10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

-ਮਾਮਲਾ ਖੁੱਡੀ ਰੋਡ ਵਾਲੇ ਫਾਟਕਾਂ ਨਜ਼ਦੀਕ ਦੋ ਗਰੁੱਪਾਂ ’ਚ ਹੋਈ ਲੜਾਈ ਦਾ- ਪੁਲਿਸ ਵਲੋਂ 12 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਿੰਨ ਨੂੰ ਕੀਤਾ ਗ੍ਰਿਫ਼ਤਾਰ

ਬਰਨਾਲਾ, 9 ਅਕਤੂਬਰ (ਰਾਜ ਪਨੇਸਰ)- ਪਿਛਲੇ ਦਿਨੀਂ ਖੁੱਡੀ ਰੋਡ ਵਾਲੇ ਫਾਟਕਾਂ ਨਜ਼ਦੀਕ ਦੋ ਗਰੁੱਪਾਂ ’ਚ ਹੋਈ ਲੜਾਈ ਦੇ ਮਾਮਲੇ ਵਿਚ ਪੁਲਿਸ ਵਲੋਂ 12 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸ.

ਅਜੀਤ ਡੈਸਕ 10-10-2026
ਬਰਨਾਲਾ, 9 ਅਕਤੂਬਰ (ਰਾਜ ਪਨੇਸਰ)- ਪਿਛਲੇ ਦਿਨੀਂ ਖੁੱਡੀ ਰੋਡ ਵਾਲੇ ਫਾਟਕਾਂ ਨਜ਼ਦੀਕ ਦੋ ਗਰੁੱਪਾਂ ’ਚ ਹੋਈ ਲੜਾਈ ਦੇ ਮਾਮਲੇ ਵਿਚ ਪੁਲਿਸ ਵਲੋਂ 12 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸ.ਐਚ.ਓ. ਲਖਵੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਸੂਚਨਾ ਮਿਲੀ ਸੀ ਕਿ ਦੋ ਗਰੁੱਪਾਂ ’ਚ ਜ਼ਬਰਦਸਤ ਲੜਾਈ ਖੁੱਡੀ ਰੋਡ ਵਾਲੇ ਫਾਟਕਾਂ ਨਜ਼ਦੀਕ ਹੋ ਰਹੀ ਹੈ। ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਤਾਂ ਲੜਾਈ ਕਰਨ ਵਾਲੀਆਂ ਦੋਵੇਂ ਧਿਰਾਂ ਮੌਕੇ ਤੋਂ ਫ਼ਰਾਰ ਹੋ ਚੁੱਕੀਆਂ ਸਨ। ਸਥਾਨਕ ਲੋਕਾਂ ਤੋਂ ਜਾਣਕਾਰੀ ਹਾਸਲ ਕਰ ਕੇ ਕੁੱਲ 12 ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ-1 ਬਰਨਾਲਾ ਵਿਚ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਫ਼ਤੀਸ਼ੀ ਅਫ਼ਸਰ ਏ.ਐਸ.ਆਈ. ਮੁਕੇਸ਼ ਕੁਮਾਰ ਦੀ ਟੀਮ ਨੇ ਅਕਾਸਦੀਪ ਸਿੰਘ ਬੋਕਸਰ, ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਪਿਛਲੀ ਖ਼ਬਰ ਪਿੰਡ ਕੁਰੜ ਵਿਖੇ ਸੰਸਦ ਮੈਂਬਰ ਮੀਤ ਹੇਅਰ ਨੇ ਕੀਤਾ ਮੁੱਖ ਮੰਤਰੀ ਖੇਡ ਗਰਾਊਂਡ ਦਾ ਉਦਘਾਟਨ ਅਗਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਵਿਖੇ ‘ਕਾਸਟਿਊਮ ਕਾਰਨੀਵਲ’ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।