ਅਦਾਕਾਰਾ ਕੰਗਨਾ ਰਾਣੌਤ ਦੀ ਦੇਸ਼ ਭਗਤੀ ਅਤੇ ਹਿੰਮਤ ਨਾਲ ਜੁੜੀ ਸੱਚੀ ਘਟਨਾਵਾਂ ਤੋਂ ਪ੍ਰੇਰਿਤ ਫ਼ਿਲਮ 'ਭਾਰਤ ਭਾਗਿਆ ਵਿਧਾਤਾ' 12 ਜੂਨ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਗਈ ਹੈ। ਕੰਗਨਾ ਰਾਣੌਤ ਨੇ ਇਸ ਫ਼ਿਲਮ ਦਾ ਨਿਰਮਾਣ ਆਪਣੇ ਪ੍ਰੋਡਕਸ਼ਨ ਹਾਊਸ ਮਣੀਕਰਣਿਕਾ ਫ਼ਿਲਮਜ਼ ਦੇ ਬੈਨਰ ਹੇਠ ਕੀਤਾ ਹੈ।
ਫ਼ਿਲਮ 'ਭਾਰਤ ਭਾਗਿਆ ਵਿਧਾਤਾ' 26 ਨਵੰਬਰ, 2008 ਨੂੰ ਮੁੰਬਈ ਵਿਚ ਹੋਏ ਅੱਤਵਾਦੀ ਹਮਲਿਆਂ ਦੀ ਪਿੱਠਭੂਮੀ 'ਤੇ ਆਧਾਰਿਤ ਹੈ। ਹਾਲਾਂਕਿ ਫ਼ਿਲਮ ਦਾ ਕੇਂਦਰ ਹਥਿਆਰਾਂ ਅਤੇ ਹਿੰਸਾ 'ਤੇ ਨਹੀਂ, ਸਗੋਂ ਉਨ੍ਹਾਂ ਆਮ ਲੋਕਾਂ ਦੀ ਹਿੰਮਤ ਅਤੇ ਮਨੁੱਖੀ ਸੰਵੇਦਨਾਵਾਂ 'ਤੇ ਹੈ, ਜਿਨ੍ਹਾਂ ਨੇ ਸੰਕਟ ਦੀ ਘੜੀ ਵਿਚ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੀ ਜ਼ਿੰਦਗੀ ਦਾਅ 'ਤੇ ਲਗਾ ਦਿੱਤੀ।
ਫ਼ਿਲਮ ਨੂੰ ਮਨੋਜ ਤਪਾੜੀਆ ਨੇ ਨਿਰਦੇਸ਼ਤ ਕੀਤਾ ਹੈ। ਫ਼ਿਲਮ ਵਿਚ ਕੰਗਨਾ ਨੇ ਇਕ ਨਰਸ ਦੀ ਭੂਮਿਕ ਨਿਭਾਈ ਹੈ। ਇਸ ਫ਼ਿਲਮ ਵਿਚ ਗਿਰੀਜਾ ਓਕ, ਸਮਿਤਾ ਤਾਂਬੇ, ਅੰਮ੍ਰਿਤਾ ਨਾਮਦੇਵ, ਈਸ਼ਾ ਡੇ, ਪ੍ਰਿਆ ਬੋਰਡ, ਆਸ਼ਾ ਸ਼ੇਲਾਰ, ਸੁਹਿਤਾ ਥੱਟੇ, ਰਸਿਕਾ ਅਘਾਸੇ, ਆਦਿੱਤਿਆ ਮਿਸ਼ਰਾ ਅਤੇ ਜ਼ਾਹਿਦ ਖਾਨ ਵਰਗੇ ਕਲਾਕਾਰ ਨਜ਼ਰ ਆਉਣਗੇ।
ਫ਼ਿਲਮ ਦੀ ਕਹਾਣੀ ਮੁੱਖ ਰੂਪ ਵਿਚ ਮੁੰਬਈ ਦੇ ਕਾਮਾ ਹਸਪਤਾਲ ਅੰਦਰ ਵਾਪਰੀਆਂ ਘਟਨਾਵਾਂ ਨੂੰ ਦਰਸਾਉਂਦੀ ਹੈ, ਜਿਸ ਸਮੇਂ ਬਾਹਰ ਅੱਤਵਾਦੀ ਅੰਨ੍ਹੇਵਾਹ ਗੋਲੀਆਂ ਚਲਾ ਰਹੇ ਸਨ, ਉਸੇ ਦੌਰਾਨ ਹਸਪਤਾਲ ਦੇ ਅੰਦਰ ਡਾਕਟਰਾਂ, ਨਰਸਾਂ ਅਤੇ ਕਰਮਚਾਰੀਆਂ ਨੇ ਹਿੰਮਤ ਨਹੀਂ ਹਾਰੀ। ਬਿਨਾਂ ਹਥਿਆਰਾਂ ਦੇ ਉਨ੍ਹਾਂ ਨੇ ਲਗਭਗ 400 ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਜਾਨ ਬਚਾਉਣ ਲਈ ਪੂਰੀ ਰਾਤ ਸੰਘਰਸ਼ ਕੀਤਾ।
ਨਰਸ ਦੇ ਕਿਰਦਾਰ ਵਿਚ ਕੰਗਨਾ ਰਾਣੌਤ
ਅਜੀਤ ਡੈਸਕ
24-06-2026