02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਿਆਹ ਜਾਂ ਸੁਨਹਿਰੀ ਤਵਾਰੀਖ

ਅਜੀਤ ਡੈਸਕ 12-04-2026

ਮੈਂ
ਪਹਿਲੀ ਆਲਮੀ ਜੰਗ
'ਚ ਸ਼ਾਮਿਲ ਇਕ ਮੁਲਕ
ਬੋਲ ਰਿਹਾ ਹਾਂ
ਮੈਂ ਦੂਜੀ ਆਲਮੀ ਜੰਗ ਦਾ ਵੀ
ਹਿੱਸਾ ਰਿਹਾ ਹਾਂ
ਮਰਜ਼ੀ ਨਾਲ ਜਾਂ
ਮਜਬੂਰੀ ਨਾਲ
ਇਹ ਸੰਦਰਭ ਤੋਂ
ਪਰ੍ਹਾਂ ਦੀ ਗੱਲ ਹੈ।

ਦਹਾਕਿਆਂ ਬਾਅਦ
ਜਦੋਂ ਜੰਗ ਦੇ ਮੈਦਾਨ ਦਾ ਰੰਗ
ਲਾਲ ਤੋਂ ਕਾਲਾ ਹੁੰਦਾ ਹੋਇਆ
ਹੁਣ ਗੰਧਲਾ ਜਿਹਾ
ਨਜ਼ਰ ਆਉਣ ਲੱਗਾ ਸੀ

ਤੇ ਮੈਨੂੰ ਭਾਣ ਹੋਣ ਲੱਗਾ ਕਿ
ਸਭ ਚੰਗਾ ਹੈ

ਤਾਂ ਪਤਾ ਲਗਾ ਕਿ
ਭੁਲੇਖੇ
ਕਿਹੜੇ ਜ਼ਿਆਦਾ ਸਮਾਂ
ਚਲਦੇ ਨੇ

ਸਮਾਂ ਬਦਲ ਗਿਆ
ਤੇ
ਮੈਦਾਨ ਅਤੇ ਜੰਗ ਦੇ
ਨੇਮ ਕਾਇਦੇ ਵੀ

ਸੁਣਿਆ ਹੈ
ਜੰਗ ਜਾਰੀ ਹੈ
ਵਿਸ਼ਵ ਦੇ ਕਈ ਹਿੱਸਿਆਂ 'ਚ।

ਨਹੀਂ !
ਇਹ ਤੀਜੀ ਆਲਮੀ ਜੰਗ
ਨਹੀਂ ਹੋ ਸਕਦੀ
ਹਾਲਾਂਕਿ ਸਮੇਂ ਸਮੇਂ ਤੇ
ਤੀਜੀ ਆਲਮੀ ਜੰਗ
ਹੋਣ ਦੀ ਭਵਿੱਖਬਾਣੀ
ਹੁੰਦੀ ਰਹੀ ਹੈ
ਪਰ ਮੈਂ ਉਹ ਅਜਾਬ
ਦੋਬਾਰਾ ਝੱਲਣ ਤੋਂ
ਇਨਕਾਰੀ ਹੁੰਦਾ
ਅਜਿਹੇ ਖਦਸ਼ੇ ਤੋਂ
ਮੁਨਕਰ ਹੀ ਰਿਹਾ।

ਅਜੋਕੀ ਜੰਗਾਂ 'ਚ
ਸ਼ਾਮਿਲ ਮੁਲਕੋ!
ਤੁਹਾਡੇ ਨਾਲ
ਅਪਣਾ ਜਰੀਆ
ਸਾਂਝਾ ਕਰਦਾ ਹਾਂ

ਕਿ ਜੰਗ ਸਿਰਫ
ਛਡ ਕੇ ਜਾਂਦੀ ਹੈ
ਚਾਰੋਂ ਪਾਸੇ ਤਬਾਹੀ ਦਾ ਮੰਜ਼ਰ
ਅੰਗ ਵਿਹੂਣੀਆ ਲੋਥਾਂ
ਤੇ
ਇਤਿਹਾਸ ਵਿਸ਼ੇ ਦੇ
ਕੁਝ ਸਫ਼ਿਆਂ ਤੱਕ
ਮਹਿਦੂਦ ਬਿਰਤਾਂਤ।

ਹਾਂ !
ਤਵਾਰੀਖ ਦੇ
ਸਿਆਹ ਜਾਂ ਸੁਨਹਿਰੀ
ਹੋਣ ਦਾ ਦਾਰੋਮਦਾਰ
ਸਿਰਫ ਤੇ ਸਿਰਫ
ਹਾਕਮ ਧਿਰ 'ਤੇ ਹੁੰਦਾ ਹੈ।


-ਮੋਬਾਈਲ : 099101-88350

ਪਿਛਲੀ ਖ਼ਬਰ ਘੂੰਗਟ ਕੇ ਪਟ ਖੋਲ੍ਹ-ਮਾਧੋ ਅਗਲੀ ਖ਼ਬਰ ਲੰਮੀ ਹੇਕ ਵਾਲਾ ਲੋਕ ਗਾਇਕ ਸੁਰਜੀਤ ਬਿੰਦਰਖੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।