11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਨੈਸ਼ਨਲ ਹਾਈਵੇ ’ਤੇ ਆਬਾਦੀ ਤੋਂ ਦੂਰ ਬਣਾਏ ਗਏ ਬੱਸ ਸਟੈਂਡ ਸ਼ੋਅ ਪੀਸ ਬਣ ਕੇ ਰਹਿ ਗਏ

ਸ਼ਹਿਣਾ, 10 ਅਕਤੂਬਰ (ਸੁਰੇਸ਼ ਗੋਗੀ)-ਨੈਸ਼ਨਲ ਹਾਈਵੇ ’ਤੇ ਪਿੰਡਾਂ ਦੀ ਆਬਾਦੀ ਤੋਂ ਦੂਰ ਬਣਾਏ ਗਏ ਬੱਸ ਸਟੈਂਡ ਸਿਰਫ਼ ਸ਼ੋਅ ਪੀਸ ਬਣ ਕੇ ਰਹਿ ਗਏ ਹਨ। ਜ਼ਿਕਰਯੋਗ ਹੈ ਕਿ ਲਗਭਗ ਇਕ ਦਹਾਕਾ ਪਹਿਲਾਂ ਨੈਸ਼ਨਲ ਹਾਈਵੇ ਸੜਕ ਦਾ ਨਿਰਮਾਣ ਹੋਇਆ।

ਮਹਾਰਾਜਾ ਅਗਰਸੈਨ ਦੀ ਜੈਅੰਤੀ ਸਬੰਧੀ ਕੱਢੀ ਸ਼ੋਭਾ ਯਾਤਰਾ 11-10-2026
ਸ਼ਹਿਣਾ, 10 ਅਕਤੂਬਰ (ਸੁਰੇਸ਼ ਗੋਗੀ)-ਨੈਸ਼ਨਲ ਹਾਈਵੇ ’ਤੇ ਪਿੰਡਾਂ ਦੀ ਆਬਾਦੀ ਤੋਂ ਦੂਰ ਬਣਾਏ ਗਏ ਬੱਸ ਸਟੈਂਡ ਸਿਰਫ਼ ਸ਼ੋਅ ਪੀਸ ਬਣ ਕੇ ਰਹਿ ਗਏ ਹਨ। ਜ਼ਿਕਰਯੋਗ ਹੈ ਕਿ ਲਗਭਗ ਇਕ ਦਹਾਕਾ ਪਹਿਲਾਂ ਨੈਸ਼ਨਲ ਹਾਈਵੇ ਸੜਕ ਦਾ ਨਿਰਮਾਣ ਹੋਇਆ। ਉਸ ਸਮੇਂ ਪਿੰਡਾਂ ਦੇ ਬੱਸ ਅੱਡੇ ਸੜਕ ਨੂੰ ਚੌੜਾ ਕਰਨ ਸਮੇਂ ਇਸ ਦੀ ਭੇਟ ਚੜ੍ਹ ਗਏ। ਸੜਕ ਦੇ ਨਿਰਮਾਣ ਸਮੇਂ ਨਾ ਹੀ ਉਸ ਸਮੇਂ ਦੀਆਂ ਪੰਚਾਇਤਾਂ ਅਤੇ ਨਾ ਹੀ ਕਿਸੇ ਸੰਸਥਾਵਾਂ ਨੇ ਇਸ ਗੱਲ ਵੱਲ ਧਿਆਨ ਦਿੱਤਾ ਕਿ ਢਾਹੇ ਗਏ ਬੱਸ ਅੱਡਿਆਂ ਦੀ ਥਾਂ ਉਸ ਦੇ ਨੇੜੇ ਹੀ ਬੱਸ ਅੱਡੇ ਬਣਾਏ ਜਾਣ। ਸੜਕ ਨਿਰਮਾਣ ਕੰਪਨੀ ਨੇ ਆਪਣੀ ਮਰਜ਼ੀ ਮੁਤਾਬਿਕ ਆਬਾਦੀ ਤੋਂ ਕਾਫ਼ੀ ਦੂਰ ਬੱਸ ਅੱਡੇ ਸਥਾਪਿਤ ਕਰ ਦਿੱਤੇ । ਉਪਰੋਕਤ ਬੱਸ ਅੱਡਿਆ ’ਤੇ ਨਾ ਹੀ ਕੋਈ ਸਵਾਰੀ ਖੜਦੀ ਹੈ ਅਤੇ ਨਾ ਹੀ ਕੋਈ ਬੱਸਾਂ ਦਾ ਟਾਈਮ ਖੜਨ ਦਾ ਨਿਸ਼ਚਿਤ ਕੀਤਾ ਗਿਆ ਹੈ। ਇਕ ਦਹਾਕਾ ਲੰਘ ਜਾਣ ਦੇ ਬਾਵਜੂਦ ਵੱਡੀ ਗਿਣਤੀ ਪਿੰਡਾਂ ਵਿਚ ਬੱਸ ਅੱਡੇ ਮੁੜ ਨਹੀਂ ਬਣਾਏ ਗਏ ਅਤੇ ਸਵਾਰੀਆਂ ਸਰਦੀ ਗਰਮੀ ਖੁੱਲੇ੍ਹ ਅਸਮਾਨ ਹੇਠ ਖੜਨ ਲਈ ਮਜਬੂਰ ਹਨ। ਸਨਅਤੀ ਕਸਬਾ ਪੱਖੋ ਕੈਂਚੀਆਂ ਦਾ ਬੱਸ ਅੱਡਾ ਇਕ ਕਿੱਲੋਮੀਟਰ ਅੱਗੇ ਜਾ ਕੇ ਬਣਾਇਆ ਗਿਆ ਹੈ, ਜਦਕਿ ਸਵਾਰੀਆਂ ਪੁਲ ਕੋਲ ਖੁੱਲ੍ਹੇ ਅਸਮਾਨ ਹੇਠਾਂ ਹੀ ਖੜਦੀਆਂ ਹਨ। ਲੋਕਾਂ ਦੀ ਮੰਗ ਹੈ ਕਿ ਉਪਰੋਕਤ ਵਾਧੂ ਖ਼ਰਾਬ ਹੋ ਰਹੇ ਬੱਸ ਅੱਡਿਆ ਨੂੰ ਆਬਾਦੀ ਵਾਲੀ ਥਾਂ ’ਤੇ ਸਥਾਪਿਤ ਕੀਤਾ ਜਾਵੇ।
ਪਿਛਲੀ ਖ਼ਬਰ ਪ੍ਰਾਚੀਨ ਸਰਾਂ ਮੰਦਰ ਵਿਖੇ ਸੱਤ ਰੋਜ਼ਾ ਧਾਰਮਿਕ ਸਮਾਗਮ ਸੰਪੰਨ ਅਗਲੀ ਖ਼ਬਰ ਈ.ਡੀ. ਤੇ ਸੀ.ਬੀ.ਆਈ. ਦੀ ਦੁਰਵਰਤੋਂ ਕਰ ਕੇ ਪੰਜਾਬੀਆਂ ਨੂੰ ਡਰਾਇਆ ਨਹੀਂ ਜਾ ਸਕਦਾ - ਮੀਤ ਹੇਅਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।