ਭਗਵਾਨ ਕ੍ਰਿਸ਼ਨ ਦੀ ਕਿਰਪਾ ਨਾਲ ਹਰ ਕੰਮ ਸੰਭਵ ਹੈ - ਸ਼ਾਸਤਰੀ ਅਸ਼ਵਨੀ ਕੁਮਾਰ
ਤਪਾ ਮੰਡੀ, 10 ਸਤੰਬਰ (ਪ੍ਰਵੀਨ ਗਰਗ)- ਡੇਰਾ ਬਾਬਾ ਇੰਦਰ ਦਾਸ ਵਿਖੇ ਕਰਵਾਈ ਜਾ ਰਹੀ ਸ੍ਰੀ ਮਦ ਭਾਗਵਤ ਸਪਤਾਹ ਦੇ ਚੌਥੇ ਦਿਨ ਕਥਾਵਾਚਕ ਅਸ਼ਵਨੀ ਕੁਮਾਰ ਸ਼ਾਸਤਰੀ (ਕਾਲਿਆਂਵਾਲੀ ਵਾਲੇ) ਨੇ ਸ੍ਰੀ ਕ੍ਰਿਸ਼ਨ ਜਨਮ ਮੌਕੇ ਸੰਗਤ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਭਗਵਾਨ ਕ੍ਰਿਸ਼ਨ ਦੀ ਕਿਰਪਾ ਨਾਲ ਹਰ ਕੰਮ ਸੰਭਵ ਹੈ, ਜੋ ਵੀ ਜੀਵ ਭਾਵ ਨਾਲ ਪ੍ਰਮਾਤਮਾ ਕੋਲ ਆਉਂਦਾ ਹੈ, ਪ੍ਰਮਾਤਮਾ ਉਸ ਨੂੰ ਕਬੂਲ ਕਰਦਾ ਹੈ ਅਤੇ ਉਸ ਦੇ ਜਨਮ ਜਨਮਾਂਤਰ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਇਸ ਮੌਕੇ ਸੰਤ ਬਾਬਾ ਭਗਵਾਨ ਦਾਸ ਨੇ ਸਮੁੱਚੀ ਸੰਗਤ ਨੂੰ ਹਰ ਸਮੇਂ ਪ੍ਰਭੂ ਨਾਮ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ।
ਤਪਾ ਮੰਡੀ, 10 ਸਤੰਬਰ (ਪ੍ਰਵੀਨ ਗਰਗ)- ਡੇਰਾ ਬਾਬਾ ਇੰਦਰ ਦਾਸ ਵਿਖੇ ਕਰਵਾਈ ਜਾ ਰਹੀ ਸ੍ਰੀ ਮਦ ਭਾਗਵਤ ਸਪਤਾਹ ਦੇ ਚੌਥੇ ਦਿਨ ਕਥਾਵਾਚਕ ਅਸ਼ਵਨੀ ਕੁਮਾਰ ਸ਼ਾਸਤਰੀ (ਕਾਲਿਆਂਵਾਲੀ ਵਾਲੇ) ਨੇ ਸ੍ਰੀ ਕ੍ਰਿਸ਼ਨ ਜਨਮ ਮੌਕੇ ਸੰਗਤ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਭਗਵਾਨ ਕ੍ਰਿਸ਼ਨ ਦੀ ਕਿਰਪਾ ਨਾਲ ਹਰ ਕੰਮ ਸੰਭਵ ਹੈ, ਜੋ ਵੀ ਜੀਵ ਭਾਵ ਨਾਲ ਪ੍ਰਮਾਤਮਾ ਕੋਲ ਆਉਂਦਾ ਹੈ, ਪ੍ਰਮਾਤਮਾ ਉਸ ਨੂੰ ਕਬੂਲ ਕਰਦਾ ਹੈ ਅਤੇ ਉਸ ਦੇ ਜਨਮ ਜਨਮਾਂਤਰ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਇਸ ਮੌਕੇ ਸੰਤ ਬਾਬਾ ਭਗਵਾਨ ਦਾਸ ਨੇ ਸਮੁੱਚੀ ਸੰਗਤ ਨੂੰ ਹਰ ਸਮੇਂ ਪ੍ਰਭੂ ਨਾਮ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ। ਧਾਰਮਿਕ ਸਮਾਗਮ ਮੌਕੇ ਸ੍ਰੀ ਕ੍ਰਿਸ਼ਨ ਜਨਮ ਮੌਕੇ ਸਮੂਹ ਸ਼ਰਧਾਲੂਆਂ ਨੇ ਨੱਚ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ । ਇਸ ਮੌਕੇ ਅਸ਼ਵਨੀ ਚੌਧਰੀ, ਪਵਨ ਬਤਾਰਾ, ਮੁਨੀਸ਼ ਉੱਗੋ, ਕਮਲ ਪੱਖੋ, ਰਮੇਸ਼ ਪੱਖੋ, ਗੁਰਿੰਦਰ ਪਾਲ ਵਿਰਕ, ਪ੍ਰਗਟ ਸਿੰਘ, ਦੀਪਾ ਬੂਟਾ ਵਾਲਾ, ਪੂਰੂ, ਅਨਿਲ ਭੈਣੀ, ਰਾਧਾ ਧੂਰਕੋਟੀਆ, ਮੇਸ਼ੀ ਧੂਰਕੋਟੀਆ, ਗੋਲਡੀ ਮਹਿਤਾ, ਹਰਪਾਲ ਸਿੰਘ, ਟੀਟੂ ਦੀਕਸ਼ਤ, ਮਹਿਮਾ ਚੱਠਾ, ਰਾਮ ਸਰੂਪ ਸ਼ਰਮਾ, ਕ੍ਰਿਸ਼ਨ ਪੂਜਾ ਜਵੈਲਰਜ, ਭਗਵੰਤ ਚੱਠਾ, ਜਗਦੇਵ ਗੋਦੀ, ਡਾ: ਗੁਰਪ੍ਰੀਤ ਸਿੱਧੂ, ਨੰਬਰਦਾਰ ਬਲਵੰਤ ਸਿੰਘ, ਨੰਬਰਦਾਰ ਕਮਲ ਵਿਰਕ, ਜੀਵਨ ਔਜਲਾ ਆਦਿ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ।