01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਇਨਸਾਫ਼ ਦੇਣ ਦੇ ਸਮਰੱਥ ਕਾਬਲ ਅਧਿਕਾਰੀ ਤਾਇਨਾਤ ਕਰਨ ਦੀ ਮੰਗ

ਧਨੌਲਾ, 30 ਸਤੰਬਰ (ਜਤਿੰਦਰ ਸਿੰਘ ਧਨੌਲਾ)-ਮੰਡੀ ਧਨੌਲਾ ਅੰਦਰ ਕੁਝ ਸਮੇਂ ਦੌਰਾਨ ਹੀ ਤਕਰੀਬਨ 5 ਐਸ. ਐਚ.

ਅਜੀਤ ਡੈਸਕ 01-10-2026
ਧਨੌਲਾ, 30 ਸਤੰਬਰ (ਜਤਿੰਦਰ ਸਿੰਘ ਧਨੌਲਾ)-ਮੰਡੀ ਧਨੌਲਾ ਅੰਦਰ ਕੁਝ ਸਮੇਂ ਦੌਰਾਨ ਹੀ ਤਕਰੀਬਨ 5 ਐਸ.ਐਚ.ਓ. ਬਦਲ ਦਿੱਤੇ ਜਾਣ ਕਾਰਨ ਮਾਮਲਾ ਚਰਚਾ ਦਾ ਵਿਸ਼ਾ ਬਣ ਕੇ ਰਹਿ ਗਿਆ ਹੈ। ਚਰਚਾ ਇਹ ਵੀ ਹੈ ਕਿ ਸੋਸ਼ਲ ਮੀਡੀਆ ਵਲੋਂ ਨਿਗੂਣੇ ਮਸਲਿਆਂ ਨੂੰ ਸਨਸਨੀਖੇਜ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਜਿੱਥੇ ਅਪਰਾਧੀ ਧਿਰਾਂ ਦੇ ਹੌਸਲੇ ਬੁਲੰਦ ਹੋ ਜਾਂਦੇ ਹਨ। ਆਖ਼ਿਰਕਾਰ ਜਿਸ ਦੀ ਗਾਜ ਅਧਿਕਾਰੀਆਂ ਨੂੰ ਆਪਣੇ ਪਿੰਡੇ ’ਤੇ ਹੰਢਾਉਣੀ ਪੈਂਦੀ ਹੈ। ਇਸ ਗੱਲ ਨੂੰ ਰਾਜਨੀਤਿਕ ਧਿਰਾਂ ਦੀਆਂ ਲਾਪਰਵਾਹੀਆਂ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਮੰਡੀ ਦੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਬੌਨੀ ਬਾਂਸਲ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ, ਅਗਰਵਾਲ ਸਭਾ ਧਨੌਲਾ ਦੇ ਪ੍ਰਧਾਨ ਅਰੁਣ ਕੁਮਾਰ, ਸਮਾਜ ਸੇਵੀ ਵਿੱਕੀ ਦਾਨਗੜ੍ਹੀਆ, ਉੱਘੇ ਸਮਾਜ ਸੇਵੀ ਡਾ: ਸ਼ੰਕਰ ਬਾਂਸਲ ਨੇ ਮੰਗ ਕਰਦਿਆਂ ਆਖਿਆ ਕਿ ਇੱਥੇ ਕਾਬਲ ਅਧਿਕਾਰੀ ਤਾਇਨਾਤ ਕੀਤੇ ਜਾਣ। ਜਿਹੜੇ ਕਿ ਮੰਡੀ ਦੇ ਅੰਦਰ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਅਤੇ ਇਲਾਕਾ ਭਰ ਅੰਦਰ ਫੈਲ ਰਹੇ ਸਹਿਮ ਦੀ ਨਕੇਲ ਕਸਣ ਲਈ ਬਿਨਾਂ ਕਿਸੇ ਦਬਾਅ ਦੇ ਕਾਰਵਾਈ ਕਰਨ ਦੇ ਸਮਰੱਥ ਹੋਣ।
ਪਿਛਲੀ ਖ਼ਬਰ ਪਿੰਡ ਚੀਮਾ ਵਿਖੇ ਪੁਲਿਸ ਵਲੋਂ ‘ਆਪ੍ਰੇਸ਼ਨ ਕਾਸੋ’ ਤਹਿਤ ਸ਼ੱਕੀ ਘਰਾਂ ਦੀ ਤਲਾਸ਼ੀ ਅਗਲੀ ਖ਼ਬਰ ਅਰੋੜਾ ਮਹਾਂਸਭਾ ਵਲੋਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਨੂੰ ਡਰੈਸ ਡਿਜ਼ਾਇਨਿੰਗ ਲੈਬ ਲਈ ਮਸ਼ੀਨਾਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।