17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਵਰਿੰਦਾ ਇਨਕਲੇਵ ਵਿਖੇ ਗਰਬਾ ਨਾਈਟ ਦਾ ਆਯੋਜਨ

ਬਰਨਾਲਾ, 16 ਅਕਤੂਬਰ (ਨਰਿੰਦਰ ਅਰੋੜਾ)-ਬਰਨਾਲਾ ਦੀ ਵਰਿੰਦਾ ਇੰਕਲੇਵ ਵਿਖੇ ਨਵਰਾਤਰੀ ਦੇ ਪਾਵਨ ਮੌਕੇ ’ਤੇ ਪਹਿਲੀ ਵਾਰ ਸ਼ਾਨਦਾਰ ਗਰਬਾ ਨਾਈਟ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਮਿਸ ਅਰਥ ਪ੍ਰਿਯੰਕਾ ਭਾਸਕਰ, ਪੰਜਾਬੀ ਫ਼ਿਲਮ ਅਦਾਕਾਰਾ ਰੁਪਿੰਦਰ ਰੂਪੀ, ਫ਼ਿਲਮ ਨਿਰਦੇਸ਼ਕ ਭੁਪਿੰਦਰ ਸਿੰਘ, ਮਿਸ ਵਰਲਡ ਵਾਈਡ ਰੇਸ਼ਮੀ ਜੈਨ, ਭਾਜਪਾ ਆਗੂ ਰਵੀ ਬਾਂਸਲ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

ਅਜੀਤ ਡੈਸਕ 17-10-2026
ਬਰਨਾਲਾ, 16 ਅਕਤੂਬਰ (ਨਰਿੰਦਰ ਅਰੋੜਾ)-ਬਰਨਾਲਾ ਦੀ ਵਰਿੰਦਾ ਇੰਕਲੇਵ ਵਿਖੇ ਨਵਰਾਤਰੀ ਦੇ ਪਾਵਨ ਮੌਕੇ ’ਤੇ ਪਹਿਲੀ ਵਾਰ ਸ਼ਾਨਦਾਰ ਗਰਬਾ ਨਾਈਟ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਮਿਸ ਅਰਥ ਪ੍ਰਿਯੰਕਾ ਭਾਸਕਰ, ਪੰਜਾਬੀ ਫ਼ਿਲਮ ਅਦਾਕਾਰਾ ਰੁਪਿੰਦਰ ਰੂਪੀ, ਫ਼ਿਲਮ ਨਿਰਦੇਸ਼ਕ ਭੁਪਿੰਦਰ ਸਿੰਘ, ਮਿਸ ਵਰਲਡ ਵਾਈਡ ਰੇਸ਼ਮੀ ਜੈਨ, ਭਾਜਪਾ ਆਗੂ ਰਵੀ ਬਾਂਸਲ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਜਿਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਗਰਬਾ ਨਵਰਾਤਰੀ ਦੌਰਾਨ ਕੀਤਾ ਜਾਣ ਵਾਲਾ ਇਕ ਰਿਵਾਇਤੀ ਲੋਕ ਨਾਚ ਹੈ, ਜੋ ਸ਼ਰਧਾ, ਸੰਗੀਤ ਅਤੇ ਗੁਜਰਾਤੀ ਲੋਕ-ਸੱਭਿਆਚਾਰ ਦਾ ਸੁੰਦਰ ਪ੍ਰਤੀਕ ਹੈ। ਰੰਗ-ਬਿਰੰਗੇ ਪਹਿਰਾਵਿਆਂ, ਜੋਸ਼ੀਲੀਆਂ ਨਾਚ ਪੇਸ਼ਕਾਰੀਆਂ ਅਤੇ ਖ਼ੁਸ਼ੀ ਭਰੇ ਮਾਹੌਲ ਨੇ ਬਰਨਾਲਾ ਵਿਚ ਇਸ ਸੱਭਿਆਚਾਰਕ ਪਰੰਪਰਾ ਨੂੰ ਇਕ ਨਵੀਂ ਪਛਾਣ ਦਿੱਤੀ। ਇਸ ਸਮਾਗਮ ਨੇ ਸ਼ਹਿਰ ਵਿਚ ਸੱਭਿਆਚਾਰਕ ਗਤੀਵਿਧੀਆਂ ਅਤੇ ਲੋਕਾਂ ਦੀ ਸਾਂਝੀ ਭਾਗੀਦਾਰੀ ਪ੍ਰਤੀ ਵਧ ਰਹੇ ਉਤਸ਼ਾਹ ਨੂੰ ਵੀ ਦਰਸਾਇਆ ਹੈ। ਭੋਪਾਲ ਤੋਂ ਪਹੁੰਚੇ ਪ੍ਰਸ਼ਾਂਤ ਫੂਲਵਾਨੀ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਸਮਾਗਮ ਵਿਚ ਡਾਂਡੀਆ ਕੁਈਨ ਸ਼ੈਲੀ ਸਿੰਗਲਾ, ਬੈਸਟ ਗਰਬਾ ਕੁਈਨ ਕਾਮਾਕਸ਼ੀ ਗਰਗ, ਬੈਸਟ ਆਊਟਫਿਟ/ਡਰੈੱਸ ਮਨੀਲਾ ਗਰਗ ਅਤੇ ਪੈਰੀ ਕੰਜਲੀਆ, ਬੈਸਟ ਓਵਰਆਲ ਪਰਫਾਰਮੈਂਸ ਪ੍ਰਿਥਾ ਕਾਂਸਲ ਅਤੇ ਬੈਸਟ ਐਨਰਜੈਟਿਕ ਪਰਫਾਰਮੈਂਸ ਖ਼ੁਸ਼ੀ ਗਰਗ ਚੁਣੇ ਗਏ। ਜਿਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਤੇਜ਼ ਮੀਂਹ ਕਾਰਨ ਧਨੌਲਾ ਮੰਡੀ ਜਲ-ਥਲ ਹੋਈ ਅਤੇ ਵਾਢੀ ਦਾ ਕੰਮ ਪਛੜਿਆ ਅਗਲੀ ਖ਼ਬਰ ਦੁਬਈ ਤੋਂ ਨੌਜਵਾਨ ਹਰਦੇਵ ਸਿੰਘ ਦੀ ਮ੍ਰਿਤਕ ਦੇਹ ਪਿੰਡ ਸਹਿਜੜਾ ਪੁੱਜਣ ’ਤੇ ਕੀਤਾ ਅੰਤਿਮ ਸੰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।