ਡਿਪਟੀ ਕਮਿਸ਼ਨਰ ਵਲੋਂ ਭੇਜੀ ਗਈ ਟੀਮ ਵਲੋਂ ਮੰਡੀ ਦੇ ਸੀਵਰੇਜ ਪ੍ਰਬੰਧਾਂ ਦਾ ਹੇਠਲੀ ਤਹਿ ਤੱਕ ਲਿਆ ਜਾਇਜ਼ਾ
ਧਨੌਲਾ, 20 ਨਵੰਬਰ (ਜਤਿੰਦਰ ਸਿੰਘ ਧਨੌਲਾ)-ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਯੋਗ ਰਹਿਨੁਮਾਈ ਹੇਠ ਡਿਪਟੀ ਕਮਿਸ਼ਨਰ ਅਭੀਜੀਤ ਕਪਲਿਸ਼ ਨੇ ਵਰਿ੍ਹਆਂ ਤੋਂ ਚੱਲੀ ਆ ਰਹੀ ਧਨੌਲਾ ਮੰਡੀ ਦੀ ਨਿਕਾਸੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਐਕਸੀਅਨ ਸੀਵਰੇਜ ਬੋਰਡ ਅਸ਼ੋਕ ਮੈਨੀ ਨੂੰ ਪੂਰੀ ਟੀਮ ਸਮੇਤ ਮੰਡੀ ਧਨੌਲਾ ਦਾ ਮੁਕੰਮਲ ਸਰਵੇ ਕਰਨ ਲਈ ਭੇਜਿਆ ਗਿਆ। ਜਿਨਾਂ ਨੇ ਕਰੀਬ ਤਿੰਨ ਘੰਟੇ ਧਨੌਲਾ ਮੰਡੀ ਦੇ ਇਕ-ਇਕ ਸੀਵਰੇਜ ਨਾਜੁਕ ਪੁਆਇੰਟ ਦਾ ਦੌਰਾ ਕੀਤਾ।
ਧਨੌਲਾ, 20 ਨਵੰਬਰ (ਜਤਿੰਦਰ ਸਿੰਘ ਧਨੌਲਾ)-ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਯੋਗ ਰਹਿਨੁਮਾਈ ਹੇਠ ਡਿਪਟੀ ਕਮਿਸ਼ਨਰ ਅਭੀਜੀਤ ਕਪਲਿਸ਼ ਨੇ ਵਰਿ੍ਹਆਂ ਤੋਂ ਚੱਲੀ ਆ ਰਹੀ ਧਨੌਲਾ ਮੰਡੀ ਦੀ ਨਿਕਾਸੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਐਕਸੀਅਨ ਸੀਵਰੇਜ ਬੋਰਡ ਅਸ਼ੋਕ ਮੈਨੀ ਨੂੰ ਪੂਰੀ ਟੀਮ ਸਮੇਤ ਮੰਡੀ ਧਨੌਲਾ ਦਾ ਮੁਕੰਮਲ ਸਰਵੇ ਕਰਨ ਲਈ ਭੇਜਿਆ ਗਿਆ। ਜਿਨਾਂ ਨੇ ਕਰੀਬ ਤਿੰਨ ਘੰਟੇ ਧਨੌਲਾ ਮੰਡੀ ਦੇ ਇਕ-ਇਕ ਸੀਵਰੇਜ ਨਾਜੁਕ ਪੁਆਇੰਟ ਦਾ ਦੌਰਾ ਕੀਤਾ। ਧਨੌਲਾ ਮੰਡੀ ਵਲੋਂ ਉਚੇਚੇ ਤੌਰ ’ਤੇ ਪੁੱਜੇ ਉੱਘੇ ਚਿੱਤਰਕਾਰ ਭੁਪਿੰਦਰ ਸਿੰਘ ਧਾਲੀਵਾਲ, ਉੱਘੇ ਕਾਰੋਬਾਰੀ ਧਰਮਪਾਲ ਬਾਂਸਲ, ਦੁਰਗਾ ਮਾਤਾ ਮੰਦਿਰ ਦੇ ਮੁੱਖ ਸੇਵਾਦਾਰ ਜਗਦੀਪ ਦਾਸ, ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਧੰਨਾ ਸਿੰਘ ਨੇ ਉਨ੍ਹਾਂ ਨੂੰ ਪਹਿਲਾਂ ਬਾਂਸਲ ਹਸਪਤਾਲ ਦੇ ਅੱਗੇ ਤੋਂ ਸ਼ੁਰੂ ਕਰ ਕੇ ਪਾਈ ਗਈ ਬਰਸਾਤੀ ਲਾਈਨ ਦਾ ਮੌਕਾ ਦਿਖਾਇਆ। ਐਕਸੀਐਨ ਸ਼੍ਰੀ ਅਸ਼ੋਕ ਮੈਨੀ ਨੇ ਸੀਵਰੇਜ ਪਾਈਪਲਾਈਨ ਅਤੇ ਬਰਸਾਤੀ ਪਾਈਪਲਾਈਨ ਦੇ ਦੋਵੇਂ ਰੂਟਾਂ ਦਾ ਹੇਠਲੇ ਪੱਧਰ ਤੱਕ ਜਾਇਜਾ ਲਿਆ ਗਿਆ। ਉਪਰੰਤ ਸਮੁੱਚੇ ਅਧਿਕਾਰੀ ਅਤੇ ਪਤਵੰਤੇ ਪੱਤੀ ਬੰਗੇਹਰ ਜੱਟਾਂ ਗਏ ਜਿੱਥੇ ਮੇਨ ਸੜਕ ਉੱਪਰੋਂ ਦੀ ਸੀਵਰੇਜ ਦੇ ਲੰਘ ਰਹੇ ਗੰਦੇ ਪਾਣੀ ਦੇ ਹੱਲ ਲਈ ਸਖਤ ਨਿਰਦੇਸ਼ ਜਾਰੀ ਕੀਤੇ। ਉਪਰੰਤ ਸਮੁੱਚੇ ਅਧਿਕਾਰੀ ਅਤੇ ਪਤਵੰਤੇ ਵਰਿ੍ਹਆਂ ਤੋਂ ਬੰਦ ਪਏ ਬਰਸਾਤੀ ਖੂਹ ਨਜ਼ਦੀਕ ਪੁੱਜੇ। ਨਗਰ ਕੌਂਸਲ ਦੇ ਪ੍ਰਧਾਨ ਧੰਨਾ ਸਿੰਘ ਨੇ ਆਖਿਆ ਕਿ ਜਦ ਤੱਕ ਸੀਵਰੇਜ ਲਾਈਨ ਅਤੇ ਬਰਸਾਤੀ ਲਾਈਨ ਮੁਕੰਮਲ ਕਰ ਕੇ ਬਰਬਰ ਚਾਲੂ ਨਹੀਂ ਕੀਤੇ ਜਾਂਦੇ ਤਦ ਤੱਕ ਨਿਕਾਸੀ ਪਾਣੀ ਦਾ ਸਾਰਥਿਕ ਹੱਲ ਕਰਨਾ ਬੜਾ ਮੁਸ਼ਕਲ ਅਤੇ ਅਸੰਭਵ ਹੈ। ਪ੍ਰਧਾਨ ਧੰਨਾ ਸਿੰਘ ਅਤੇ ਪਤਵੰਤਿਆਂ ਵਲੋਂ ਐਕਸੀਐਨ ਸੀਵਰੇਜ ਨੂੰ ਜੋਰ ਦੇ ਕੇ ਇਹ ਆਖਿਆ ਗਿਆ ਜੇ ਬਰਸਾਤੀ ਰੂਟ ਦਾ ਨਵੇਂ ਸਿਰਿਓਂ ਐਸਟੀਮੇਟ ਬਣਾ ਕੇ ਬਾਂਸਲ ਹਸਪਤਾਲ ਤੋਂ ਬਰਸਾਤੀ ਖੂਹ ਤੱਕ ਕਰੀਬ ਤਿੰਨ ਫੁੱਟ ਡਾਏ ਦੀਆਂ ਪਾਈਪਾਂ ਪਾ ਕੇ ਮੰਡੀ ਨੂੰ ਬਰਸਾਤੀ ਪਾਣੀ ਦੇ ਸੰਤਾਪ ਤੋਂ ਮੁਕਤ ਕੀਤਾ ਜਾਵੇ। ਐਕਸੀਐਨ ਅਸ਼ੋਕ ਮੈਨੀ ਨੇ ਨਵੇਂ ਲਗਾਏ ਜਾ ਰਹੇ ਟਰੀਟਮੈਂਟ ਪਲਾਂਟ ਦੇ ਪ੍ਰਬੰਧਾਂ ਦਾ ਵੀ ਜਾਇਜਾ ਲਿਆ ਤੇ ਟਰੀਟਮੈਂਟ ਪਲਾਂਟ ਉਸਾਰ ਰਹੇ ਠੇਕੇਦਾਰਾਂ ਨੂੰ ਸਖਤ ਤਾੜਨਾ ਕਰਦਿਆਂ ਇਕ ਮਹੀਨੇ ਦੇ ਅੰਦਰ ਅੰਦਰ ਇਹ ਪ੍ਰਬੰਧ ਚਾਲੂ ਕਰਨ ਦੀ ਹਦਾਇਤ ਜਾਰੀ ਕੀਤੀ। ਉਨ੍ਹਾਂ ਆਖਿਆ ਕਿ ਡਿਸਪੋਜਲ ਮੋਟਰ ਤੋਂ ਡਰੇਨ ਲੰਘਾ ਕੇ ਪਾਈਆਂ ਜਾ ਰਹੀਆਂ ਪਾਈਪਾਂ ਵੀ ਮੰਡੀ ਨੂੰ ਪਾਣੀ ਤੋਂ ਭਰਪੂਰ ਰਾਹਤ ਮੁਹੱਈਆ ਕਰਵਾਉਣਗੀਆਂ। ਐਕਸੀਐਨ ਮੈਨੀ ਨੇ ਐਸ.ਡੀ.ਓ ਸੀਵਰੇਜ ਨੂੰ ਸਖਤ ਹਦਾਇਤ ਜਾਰੀ ਕਰਦਿਆਂ ਆਖਿਆ ਕਿ ਉਹ ਤੁਰੰਤ ਐਸਟੀਮੇਟ ਬਣਾ ਕੇ ਉਨ੍ਹਾਂ ਪਾਸ ਭੇਜਣ ਤਾਂ ਕਿ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਇੱਥੇ ਮੁੜ ਨਵੀਆਂ ਪਾਈਪ ਲਾਈਨਾਂ ਪਵਾ ਕੇ ਚਾਲੂ ਕੀਤੀਆਂ ਜਾ ਸਕਣ ਅਤੇ ਮੰਡੀ ਧਨੌਲਾ ਦੇ ਲੋਕਾਂ ਨੂੰ ਨਿਕਾਸੀ ਪਾਣੀ ਦੀ ਤ੍ਰਾਸਦੀ ਵਿੱਚੋਂ ਬਾਹਰ ਕੱਢਿਆ ਜਾ ਸਕੇ। ਸਮੁੱਚੇ ਅਧਿਕਾਰੀਆਂ ਤੇ ਪਤਵੰਤਿਆਂ ਨੇ ਡਿਸਪੋਜਲ ਮੋਟਰ ਤੇ ਪੁੱਜ ਕੇ ਵੀ ਨਾਕਸ ਪ੍ਰਬੰਧਾਂ ਦਾ ਜਾਇਜਾ ਲਿਆ। ਅਧਿਕਾਰੀਆਂ ਨੂੰ ਜਾਣੂ ਕਰਵਾਉਂਦਿਆਂ ਪਤਵੰਤਿਆਂ ਨੇ ਦੱਸਿਆ ਕਿ ਇੱਥੇ ਤਾਇਨਾਤ ਈ.ਓ ਹਰਪ੍ਰੀਤ ਸਿੰਘ ਕਿਸੇ ਵੀ ਨਾਜੁਕ ਪੁਆਇੰਟ ਦਾ ਜਾਇਜਾ ਲੈਣ ਲਈ ਕਦੇ ਵੀ ਮੌਕੇ ’ਤੇ ਨਹੀਂ ਪੁੱਜੇ। ਸਗੋਂ ਦਫਤਰੀ ਦਸਤਾਵੇਜੀ ਖਾਨਾ ਪੂਰਤੀ ਕਰ ਕੇ ਚਲਦੇ ਬਣਦੇ ਹਨ। ਜਦ ਕਿ ਮੰਡੀ ਦਾ ਖੇਤਰਫਲ ਬਹੁਤ ਜਿਆਦਾ ਹੈ ਅਤੇ ਇੱਥੋਂ ਦੇ ਸੀਵਰੇਜ ਮਸਲਿਆਂ ਕਾਰਨ ਲੋਕ ਭਾਰੀ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ। ਸ਼ਿਕਾਇਤ ਕਰਤਾਵਾਂ ਨੇ ਇੱਥੋਂ ਤੱਕ ਆਖਿਆ ਕਿ ਈ.ਓ ਧਨੌਲਾ ਨੂੰ ਮੰਡੀ ਦੀ ਭੂਗੋਲਕ ਸਥਿਤੀ ਅਤੇ ਨਿਕਾਸੀ ਪਾਣੀ ਦੇ ਫੈਲਾ ਲਈ ਜਿੰਮੇਵਾਰ ਪ੍ਰਬੰਧਾਂ ਦੀ ਰੱਤਾ ਭਰ ਵੀ ਜਾਣਕਾਰੀ ਨਹੀਂ ਹੈ। ਫਿਰ ਉਸ ਦਾ ਹੱਲ ਕਿਵੇਂ ਕਰਵਾ ਕੇ ਦੇਣਗੇ। ਐਕਸੀਐਨ ਮੈਨੀ ਨੇ ਸਮੁੱਚੇ ਕਰਮਚਾਰੀਆਂ ਨੂੰ ਨਿਕਾਸੀ ਮੋਟਰਾਂ ਚਲਾਉਣ ਦੀ ਸਮਾਂ ਸਾਰਨੀ ਦਰਜ ਕਰਨ ਲਈ ਰਜਿਸਟਰ ਲਗਾਉਣ ਵੀ ਸਖਤ ਹਦਾਇਤ ਜਾਰੀ ਕੀਤੀ। ਭੁਪਿੰਦਰ ਸਿੰਘ ਧਾਲੀਵਾਲ ਅਤੇ ਨਗਰ ਕੌਂਸਲ ਦੇ ਪ੍ਰਧਾਨ ਧੰਨਾ ਸਿੰਘ ਵਲੋਂ ਪੁੱਜੇ ਅਧਿਕਾਰੀਆਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ।