17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਤੇਜ਼ ਮੀਂਹ ਕਾਰਨ ਧਨੌਲਾ ਮੰਡੀ ਜਲ-ਥਲ ਹੋਈ ਅਤੇ ਵਾਢੀ ਦਾ ਕੰਮ ਪਛੜਿਆ

ਧਨੌਲਾ, 16 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਮੌਸਮ ਦੇ ਬੇਵਕਤੀ ਤੇ ਬਦਲੇ ਮਿਜ਼ਾਜ ਨੇ ਧਨੌਲਾ ਮੰਡੀ ਨੂੰ ਇਕ ਵਾਰ ਫਿਰ ਛੱਪੜ ਦੇ ਰੂਪ ਵਿਚ ਤਬਦੀਲ ਕਰ ਕੇ ਰੱਖ ਦਿੱਤਾ। 3 ਵਜੇ ਤੋਂ ਸ਼ੁਰੂ ਹੋਈ ਭਾਰੀ ਵਰਖਾ ਨੇ ਸਾਰੀ ਮੰਡੀ ਜਲ-ਥਲ ਕਰ ਦਿੱਤੀ।

ਤੇਜ਼ ਮੀਂਹ ਕਾਰਨ ਧਨੌਲਾ ਮੰਡੀ ਜਲ-ਥਲ ਹੋਈ ਅਤੇ ਵਾਢੀ ਦਾ ਕੰਮ ਪਛੜਿਆ 17-10-2026
ਧਨੌਲਾ, 16 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਮੌਸਮ ਦੇ ਬੇਵਕਤੀ ਤੇ ਬਦਲੇ ਮਿਜ਼ਾਜ ਨੇ ਧਨੌਲਾ ਮੰਡੀ ਨੂੰ ਇਕ ਵਾਰ ਫਿਰ ਛੱਪੜ ਦੇ ਰੂਪ ਵਿਚ ਤਬਦੀਲ ਕਰ ਕੇ ਰੱਖ ਦਿੱਤਾ। 3 ਵਜੇ ਤੋਂ ਸ਼ੁਰੂ ਹੋਈ ਭਾਰੀ ਵਰਖਾ ਨੇ ਸਾਰੀ ਮੰਡੀ ਜਲ-ਥਲ ਕਰ ਦਿੱਤੀ। ਨਗਰ ਕੌਂਸਲ ਵਲੋਂ ਪਾਣੀ ਦੀ ਨਿਕਾਸੀ ਲਈ ਭਰਵੀਂ ਜੱਦੋ ਜਹਿਦ ਕੀਤੀ ਗਈ। ਨਗਰ ਕੌਂਸਲ ਦੇ ਪ੍ਰਧਾਨ ਨੇ ਗੱਲਬਾਤ ਦੌਰਾਨ ਆਖਿਆ ਕਿ ਉਹ ਛੇਤੀ ਹੀ ਬਰਸਾਤੀ ਲਾਈਨ ਨੂੰ ਹੇਠਲੀ ਤਹਿ ਤੱਕ ਸਾਫ਼ ਕਰਵਾ ਕੇ ਇਸ ਪ੍ਰੋਜੈਕਟ ਨੂੰ ਚਾਲੂ ਕਰਨ ਦਾ ਯਤਨ ਕਰਨਗੇ। ਮੌਸਮ ਦੇ ਵਿਗੜੇ ਮਿਜਾਜ਼ ਨੇ ਕਿਤੇ-ਕਿਤੇ ਫ਼ਸਲਾਂ ਨੂੰ ਵੀ ਧੱਕਾ ਮਾਰਿਆ ਅਤੇ ਝੋਨੇ ਦੀਆਂ ਫ਼ਸਲਾਂ ਨੂੰ ਵਿਛਾ ਦਿੱਤਾ। ਧਨੌਲਾ ਸੰਗਰੂਰ ਮੁੱਖ ਮਾਰਗ ’ਤੇ ਤੇਜ਼ ਹਵਾਵਾਂ ਕਾਰਨ ਕੁੱਝ ਦਰਖਤ ਵੀ ਟੁੱਟੇ ਜਿਨ੍ਹਾਂ ਨੂੰ ਹਟਾ ਦਿੱਤਾ ਗਿਆ। ਬੇਵਕਤੀ ਭਾਰੀ ਬਰਸਾਤ ਕਾਰਨ ਝੋਨੇ ਦੀ ਵਾਢੀ ਦਾ ਕੰਮ ਲਟਕ ਗਿਆ। ਮੌਸਮ ਦੇ ਵਿਗੜੇ ਮਿਜ਼ਾਜ ਅਤੇ ਬੰਦ ਦੇ ਸੱਦੇ ਕਾਰਨ ਸਾਰੇ ਇਲਾਕੇ ਅੰਦਰ ਸੁੰਨਸਾਨ ਪਸਰੀ ਰਹੀ।
ਪਿਛਲੀ ਖ਼ਬਰ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਵਰਿੰਦਾ ਇਨਕਲੇਵ ਵਿਖੇ ਗਰਬਾ ਨਾਈਟ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।