02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਗ਼ਜ਼ਲ

ਅਜੀਤ ਡੈਸਕ 21-06-2026

* ਬਲਵਿੰਦਰ ਬਾਲਮ ਗੁਰਦਾਸਪੁਰ *
ਪਹੁ ਫੁੱਟਣ ਦੀ ਲਾਲੀ ਵਰਗਾ ਪਿਆਰ ਪਿਤਾ ਦਾ ਹੁੰਦਾ।
ਫੁੱਲਾਂ ਲੱਦੀ ਡਾਲੀ ਵਰਗਾ ਪਿਆਰ ਪਿਤਾ ਦਾ ਹੁੰਦਾ।

ਜਿਸ ਦੇ ਚੁੰਮਣ ਦੀ ਲੋਰੀ ਵਿਚ ਜੰਨਤ, ਸ਼ੁੱਭ ਅਸੀਸਾਂ,
ਸ਼ਹਿਦ ਭਰੀ ਪਿਆਲੀ ਵਰਗਾ ਪਿਆਰ ਪਿਤਾ ਦਾ ਹੁੰਦਾ।

ਰੌਸ਼ਨੀਆਂ ਦੇ ਬੰਦਨਵਾਰ ਖ਼ੁਸ਼ੀਆਂ, ਖੇੜੇ, ਹਾਸੇ,
ਸ਼ੁਭ ਤਿਉਹਾਰ ਦਿਵਾਲੀ ਵਰਗਾ ਪਿਆਰ ਪਿਤਾ ਦਾ ਹੁੰਦਾ।

ਵਲਗਣ ਦੀ ਮਜ਼ਬੂਤੀ ਕਰਕੇ ਕਸ਼ਟ ਹਜ਼ਾਰਾਂ ਸਹਿਣੇ,
ਵੇਲ ਕੋਈ ਕੰਡਿਆਲੀ ਵਰਗਾ ਪਿਆਰ ਪਿਤਾ ਦਾ ਹੁੰਦਾ।

ਜਿਸ ਦੀ ਉਂਗਲੀ ਫੜ ਕੇ ਪਾਇਆ ਪਿਆਰ ਜ਼ਮਾਨੇ ਵਾਲਾ,
ਰਖਵਾਲੀ ਖੁਸ਼ਹਾਲੀ ਵਰਗਾ ਪਿਆਰ ਪਿਤਾ ਦਾ ਹੁੰਦਾ।

ਵੱਖੋ-ਵੱਖਰੇ ਫੁੱਲ ਹੁੰਦੇ ਨੇ ਐਪਰ ਮਿੱਟੀ ਇੱਕੋ,
ਬਾਗ਼ 'ਚ ਰੁੱਤ ਮਤਵਾਲੀ ਵਰਗਾ ਪਿਆਰ ਪਿਤਾ ਦਾ ਹੁੰਦਾ।

ਸਾਰੇ ਘਰ ਦੀ ਬਰਕਤ ਸ਼ੁਹਰਤ, ਤੰਦਰੁਸਤੀ ਦਾ ਆਲਮ,
ਚੁੱਲ੍ਹੇ ਵਿਚ ਅੱਗ ਬਾਲੀ ਵਰਗਾ ਪਿਆਰ ਪਿਤਾ ਦਾ ਹੁੰਦਾ।

ਜਿਸ ਦੇ ਕਰਕੇ ਫੁੱਲਾਂ ਦੇ ਵਿਚ ਖ਼ੁਸ਼ਬੂਆਂ ਦੀ ਆਮਦ,
ਗੁਲਸ਼ਨ ਦੇ ਵਿਚ ਮਾਲੀ ਵਰਗਾ ਪਿਆਰ ਪਿਤਾ ਦਾ ਹੁੰਦਾ।

ਜੰਨਤ ਵਰਗਾ, ਮੰਦਿਰ ਵਰਗਾ, ਇੱਕ ਮਸੀਹੇ ਵਰਗਾ,
ਖ਼ੁਸ਼ਬੂ ਤੇ ਹਰਿਆਲੀ ਵਰਗਾ ਪਿਆਰ ਪਿਤਾ ਦਾ ਹੁੰਦਾ।

'ਬਾਲਮ' ਮਿੱਟੀ ਦੀ ਖੁਸ਼ਹਾਲੀ ਭਾਰਤ ਦਾ ਸਿਰ ਉੱਚਾ,
ਹੱਲ ਅਤੇ ਪੰਜਾਲੀ ਵਰਗਾ ਪਿਆਰ ਪਿਤਾ ਦਾ ਹੁੰਦਾ।

-ਓਂਕਾਰ ਨਗਰ ਗੁਰਦਾਸਪੁਰ (ਪੰਜਾਬ) ਐਡਮਿੰਟਨ ਕੈਨੇਡਾ।
ਵਟਸਐਪ :+9198156-25409

ਪਿਛਲੀ ਖ਼ਬਰ ਮਿਹਨਤ, ਜਜ਼ਬੇ ਅਤੇ ਇਨਸਾਨੀਅਤ ਦੀ ਮਿਸਾਲ ਕ੍ਰਿਸਟੀਆਨੋ ਰੋਨਾਲਡੋ ਅਗਲੀ ਖ਼ਬਰ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨ ਕੌਂਸਲ ਦਾ ਅਤੀਤ ਤੋਂ ਵਰਤਮਾਨ ਤੱਕ ਦਾ ਸਫ਼ਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।