13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਆਜ਼ਾਦੀ ਘੁਲਾਟੀਏ ਜਥੇਦਾਰ ਸੋਹਣ ਸਿੰਘ ਜਲਾਲਉਸਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਜਥੇਦਾਰ ਸੋਹਣ ਸਿੰਘ ਜਲਾਲਉਸਮਾ ਨੂੰ ਯਾਦ ਕਰਦਿਆਂ

ਅਜੀਤ ਡੈਸਕ 13-11-2026

ਬਰਸੀ 'ਤੇ ਵਿਸ਼ੇਸ਼ 

ਜਥੇਦਾਰ ਸੋਹਣ ਸਿੰਘ ਜਲਾਲਉਸਮਾ ਦਾ ਜਨਮ 23 ਮਾਰਚ 1901 ਨੂੰ  ਪਿੰਡ ਜਲਾਲਉਸਮਾ, ਤਹਿਸੀਲ ਬਾਬਾ ਬਕਾਲਾ ਸਾਹਿਬ, ਜ਼ਿਲਾ ਅੰਮਿ੍ਤਸਰ ਵਿਖੇ ਪਿਤਾ ਜਵਾਹਰ ਸਿੰਘ ਦੇ ਗ੍ਰਹਿ ਵਿਖੇ ਹੋਇਆ | ਮੁਢਲੀ ਵਿੱਦਿਆ ਪਿੰਡ ਦੇ ਬਾਬਾ ਸ਼ਾਮ ਸਿੰਘ ਦੇ ਡੇਰੇ ਤੋਂ ਪ੍ਰਾਪਤ ਕਰ ਕੇ ਆਪ 1917 ਵਿਚ ਫ਼ੌਜ ਵਿਚ ਭਰਤੀ ਹੋ ਗਏ | ਇਸ ਦੌਰਾਨ ਜਲਿ੍ਹਆਂਵਾਲੇ ਬਾਗ਼ ਦਾ ਸਾਕਾ ਵਾਪਰ ਗਿਆ, ਜਿਸ ਤੋਂ ਪ੍ਰਭਾਵਿਤ ਹੋ ਕੇ ਆਪ ਨੇ 150 ਸਿੰਘਾਂ ਸਮੇਤ ਫ਼ੌਜ ਦੀ ਨੌਕਰੀ ਤਿਆਗ ਦਿੱਤੀ | ਇਸ ਤੋਂ ਬਾਅਦ ਗੰਗਸਰ ਜੈਤੋ ਦੇ ਮੋਰਚੇ ਦੌਰਾਨ ਆਪ ਨੇ 6 ਮਹੀਨੇ ਕੈਦ ਕੱਟੀ | 1926 ਤੋਂ ਲੈ ਕੇ 1933 ਤੱਕ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ | ਇਸ ਉਪਰੰਤ ਸਾਈਮਨ ਕਮਿਸ਼ਨ ਦੇ ਵਿਰੋਧ ਵਿਚ ਹੋਏ ਪ੍ਰਦਰਸ਼ਨ ਵਿਚ ਹਿੱਸਾ ਲੈਣ ਤੇ ਆਪ ਨੂੰ  4 ਸਾਲ ਦੀ ਸਜ਼ਾ ਹੋਈ, ਪਰ 1931 'ਚ ਗਾਂਧੀ-ਇਰਵਨ ਸਮਝੌਤੇ ਤਹਿਤ ਆਪ ਨੂੰ  ਦੋ ਸਾਲ ਬਾਅਦ ਅੰਬਾਲਾ ਦੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ | 1934 ਵਿਚ ਆਪ ਨੇ ਸੋਹਣ ਸਿੰਘ ਭਕਨਾ ਨਾਲ ਫਿਰੋਜ਼ਪੁਰ ਜੇਲ੍ਹ 'ਚ ਇਕ ਸਾਲ ਕੈਦ ਕੱਟੀ | 1937 ਦੇ ਕਿਸਾਨ ਮੋਰਚੇ ਦੌਰਾਨ ਆਪ ਨੇ ਜਥੇਦਾਰ ਊਧਮ ਸਿੰਘ ਨਾਲ ਸਰਗੋਧਾ (ਪਾਕਿਸਤਾਨ) ਦੀ ਜੇਲ੍ਹ 'ਚ ਇਕ ਸਾਲ ਕੈਦ ਕੱਟੀ | ਆਪ 1952, 1957, 1964, 1967, 1972 'ਚ ਪੰਜ ਵਾਰ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਤੇ 1973 'ਚ ਆਪ ਗਿਆਨੀ ਜ਼ੈਲ ਸਿੰਘ ਦੀ ਵਜ਼ਾਰਤ 'ਚ ਸਿਹਤ ਮੰਤਰੀ ਪੰਜਾਬ ਬਣੇ | ਆਪ ਨੇ ਜ਼ਿੰਦਗੀ ਵਿਚ ਸਭ ਤੋਂ ਵੱਡਾ ਯੋਗਦਾਨ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹੀਦੀ ਤੋਂ ਬਾਅਦ ਉਸ ਸਮੇਂ ਦੇ ਰੱਖਿਆ ਮੰਤਰੀ ਸਵਰਨ ਸਿੰਘ ਤੇ ਗੁਰਦਿਆਲ ਸਿੰਘ ਢਿੱਲੋਂ ਦੀ ਸਹਾਇਤਾ ਨਾਲ ਰਈਆ ਵਿਖੇ ਫੌਜ ਦੀ ਰਾਖਵੀਂ ਥਾਂ 'ਚੋਂ 10 ਏਕੜ ਜ਼ਮੀਨ ਲੈ ਕੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਜੀ ਦੀ ਯਾਦ ਵਿਚ ਆਮ ਲੋਕਾਂ ਤੋਂ ਉਗਰਾਈ ਕਰ ਕੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਫਾਰ ਵੂਮੈਨ ਅਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਣਵਾਇਆ | ਇਹ ਇਕ ਵਿਲੱਖਣ ਗੱਲ ਸੀ ਕਿ ਉਸ ਸਮੇਂ ਵਿਚ ਅੰਮਿ੍ਤਸਰ ਅਤੇ ਜਲੰਧਰ ਤੋਂ ਇਲਾਵਾ ਏਥੇ ਲਾਗੇ ਬੰਨੇ ਕੋਈ ਲੜਕੀਆਂ ਦਾ ਕਾਲਜ ਨਹੀਂ ਸੀ, ਬਹੁਤੀਆਂ ਲੜਕੀਆਂ ਉੱਚ ਵਿੱਦਿਆ ਲੈਣ ਤੋਂ ਵਾਂਝੀਆ ਰਹਿ ਜਾਂਦੀਆਂ ਸਨ | ਇਹ ਕਾਲਜ ਬਣਨ ਨਾਲ ਆਮ ਘਰਾਂ ਦੀਆ ਲੜਕੀਆਂ ਲਈ ਉੱਚ ਵਿੱਦਿਆ ਲੈਣੀ ਸੌਖਾਲੀ ਹੋ ਗਈ ਅਤੇ ਨਾ ਹੀ ਕੋਈ ਇੰਗਲਿਸ਼ ਮਾਧਿਆਮ ਦਾ ਸਕੂਲ ਵੀ ਸਥਾਨਿਕ ਇਲਾਕੇ ਵਿਚ ਨਹੀਂ ਸੀ ਸੋ, ਉਨ੍ਹਾਂ ਨੇ ਇਕ ਵਧੀਆ ਫ਼ੈਸਲਾ ਲੈ ਕੇ ਅਜਿਹਾ ਸਕੂਲ ਬਣਵਾ ਕੇ ਬਹੁਤ ਹੀ ਘੱਟ ਫੀਸਾਂ 'ਤੇ ਸਕੂਲ ਵਿਚ ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰਵਾਈ | ਅੱਜ ਇਕ ਵਿੱਦਿਅਕ ਅਦਾਰੇ ਟਰੱਸਟ ਦੀ ਚੇਅਰਮੈਨ ਸਤਨਾਮ ਕੌਰ ਸੇਖੋਂ ਦੀ ਅਗਵਾਈ ਵਿਚ ਸੁਚੱਜੇ ਢੰਗ ਨਾਲ ਕੰਮ ਕਰ ਰਹੇ ਹਨ | ਕਾਲਜ ਵਿਚ ਕਰੀਬ 2000 ਤੋਂ ਉਪਰ ਵਿਦਿਆਰਥਣਾਂ ਅਤੇ ਸਕੂਲ ਵਿਚ ਕਰੀਬ 3500 ਦੇ ਕਰੀਬ ਵਿਦਿਆਰਥੀ ਵਿਦਿਆਰਥਣਾਂ ਪੜ੍ਹ ਰਹੇ ਹਨ | ਇਸੇ ਤਰ੍ਹਾਂ ਹੀ ਇਸ ਦੀਆਂ ਤਿੰਨ ਬ੍ਰਾਂਚਾਂ ਹੋਰ ਜਿਵੇ ਬੁਤਾਲਾ ਸਕੂਲ, ਜਿੱਥੇ 1000 ਤੋਂ ਵੱਧ ਵਿਦਿਆਰਥੀ ਵਿੱਦਿਆ ਪ੍ਰਾਪਤ ਕਰ ਰਹੇ | ਅੰਮਿ੍ਤਸਰ ਰਾਮ ਤੀਰਥ ਦੇ ਕੋਲ ਸ਼ਾਨਦਾਰ ਪਬਲਿਕ ਸਕੂਲ ਵੀ ਚੱਲ ਰਿਹਾ ਹੈ ਅਤੇ ਇਕ ਟਾਂਗਰਾ ਨਜ਼ਦੀਕ ਵੀ ਉਸਾਰੀ ਅਧੀਨ ਹੈ | ਅੰਤ ਆਪ 1989 ਵਿਚ ਵਿਚ ਇਸ ਫਾਨੀ ਸੰਸਾਰ ਨੂੰ  ਅਲਵਿਦਾ ਕਹਿ ਗਏ | ਅੱਜ 13 ਨਵੰਬਰ ਦਿਨ ਸ਼ੁੱਕਰਵਾਰ ਨੂੰ  ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਦੀ ਪ੍ਰਧਾਨ ਸਤਨਾਮ ਕੌਰ ਸੇਖੋਂ ਦੀ ਅਗਵਾਈ ਵਿਚ ਸਮੂਹ ਟਰੱਸਟੀਆਂ ਵਲੋਂ ਉਨ੍ਹਾਂ ਦੀ ਸਾਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਉਨ੍ਹਾਂ ਦੀ ਯਾਦ ਵਿਚ ਬਣੀ ਯਾਦਗਰ ਪਿੰਡ ਜਲਾਲਉਸਮਾ ਵਿਖੇ ਸਵੇਰੇ 10 ਵਜੇ ਤੋਂ ਇਕ ਵਜੇ ਤੱਕ ਮਨਾਈ ਜਾ ਰਹੀ ਹੈ ਜਿੱਥੇ ਮਹਾਨ ਆਜ਼ਾਦੀ ਘੁਲਾਟੀਏ ਜਥੇ: ਸੋਹਣ ਸਿੰਘ ਜਲਾਲਉਸਮਾ ਨੂੰ  ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾਣਗੇ |

-ਪੱਤਰ ਪ੍ਰੇਰਕ ਰਈਆ
ਮੋਬਾਇਲ-98761-22614 

ਪਿਛਲੀ ਖ਼ਬਰ ਵੱਡੇ ਘਟਨਾਕ੍ਰਮਾਂ ਦੇ ਸੰਦਰਭ ਵਿਚ-ਰਾਜਨੀਤਕ ਬਚਾਅ ਦੀ ਕੋਸ਼ਿਸ਼ ਹੈ ਸੋਨੀਆ ਗਾਂਧੀ ਦੀ ਕਿਤਾਬ ਅਗਲੀ ਖ਼ਬਰ ਸਮੇਂ ਸਿਰ ਫ਼ੈਸਲੇ ਲੈਣ ਵਿਚ ਅਸਫ਼ਲ ਰਹਿੰਦੀ ਹੈ ਕਾਂਗਰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।