ ਸੰਬੰਧੀ ਪੁਲਿਸ ਵਲੋਂ ਕੋਈ ਅਧਿਕਾਰਕ ਪੁਸ਼ਟੀ ਨਹੀ ਕੀਤੀ ਗਈ ਪ੍ਰੰਤੂ ਪਰਿਵਾਰ ਸਿੱਧੇ ਤੌਰ 'ਤੇ ਇਨ੍ਹਾਂ ਮੌਤਾਂ ਦੇ ਜ਼ਿੰਮੇਦਾਰ ਪ੍ਰਸ਼ਾਸਨ ਅਤੇ ਨਸ਼ਾ ਤਸਕਰਾਂ ਨੂੰ ਠਹਿਰਾ ਰਹੇ ਹਨ।
22 ਸਾਲਾ ਨੌਜਵਾਨ ਪ੍ਰਿੰਸ ਪੁੱਤਰ ਕੁਲਬੀਰ ਸਿੰਘ ਜੋ ਆਪਣੇ ਘਰ ਵਿਚ ਮ੍ਰਿਤਕ ਹਾਲਤ ਵਿੱਚ ਮਿਲਿਆ। ਜਦਕਿ 25 ਸਾਲਾ ਹਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਦੀ ਲਾਸ਼ ਪਿੰਡ ਦੀ ਮੋਟਰ ਤੋਂ ਮਿਲੀ ਹੈ।ਦੋਵਾਂ  ਮਿ੍ਤਕਾਂ ਦੇ  ਪਰਿਵਾਰਿਕ ਮੈਂਬਰਾਂ ਦਾ ਆਖਣਾ ਹੈ ਕਿ ਦੋਵਾਂ ਨੌਜਵਾਨਾਂ ਨੇ  ਟੀਕਾ ਲਾਇਆ ਸੀ ਤੇ ਮੌਕੇ 'ਤੇ ਹੀ  ਸਰਿੰਜਾਂ ਮਿਲੀਆਂ ਹਨ, ਜਿਸ ਕਾਰਨ ਇਹ ਮੌਤਾਂ ਚਿੱਟੇ ਨਾਲ ਹੋਣ ਦੀ ਸ਼ੰਕਾ ਜਿਤਾਈ ਜਾ ਰਹੀ ਹੈ।

ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਦੇ ਹੋਏ ਨੌਜਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਇਸ ਵਾਰ ਭਾਜਪਾ ਨੂੰ ਮੌਕਾ ਦੇਣਗੇ ਪੰਜਾਬ ਦੇ ਲੋਕ - ਨਾਇਬ ਸਿੰਘ ਸੈਣੀ