02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਗੁਰਬਾਣੀ ਵਿਚ ਹੰਕਾਰ ਤੋਂ ਬਚਣ ਦਾ ਉਪਦੇਸ਼

ਅਜੀਤ ਡੈਸਕ 13-07-2026

ਗੁਰਬਾਣੀ ਵਿਚ ਜਿੱਥੇ ਮਨੁੱਖ ਨੂੰ ਨਾਮ ਸਿਮਰਨ ਲਈ ਪ੍ਰੇਰਨਾ ਦਿੱਤੀ ਗਈ ਹੈ, ਉਥੇ ਹੰਕਾਰ ਵਰਗੇ ਵਿਸ਼ੇ-ਵਿਕਾਰ ਤੋਂ ਬਚਣ ਦੇ ਉਪਦੇਸ਼ ਵੀ ਦਿੱਤੇ ਗਏ ਹਨ।
ਇਸ ਸੰਬੰਧ ਵਿਚ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ:
ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰ॥
ਗਰਬੁ ਨਾ ਕੀਜੈ ਨਾਨਕਾ ਮਤੁ ਸਿਰਿ ਆਵੈ ਭਾਰੁ॥
(ਰਾਮਕਲੀ ਮ:1, ਅੰਗ:956)
ਇਸੇ ਤਰ੍ਹਾਂ ਗੁਰਬਾਣੀ ਮਨੁੱਖ ਨੂੰ ਅਮੀਰੀ, ਗ਼ਰੀਬੀ ਵਿਚ ਮਨ ਨੂੰ ਸਥਿਰ ਰੱਖਣ ਵਿਚ ਤੇ ਅਭਿਮਾਨ ਤੋਂ ਬਚਣ ਲਈ ਸੇਧ ਦਿੰਦੀ ਹੈ:
ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ॥
ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ॥
(ਤਿਲੰਗ ਮ:9, ਅੰਗ:727)
ਗੁਰੂ ਤੇਗ ਬਹਾਦਰ ਜੀ ਨੇ ਆਪਣੀ ਬਾਣੀ ਵਿਚ ਜਗ ਰਚਨਾ ਨੂੰ ਰੇਤ ਦੀ ਕੰਧ ਦੱਸਿਆ ਹੈ:
ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥
ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ॥
(ਸਲੋਕ ਮ:9, ਅੰਗ:1426)
ਮਨੁੱਖ ਭਲੇ ਕਰਮ ਕਰਕੇ ਉਨ੍ਹਾਂ ਕਰਮਾਂ ਜਾਂ ਚੰਗਿਆਈਆਂ ਦਾ ਗੁਮਾਨ ਕਰ ਲਵੇ ਤਾਂ ਸ਼ੁੱਭ ਕਰਮ ਨਿਸ਼ਫਲ ਹੋ ਜਾਂਦੇ ਹਨ।
ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ॥
ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ॥
(ਸਲੋਕ, ਮ:9, ਅੰਗ:1426)
ਜਿਵੇਂ ਹਾਥੀ ਨੂੰ ਨਹਾ ਵੀ ਦਿੱਤਾ ਜਾਵੇ ਤਾਂ ਵੀ ਉਹ ਆਪਣੇ ਉਤੇ ਮਿੱਟੀ ਅਤੇ ਚਿੱਕੜ ਸੁੱਟ ਲੈਂਦਾ ਹੈ, ਇਸੇ ਤਰ੍ਹਾਂ ਮਨੁੱਖ ਦੁਆਰਾ ਕੀਤੇ ਗਏ ਚੰਗੇ ਕਰਮ ਵੀ ਨਿਸ਼ਫਲ ਹੋ ਜਾਂਦੇ ਹਨ ਅਤੇ ਜੇਕਰ ਉਹ ਚੰਗੇ ਕਰਮਾਂ ਦਾ ਹੰਕਾਰ ਕਰ ਲਵੇ। ਇਸ ਤਰ੍ਹਾਂ ਗੁਰਬਾਣੀ ਵਿਚ ਹੰਕਾਰ ਨੂੰ ਤਿਆਗਣ ਦੀ ਪ੍ਰੇਰਨਾ ਮਿਲਦੀ ਹੈ।

-147-ਆਰ, ਮਾਡਲ ਟਾਊਨ, ਜਲੰਧਰ।

ਪਿਛਲੀ ਖ਼ਬਰ ਮੁਸ਼ਕਿਲਾਂ ਨਾਲ ਜੂਝਣ 'ਤੇ ਇਨ੍ਹਾਂ ਦਾ ਦੇਰ-ਸਵੇਰ ਹੱਲ ਜ਼ਰੂਰ ਹੁੰਦਾ ਹੈ। -ਆਰਿਆ ਭੱਟ ਅਗਲੀ ਖ਼ਬਰ ਕਰਮ ਸਿਧਾਂਤ : ਅਧਿਆਤਮਕ ਨਜ਼ਰੀਏ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।