20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਵਿਧਾਇਕ ਉੱਗੋਕੇ ਦੇ ਗੇਟ ’ਤੇ ਚਿਪਕਾਇਆ ਰੋਸ ਪੱਤਰ

ਤਪਾ ਮੰਡੀ, 19 ਅਕਤੂਬਰ (ਪ੍ਰਵੀਨ ਗਰਗ)-ਨਸ਼ਾ ਤਸਕਰਾਂ ਵਲੋਂ ਸ਼ਹੀਦ ਕੀਤੇ ਪਰਵਿੰਦਰ ਸਿੰਘ ਝੋਟਾ ਮਾਨਸਾ ਦੇ ਪੱਖ ਵਿਚ ਅੱਜ ਪੰਜਾਬ ਭਰ ਅੰਦਰ ਸਮੂਹ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਕੋਠੀਆਂ ਦੇ ਘਿਰਾਓ ਕੀਤੇ ਗਏ। ਇਸ ਮੌਕੇ ਪਰਵਿੰਦਰ ਝੋਟਾ ਇਨਸਾਫ਼ ਦਿਵਾਊ ਕਮੇਟੀ ਵਲੋਂ ਭੇਜੇ ਗਏ ਲਾਹਨਤ ਪੱਤਰ ਦੇਣ ਦਾ ਫ਼ੈਸਲਾ ਕੀਤਾ ਗਿਆ।

ਹਲਕਾ ਵਿਧਾਇਕ ਦੀ ਕੋਠੀ ਦੇ ਬਾਹਰ ਰੋਸ ਪੱਤਰ ਚਿਪਕਾਉਣ ਉਪਰੰਤ ਨਾਅਰੇਬਾਜ਼ੀ ਕਰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ । (ਹੇਠਾਂ) ਲੋਕਾਂ ਦਾ ਠਾਠਾ ਮਾਰਦਾ ਇਕੱਠ। ਤਸਵੀਰਾਂ : ਪ੍ਰਵੀਨ ਗਰਗ 20-10-2026
ਤਪਾ ਮੰਡੀ, 19 ਅਕਤੂਬਰ (ਪ੍ਰਵੀਨ ਗਰਗ)-ਨਸ਼ਾ ਤਸਕਰਾਂ ਵਲੋਂ ਸ਼ਹੀਦ ਕੀਤੇ ਪਰਵਿੰਦਰ ਸਿੰਘ ਝੋਟਾ ਮਾਨਸਾ ਦੇ ਪੱਖ ਵਿਚ ਅੱਜ ਪੰਜਾਬ ਭਰ ਅੰਦਰ ਸਮੂਹ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਕੋਠੀਆਂ ਦੇ ਘਿਰਾਓ ਕੀਤੇ ਗਏ। ਇਸ ਮੌਕੇ ਪਰਵਿੰਦਰ ਝੋਟਾ ਇਨਸਾਫ਼ ਦਿਵਾਊ ਕਮੇਟੀ ਵਲੋਂ ਭੇਜੇ ਗਏ ਲਾਹਨਤ ਪੱਤਰ ਦੇਣ ਦਾ ਫ਼ੈਸਲਾ ਕੀਤਾ ਗਿਆ। ਸਥਾਨਕ ਬਾਹਰਲੇ ਅੱਡੇ ਨੇੜੇ ਬਠਿੰਡਾ ਚੰਡੀਗੜ੍ਹ ਮੁੱਖ ਸੜਕ ਉੱਪਰ ਬਣੀ ਨਿੱਜੀ ਕਾਲੋਨੀ ਅੰਦਰ ਸਥਿਤ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਦੀ ਕੋਠੀ ਦਾ ਘਿਰਾਓ ਜਨਤਕ, ਜਮਹੂਰੀ, ਇਨਕਲਾਬੀ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਕੀਤਾ ਗਿਆ। ਇਸ ਮੌਕੇ ਮੁੱਢ ਵਿਚ ਉਦੋਂ ਹੀ ਸਥਿਤੀ ਤਣਾਅ ਪੂਰਨ ਬਣ ਗਈ ਜਦੋਂ ਪੁਲਿਸ ਪ੍ਰਸ਼ਾਸਨ ਵਲੋਂ ਜਥੇਬੰਦੀਆਂ ਨੂੰ ਕਾਲੋਨੀ ਦੇ ਬਾਹਰਲੇ ਗੇਟ ਉੱਪਰ ਬੈਠ ਕੇ ਰੋਸ ਪ੍ਰਦਰਸ਼ਨ ਕਰਨ ਦਾ ਪ੍ਰਸਤਾਵ ਦਿੱਤਾ ਗਿਆ। ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਯਤਨਸ਼ੀਲ ਜਥੇਬੰਦੀਆਂ ਦੇ ਆਗੂਆਂ ਨੇ ਇਸ ਦਾ ਜ਼ੋਰਦਾਰ ਵਿਰੋਧ ਕਰਦਿਆਂ ਵਿਧਾਇਕ ਦੀ ਕੋਠੀ ਅੱਗੇ ਜਾ ਕੇ ਉਨ੍ਹਾਂ ਵਲੋਂ ਮਿਥੀ ਜਗ੍ਹਾ ਉੱਪਰ ਹੀ ਧਰਨਾ ਲਾਉਣ ਦਾ ਐਲਾਨ ਕੀਤਾ। ਲੋਕ ਰੋਹ ਅੱਗੇ ਝੁਕਦਿਆਂ ਪੁਲਿਸ ਪ੍ਰਸ਼ਾਸਨ ਵਲੋਂ ਇਸ ਸਹਿਮਤੀ ਦਿੱਤੀ ਗਈ। ਵਿਧਾਇਕ ਦੀ ਕੋਠੀ ਨੇੜੇ ਜੁੜੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਪੰਜਾਬ ਅੰਦਰ ਫੈਲ ਰਹੇ ਨਸ਼ਿਆਂ ਦੇ ਇਸ ਦਰਿਆ ਲਈ ਸੱਤਾਧਾਰੀ ਪਾਰਟੀ ਸਮੇਤ ਪਿਛਲੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਲਾਹਨਤਾਂ ਪਾਈਆਂ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿਲਵਾਂ ਨੇ ਦੱਸਿਆ ਕਿ ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਗੁਰਮੀਤ ਸਿੰਘ ਸੁਖਪੁਰ, ਹਾਕਮ ਸਿੰਘ ਢਿੱਲਵਾਂ ਭਾਕਿਯੂ ਸਿੱਧੂਪੁਰ, ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ, ਰੂਪ ਸਿੰਘ ਢਿੱਲਵਾਂ ਸਿੱਧੂਪੁਰ ਪੰਜਾਬ, ਕੁਲਵੰਤ ਸਿੰਘ ਭਦੌੜ ਭਾਕਿਯੂ ਡਕੌਂਦਾ, ਐਡਵੋਕੇਟ ਸਤਨਾਮ ਸਿੰਘ ਰਾਹੀ ਸ਼੍ਰੋਮਣੀ ਅਕਾਲੀ ਦਲ, ਗੋਰਾ ਸਿੰਘ ਢਿੱਲਵਾਂ ਅਕਾਲੀ ਦਲ (ਵਾਰਿਸ ਪੰਜਾਬ ਦੇ), ਜੁਗਰਾਜ ਸਿੰਘ ਟੱਲੇਵਾਲ ਸਾਂਝਾ ਪੰਜਾਬ ਮੋਰਚਾ ਕਨਵੀਨਰ, ਡਾਕਟਰ ਜੱਗਾ ਸਿੰਘ ਮੌੜ, ਮੱਖਣ ਸਿੰਘ ਰਾਮਗੜ੍ਹ ਮਜ਼ਦੂਰ ਮੁਕਤੀ ਮੋਰਚਾ, ਸੁਖਵਿੰਦਰ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰਧਾਨ ਰੰਘਰੇਟਾ ਦਲ, ਜਸਮੇਲ ਸਿੰਘ ਕਾਦੀਆਂ ਜ਼ਿਲ੍ਹਾ ਸਕੱਤਰ, ਰਾਮ ਸਿੰਘ ਢਿੱਲਵਾਂ ਬਲਾਕ ਪ੍ਰਧਾਨ ਰਾਜੇਵਾਲ, ਬਾਬੂ ਸਿੰਘ ਖੁੱਡੀ ਕਲਾਂ ਭਾਕਿਯੂ ਧਨੇਰ, ਜੱਗਾ ਸਿੰਘ ਪੱਖੋ ਬਲਾਕ ਪ੍ਰਧਾਨ ਭਾਕਿਯੂ ਡੱਲੇਵਾਲ, ਡਾਕਟਰ ਹਰਜਿੰਦਰ ਸਿੰਘ ਜੱਖੁ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਰਸ਼ਨਪਾਲ ਸਿੰਘ ਸਾਬਕਾ ਸਰਪੰਚ ਪੱਖੋ ਕਲਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਨਾਇਬ ਸਿੰਘ ਟੱਲੇਵਾਲ ਲੱਖੋਵਾਲ ਯੂਨੀਅਨ, ਦਰਸ਼ਨ ਸਿੰਘ ਮਹਿਤਾ ਭਾਕਿਯੂ ਡਕੌਂਦਾ ਬੁਰਜ ਗਿੱਲ, ਗੁਰਜੰਟ ਸਿੰਘ ਪੰਜਾਬ ਕਿਸਾਨ ਯੂਨੀਅਨ, ਮੋਹਨ ਸਿੰਘ ਰੂੜੇਕੇ ਕਲਾਂ, ਜਰਨੈਲ ਸਿੰਘ ਧੌਲਾ ਮੀਤ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਹਰਪ੍ਰੀਤ ਸਿੰਘ ਹਲਕਾ ਇੰਚਾਰਜ ਪੁਨਰ ਸੁਰਜੀਤ, ਜਗਸੀਰ ਸਿੰਘ ਸੀਰਾ ਛੀਨੀਵਾਲ ਕਲਾਂ ਜ਼ਿਲ੍ਹਾ ਪ੍ਰਧਾਨ ਕਾਦੀਆਂ, ਸੀਪਾ ਅਸਪਾਲ ਕਲਾਂ, ਦਵਿੰਦਰ ਕੌਰ, ਲਖਵੀਰ ਸਿੰਘ ਖਾਲਸਾ, ਦਰਸ਼ਨ ਗੁਰੂ, ਗੁਰਮੇਲ ਸਿੰਘ ਜ਼ਿਲ੍ਹਾ ਸਕੱਤਰ, ਜੱਗੀ ਪੰਧੇਰ, ਡਾਕਟਰ ਰਜਿੰਦਰਪਾਲ ਇਨਕਲਾਬੀ ਕੇਂਦਰ ਆਦਿ ਨੇ ਸੰਬੋਧਨ ਕੀਤਾ। ਕਮੇਟੀ ਵਲੋਂ ਐਲਾਨ ਕੀਤਾ ਗਿਆ ਕਿ ਵਿਧਾਇਕ ਲਾਭ ਸਿੰਘ ਉੱਗੋਕੇ ਖ਼ੁਦ ਆ ਕੇ ਲਾਹਨਤ ਪੱਤਰ ਪ੍ਰਾਪਤ ਕਰਨ। ਨਾ ਆਉਣ ਦੀ ਸੂਰਤ ਵਿਚ ਕਮੇਟੀ ਵਲੋਂ ਉਸ ਦੇ ਗੇਟ ਅੱਗੇ ਚਿਪਕਾਇਆ ਜਾਵੇਗਾ। ਆਖ਼ਿਰ ਜਦੋਂ ਦਿੱਤੇ ਸਮੇਂ ’ਤੇ ਉਹ ਨਾ ਆਏ ਤਾਂ ਭਰਵੇਂ ਇਕੱਠ ਨੇ ਵਿਧਾਇਕ ਦੀ ਕੋਠੀ ਦੇ ਗੇਟ ਉੱਤੇ ਲਾਹਨਤ ਪੱਤਰ ਚਿਪਕਾ ਦਿੱਤਾ। ਇਸ ਮੌਕੇ ਕੋਮਲਪ੍ਰੀਤ ਕੌਰ, ਬਲਜਿੰਦਰ ਕੌਰ ਜ਼ਿਲ੍ਹਾ ਪ੍ਰਧਾਨ, ਗੁਰਮੇਲ ਸਿੰਘ ਅਸਪਾਲ ਸੇਵਾ ਮੁਕਤ ਥਾਣੇਦਾਰ, ਬੱਬੂ ਪੰਧੇਰ ਚੜੂਨੀ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਤੋਂ ਸਤਪਾਲ ਬਾਂਸਲ, ਅੰਮ੍ਰਿਤਪਾਲ ਕੋਟਦੁੱਨਾ, ਸੁਖਦੀਪ ਤਪਾ, ਗੁਰਵਿੰਦਰ ਤਪਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਗੁਰਦੀਪ ਸਿੰਘ ਚੱਠਾ, ਕੌਂਸਲਰ ਗੁਰਮੀਤ ਸਿੰਘ ਰੋੜ, ਲੱਕੀ ਭੱਟਾ, ਬੇਅੰਤ ਮਾਂਗਟ, ਟੀਟੂ ਦੀਕਸ਼ਤ, ਹਰਜਿੰਦਰ ਸਿੰਘ ਪਾਲੀ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਪੋਹਲਾ, ਨੰਬਰਦਾਰ ਸਤਵਿੰਦਰ ਸਿੰਘ ਸੋਨਾ, ਕਾਲਾ ਸਿੰਘ, ਜੋਗਿੰਦਰ ਸਿੰਘ ਮੋਗਾ, ਬਿੱਟੂ ਬਰਾੜ, ਗੱਗੀ ਬਰਾੜ, ਯੂਨਾਈਟਿਡ ਅਕਾਲੀ ਦਲ ਤੋਂ ਗੁਰਸੇਵਕ ਸਿੰਘ ਧੂਰਕੋਟ, ਅਧਿਆਪਕ ਦਲ ਤੋਂ ਬਲਦੇਵ ਸਿੰਘ ਧੌਲਾ, ਸਾਬਕਾ ਸੈਨਿਕ ਐਸੋਸੀਏਸ਼ਨ ਤੋਂ ਮਨਜੀਤ ਸਿੰਘ ਜੈਮਲ ਸਿੰਘ ਵਾਲਾ, ਰਾਜਵਿੰਦਰ ਸਿੰਘ ਸੀਤਲ, ਜਸਵੀਰ ਸਿੰਘ ਸੁਖਪੁਰਾ, ਕੁਲਦੀਪ ਸਿੰਘ ਖਾਲਸਾ, ਹਰਪ੍ਰੀਤ ਸਿੰਘ ਖਾਲਸਾ, ਬੇਰੁਜ਼ਗਾਰ ਆਗੂ ਗੁਰਦੀਪ ਸਿੰਘ, ਰੋਹਿਤ ਅਤੇ ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਢਿੱਲਵਾਂ ਕਾਦੀਆਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਗਰ ਕੌਂਸਲ ਧਨੌਲਾ ਦੇ ਕੌਂਸਲਰਾਂ ਅਤੇ ਨਗਰ ਪਤਵੰਤਿਆਂ ਨੇ ਦਿੱਤਾ ਧਰਨਾ ਅਗਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਵਲੋਂ ਵਿਧਾਇਕ ਪੰਡੋਰੀ ਦੀ ਕੋਠੀ ਦਾ ਘਿਰਾਓ, ਗੇਟ ’ਤੇ ਚਿਪਕਾਏ ਰੋਸ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।