03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਦੇ ਐੱਮ.ਐੱਸ.ਸੀ. ਕੈਮਿਸਟਰੀ ਅਤੇ ਐੱਮ.ਐੱਸ.ਸੀ. ਫਿਜ਼ਿਕਸ ਦੂਜੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਬਰਨਾਲਾ, 2 ਨਵੰਬਰ (ਅਸ਼ੋਕ ਭਾਰਤੀ)-ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਬਰਨਾਲਾ ਦਾ ਐੱਮ. ਐੱਸ.

ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਬਰਨਾਲਾ ਦੇ ਹੋਣਹਾਰ ਵਿਦਿਆਰਥੀ। 03-11-2026
ਬਰਨਾਲਾ, 2 ਨਵੰਬਰ (ਅਸ਼ੋਕ ਭਾਰਤੀ)-ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਬਰਨਾਲਾ ਦਾ ਐੱਮ.ਐੱਸ.ਸੀ. ਕੈਮਿਸਟਰੀ ਅਤੇ ਐੱਮ.ਐੱਸ.ਸੀ. ਫਿਜ਼ਿਕਸ ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਇਹ ਜਾਣਕਾਰੀ ਸੰਸਥਾ ਦੇ ਡਾਇਰੈਕਟਰ ਡਾ: ਅਜੈ ਕੁਮਾਰ ਮਿੱਤਲ ਨੇ ਦਿੱਤੀ ਤੇ ਦੱਸਿਆ ਕਿ ਐੱਮ.ਐੱਸ.ਸੀ. ਕੈਮਿਸਟਰੀ ਦੂਜੇ ਸਮੈਸਟਰ ਵਿਚੋਂ ਵਿਦਿਆਰਥਣ ਸਿਮਰਨ ਕੌਰ ਨੇ 8.17 ਐੱਸ.ਜੀ.ਪੀ.ਏ. ਅੰਕ ਲੈ ਕੇ ਪਹਿਲਾ, ਰਿਤਿਕਾ ਨੇ 7.92 ਐੱਸ.ਜੀ.ਪੀ.ਏ. ਅੰਕ ਲੈ ਕੇ ਦੂਜਾ, ਰੌਬਿਨ ਸਿੰਘ ਨੇ 7.65 ਐੱਸ.ਜੀ.ਪੀ.ਏ. ਅੰਕ ਲੈ ਕੇ ਤੀਜਾ ਸਥਾਨ ਲਿਆ। ਐੱਮ.ਐੱਸ.ਸੀ. ਫਿਜ਼ਿਕਸ ਦੂਜੇ ਸਮੈਸਟਰ ਵਿਚੋਂ ਵਿਦਿਆਰਥਣ ਸ਼ਿਵਾਨੀ ਨੇ 9.13 ਐੱਸ.ਜੀ.ਪੀ.ਏ. ਅੰਕ ਲੈ ਕੇ ਪਹਿਲਾ, ਜਪਨੀਤ ਕੌਰ ਨੇ 8.26 ਐੱਸ.ਜੀ.ਪੀ.ਏ. ਅੰਕ ਲੈ ਕੇ ਦੂਜਾ, ਸ਼ੈਲ ਸ਼ਰਮਾ ਨੇ 8.09 ਐੱਸ.ਜੀ.ਪੀ.ਏ. ਅੰਕ ਲੈ ਕੇ ਤੀਜਾ ਸਥਾਨ ਲਿਆ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸੰਸਥਾ ਦੇ ਚੇਅਰਮੈਨ ਰਾਕੇਸ਼ ਕੁਮਾਰ ਗੁਪਤਾ, ਡਾਇਰੈਕਟਰ ਡਾ: ਅਜੈ ਕੁਮਾਰ ਮਿੱਤਲ, ਸਹਾਇਕ ਪ੍ਰੋ: ਰਜਨੀਸ਼ ਨਰੂਲਾ, ਹਰਜਿੰਦਰ ਕੌਰ, ਵਾਈਸ ਚੇਅਰਮੈਨ ਸ੍ਰੀ ਰਣਜੀਵ ਮੰਗਲਾ, ਜਨਰਲ ਸਕੱਤਰ ਇੰਜੀਨੀਅਰ ਵਿੱਕੀ ਸਿੰਗਲਾ, ਜੁਆਇੰਟ ਸਕੱਤਰ ਇੰਜੀਨੀਅਰ ਇੰਦਰਪਾਲ ਗੋਇਲ, ਖ਼ਜ਼ਾਨਚੀ ਅਸ਼ਵਨੀ ਸਿੰਗਲਾ, ਐਡੀਸ਼ਨਲ ਸਕੱਤਰ ਇੰਜੀਨੀਅਰ ਮੋਹਿਤ ਮੰਗਲਾ, ਕਾਰਜਕਾਰੀ ਮੈਂਬਰ ਹਰਭਜਨ ਸਿੰਘ, ਡਾ: ਭਵੇਤ ਗਰਗ, ਡਾ: ਜਸ਼ਨਜੋਤ, ਭਾਵੁਕਤਾ ਸ਼ਰਮਾ, ਨਵਦੀਪ ਬਾਂਸਲ, ਵਿਜੇ ਕੁਮਾਰ, ਛਤਿੰਦਰ, ਜਤਿੰਦਰ ਦਹੀਆ, ਕੁਲਦੀਪ ਸਿੰਘ, ਕੁਲਵਿੰਦਰ ਕੌਰ, ਕਮਲਜੀਤ ਕੌਰ ਅਤੇ ਡੀ.ਪੀ.ਈ. ਮਨਦੀਪ ਸਿੰਘ ਨੇ ਹੋਣਹਾਰ ਵਿਦਿਆਰਥਣਾਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਆਪ ਸਰਕਾਰ ਨੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਨਵੇਂ ਰੁਜ਼ਗਾਰ ਪੈਦਾ ਕਰਨ ਨੂੰ ਦਿੱਤੀ ਤਰਜੀਹ-ਵਿਧਾਇਕ ਉੱਗੋਕੇ ਅਗਲੀ ਖ਼ਬਰ ਪਾਬੰਦੀਸ਼ੁਦਾ ਗੋਲੀਆਂ ਸਣੇ ਇਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।