27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਬਰੌਡਵੇ ਪਬਲਿਕ ਸਕੂਲ ਵਿਖੇ ‘ਸਵਸਥ ਕਵਚ’ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ ਡੀ.ਐੱਮ.ਸੀ. ਲੁਧਿਆਣਾ ਦੇ ਮਾਹਿਰ ਡਾਕਟਰਾਂ ਨੇ ਸੀ.ਪੀ.ਆਰ. ਸਬੰਧੀ ਦਿੱਤਾ ਪ੍ਰੈਕਟੀਕਲ ਡੈਮੋ

ਮਹਿਲ ਕਲਾਂ, 26 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)- ਬਰੌਡਵੇ ਪਬਲਿਕ ਸਕੂਲ ਵਿਖੇ ਡੀ. ਐੱਮ.

ਅਜੀਤ ਡੈਸਕ 27-09-2026
ਮਹਿਲ ਕਲਾਂ, 26 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)- ਬਰੌਡਵੇ ਪਬਲਿਕ ਸਕੂਲ ਵਿਖੇ ਡੀ.ਐੱਮ.ਸੀ. ਲੁਧਿਆਣਾ ਦੇ ਸਹਿਯੋਗ ਨਾਲ ‘ਸਵਸਥ ਕਵਚ’ ਮੁਹਿੰਮ ਤਹਿਤ ਇਕ ਵਿਸ਼ੇਸ਼ ਸਿਹਤ ਜਾਗਰੂਕਤਾ ਪ੍ਰੋਗਰਾਮ ਮੈਡੀਕਲ ਇੰਚਾਰਜ ਮੈਡਮ ਗੁਰਪ੍ਰੀਤ ਕੌਰ ਅਤੇ ਮੈਡਮ ਦਲਜੀਤ ਕੌਰ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨ ਵਿਦਿਆਰਥੀਆਂ ਨੂੰ ਦਿਲ ਨਾਲ ਸੰਬੰਧਿਤ ਐਮਰਜੈਂਸੀ ਸਥਿਤੀਆਂ ਅਤੇ ਹਾਈਪਰਟੈਂਸ਼ਨ ਤੋਂ ਪੀੜਤ ਵਿਅਕਤੀਆਂ ਦੀ ਤੁਰੰਤ ਮਦਦ ਕਰਨ ਲਈ ਜ਼ਰੂਰੀ ਜੀਵਨ-ਰੱਖਿਅਕ ਹੁਨਰਾਂ ਤੋਂ ਜਾਣੂ ਕਰਵਾਉਣਾ ਸੀ। ਡੀ.ਐੱਮ.ਸੀ. ਲੁਧਿਆਣਾ ਦੇ ਕਾਰਡੀਓਲੋਜਿਸਟ ਡਾ: ਅੰਸ਼ੁਮਨ ਗੁਪਤਾ ਅਤੇ ਉਨ੍ਹਾਂ ਦੀ ਟੀਮ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਨਾਜ਼ੁਕ ਐਮਰਜੈਂਸੀ ਸਮੇਂ ਕੀਤੀ ਗਈ ਸਹੀ ਤੇ ਤੁਰੰਤ ਕਾਰਵਾਈ ਕਿਸੇ ਅਨਮੋਲ ਜਾਨ ਨੂੰ ਬਚਾ ਸਕਦੀ ਹੈ। ਉਨ੍ਹਾਂ ਨੇ ਸੀ.ਪੀ.ਆਰ. (ਕਾਰਡੀਓਪਲਮੋਨਰੀ ਰੀਸਸੀਟੇਸ਼ਨ) ਦੀ ਤਕਨੀਕ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਪ੍ਰੈਕਟੀਕਲ ਡੈਮੋ ਰਾਹੀਂ ਇਸ ਦੀ ਸਹੀ ਵਿਧੀ ਸਮਝਾਈ । ਵਿਦਿਆਰਥੀਆਂ ਨੇ ਇਸ ਸੈਸ਼ਨ ਵਿਚ ਭਰਪੂਰ ਦਿਲਚਸਪੀ ਦਿਖਾਈ। ਸਮਾਗਮ ਦੇ ਅੰਤ ’ਚ ਸਕੂਲ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ, ਡਾਇਰੈਕਟਰ ਨਵਰੀਤ ਕੌਰ ਚੀਮਾ ਅਤੇ ਪ੍ਰਿੰਸੀਪਲ ਮੁਹੰਮਦ ਆਰਿਫ਼ ਸੈਫ਼ੀ ਨੇ ਡਾ: ਅੰਸ਼ੁਮਨ ਗੁਪਤਾ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਬੀਮਾ ਯੋਜਨਾ ਦਾ ਹਰ ਵਰਗ ਨੂੰ ਲਾਭ ਹੋਵੇਗਾ- ਉੱਗੋਕੇ ਅਗਲੀ ਖ਼ਬਰ ਹਮੀਦੀ ਸਕੂਲ ਦੇ ਵਿਦਿਆਰਥੀਆਂ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਵਿਕਾਸ ਕਾਰਜ ਕਰਵਾਉਣ ’ਤੇ ਵਾਰਡ ਨੰਬਰ 8 ਦੇ ਵਾਸੀਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।