25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਨੌਜਵਾਨ ’ਤੇ ਰਾਡਾਂ ਨਾਲ ਹਮਲਾ, ਇਕ ਗੰਭੀਰ ਜ਼ਖ਼ਮੀ ਅਮਰ ਵੇਲ ਵਾਂਗ ਖੁੱਲ੍ਹ ਰਹੇ ਕੈਫੇ ਬਣੇ ਚਰਚਾ ਦਾ ਵਿਸ਼ਾ

ਧਨੌਲਾ, 24 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਧਨੌਲਾ ਮੰਡੀ ਅੰਦਰ ਥੋੜੇ ਅਰਸੇ ਦੌਰਾਨ ਹੀ ਵੱਡੀ ਗਿਣਤੀ ’ਚ ਬਣੇ ਕੈਫ਼ੇ ਅਕਸਰ ਚਰਚਾ ਵਿਚ ਰਹਿਣ ਲੱਗ ਪਏ ਹਨ। ਇਹ ਚਰਚਾ ਵੀ ਅਕਸਰ ਸੁਣੀ ਜਾ ਰਹੀ ਹੈ ਕਿ ਕੁੱਝ ਕੈਫ਼ੇ ਅੰਦਰ ਗੈਰ ਕਾਨੂੰਨੀ ਕੰਮ ਨੂੰ ਤਰਜੀਹ ਦੇਣ ਵਾਲੇ ਇਨ੍ਹਾਂ ਕੈਫਿਆਂ ਨੂੰ ਪਨਾਹਗਾਹ ਵਜੋਂ ਵਰਤਣ ਲੱਗ ਪਏ ਹਨ।

ਵੱਡਾ ਗੁਰਦੁਆਰਾ ਸਾਹਿਬ ਪੱਖੋ ਕਲਾਂ ਤੋਂ ਏਮਜ਼ ਹਸਪਤਾਲ ਬਠਿੰਡਾ ਦੇ ਮਰੀਜ਼ਾਂ ਲਈ ਲੰਗਰ ਲੈ ਕੇ ਜਾਂਦੇ ਹੋਏ ਲੰਗਰ ਕਮੇਟੀ ਦੇ ਸੇਵਾਦਾਰ। ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ 25-10-2026
ਧਨੌਲਾ, 24 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਧਨੌਲਾ ਮੰਡੀ ਅੰਦਰ ਥੋੜੇ ਅਰਸੇ ਦੌਰਾਨ ਹੀ ਵੱਡੀ ਗਿਣਤੀ ’ਚ ਬਣੇ ਕੈਫ਼ੇ ਅਕਸਰ ਚਰਚਾ ਵਿਚ ਰਹਿਣ ਲੱਗ ਪਏ ਹਨ। ਇਹ ਚਰਚਾ ਵੀ ਅਕਸਰ ਸੁਣੀ ਜਾ ਰਹੀ ਹੈ ਕਿ ਕੁੱਝ ਕੈਫ਼ੇ ਅੰਦਰ ਗੈਰ ਕਾਨੂੰਨੀ ਕੰਮ ਨੂੰ ਤਰਜੀਹ ਦੇਣ ਵਾਲੇ ਇਨ੍ਹਾਂ ਕੈਫਿਆਂ ਨੂੰ ਪਨਾਹਗਾਹ ਵਜੋਂ ਵਰਤਣ ਲੱਗ ਪਏ ਹਨ। ਬਾਂਸਲ ਹਸਪਤਾਲ ਤੋਂ ਕਬਾੜੀਆਂ ਦੀਆਂ ਦੁਕਾਨਾਂ ਤੱਕ ਇੱਥੇ ਰੋਜ਼ਾਨਾ ਵਾਂਗ ਅਨੇਕਾਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਪ੍ਰੰਤੂ ਜ਼ਿੰਮੇਵਾਰ ਪੁਲਿਸ ਅਧਿਕਾਰੀ ਕੁੰਭਕਰਨੀ ਦੀ ਨੀਂਦ ਸੁੱਤੇ ਰਹਿੰਦੇ ਹਨ। ਇਕੱਤਰ ਜਾਣਕਾਰੀ ਅਨੁਸਾਰ ਕੱਲ੍ਹ ਦੋ ਧੜਿਆਂ ਵਿਚਕਾਰ ਲੋਹੇ ਦੀਆਂ ਰਾਡਾਂ ਨਾਲ ਲੜਾਈ ਹੋਈ। ਜਿਸ ਵਿਚ ਅਰਪਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਧਨੌਲਾ ਗੰਭੀਰ ਜ਼ਖਮੀ ਹੋ ਗਿਆ। ਏ.ਐਸ.ਆਈ. ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਨਵੀਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਲੋਂ ਸਾਥੀਆਂ ਸਮੇਤ ਇਹ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ। ਏ.ਐਸ.ਆਈ ਰਣਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਮਾਮਲਾ ਸ਼ੈਲਰ ਵਿਚ ਬਿਨਾਂ ਫੜ੍ਹ ਦੀ ਮਨਜ਼ੂਰੀ ਤੋਂ ਝੋਨੇ ਦੀ ਸਿੱਧੀ ਖ਼ਰੀਦ ਕਰਨ ਦਾ ਮਾਰਕੀਟ ਕਮੇਟੀ ਬਰਨਾਲਾ ਦੀ ਸ਼ੈਲਰ ਉੱਪਰ... ਅਗਲੀ ਖ਼ਬਰ ਮਹਿਲਾ ਕੌਂਸਲਰਾਂ ਦੀ ਗੱਲ ਨਹੀਂ ਸੁਣਨੀ ਤਾਂ ਸਰਕਾਰ ਨੂੰ ਰਾਖਵਾਂਕਰਨ ਬੰਦ ਕਰ ਦੇਣਾ ਚਾਹੀਦਾ-ਕੌਂਸਲਰ ਊਸ਼ਾ ਰਾਣੀ ਵਾਰਡ ਨੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।