05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਮੱਲਿਕਾਰਜੁਨ ਖੜਗੇ ਦੀ ਜਨ ਸਭਾ ਤੋਂ ਰਾਮ ਲੀਲਾ ਮੈਦਾਨ ਦਾ ਸ਼ੁੱਧੀਕਰਨ ਕਰਵਾਉਣਾ ਭਾਜਪਾ ਦੀ ਘਟੀਆ ਸੋਚ ਦੀ ਨਿਸ਼ਾਨੀ-ਸਵਰਨ ਸਿੰਘ ਆਦੀਵਾਲ

ਬਰਨਾਲਾ, 4 ਸਤੰਬਰ (ਰਾਜ ਪਨੇਸਰ)-ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਸੈਕਟਰੀ ਸਵਰਨ ਸਿੰਘ ਆਦੀਵਾਲ ਨੇ ਹਲਕਾ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਤਰਾਖੰਡ ਦੇ ਹਲਦਵਾਣੀ ’ਚ ਜਨ ਸਭਾ ਵਾਲੀ ਥਾਂ ਰਾਮ ਲੀਲਾ ਮੈਦਾਨ ਦਾ ਸ਼ੁੱਧੀਕਰਨ ਕਰਵਾਉਣ ’ਤੇ ਭਾਜਪਾ ’ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਦੇਸ਼ ਦਾ ਸੰਵਿਧਾਨ ਜਾਤੀਵਾਦ ਤੋਂ ਉੱਪਰ ਉੱਠ ਕੇ ਇਨਸਾਨੀਅਤ ਦਾ ਸੰਦੇਸ਼ ਦਿੰਦਾ ਹੈ ਪਰ ਭਾਜਪਾ ਨੇ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਵਲੋਂ ਕੀਤੀ ਗਈ ਜਨ ਸਭਾ ਤੋਂ ਬਾਅਦ ਰਾਮਲੀਲਾ ਮੈਦਾਨ ’ਚ ਸ਼ੁੱਧੀਕਰਨ ਹਵਨ ਕਰਵਾਇਆ ਜਿਸ ਨੇ ਭਾਜਪਾ ਦੀ ਮਾਨਸਿਕਤਾ ਉਜਾਗਰ ਕੀਤੀ ਹੈ। ਇਸ ਮੌਕੇ ਯੂਥ ਆਗੂ ਅਰੁਣਪ੍ਰਤਾਪ ਸਿੰਘ ਢਿੱਲੋਂ, ਸਤਨਾਮ ਸਿੰਘ ਪੱਤੀ ਸੇਖਵਾਂ, ਸ਼ਹਿਰੀ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਹੈਪੀ ਸਿੰਗਲਾ, ਪੀ.

ਅਜੀਤ ਡੈਸਕ 05-09-2026
ਬਰਨਾਲਾ, 4 ਸਤੰਬਰ (ਰਾਜ ਪਨੇਸਰ)-ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਸੈਕਟਰੀ ਸਵਰਨ ਸਿੰਘ ਆਦੀਵਾਲ ਨੇ ਹਲਕਾ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਤਰਾਖੰਡ ਦੇ ਹਲਦਵਾਣੀ ’ਚ ਜਨ ਸਭਾ ਵਾਲੀ ਥਾਂ ਰਾਮ ਲੀਲਾ ਮੈਦਾਨ ਦਾ ਸ਼ੁੱਧੀਕਰਨ ਕਰਵਾਉਣ ’ਤੇ ਭਾਜਪਾ ’ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਦੇਸ਼ ਦਾ ਸੰਵਿਧਾਨ ਜਾਤੀਵਾਦ ਤੋਂ ਉੱਪਰ ਉੱਠ ਕੇ ਇਨਸਾਨੀਅਤ ਦਾ ਸੰਦੇਸ਼ ਦਿੰਦਾ ਹੈ ਪਰ ਭਾਜਪਾ ਨੇ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਵਲੋਂ ਕੀਤੀ ਗਈ ਜਨ ਸਭਾ ਤੋਂ ਬਾਅਦ ਰਾਮਲੀਲਾ ਮੈਦਾਨ ’ਚ ਸ਼ੁੱਧੀਕਰਨ ਹਵਨ ਕਰਵਾਇਆ ਜਿਸ ਨੇ ਭਾਜਪਾ ਦੀ ਮਾਨਸਿਕਤਾ ਉਜਾਗਰ ਕੀਤੀ ਹੈ। ਇਸ ਮੌਕੇ ਯੂਥ ਆਗੂ ਅਰੁਣਪ੍ਰਤਾਪ ਸਿੰਘ ਢਿੱਲੋਂ, ਸਤਨਾਮ ਸਿੰਘ ਪੱਤੀ ਸੇਖਵਾਂ, ਸ਼ਹਿਰੀ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਹੈਪੀ ਸਿੰਗਲਾ, ਪੀ.ਏ. ਬਿੱਟੂ ਸ਼ਰਮਾ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਬੀ.ਵੀ.ਐਮ ਇੰਟਰਨੈਸ਼ਨਲ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਅਗਲੀ ਖ਼ਬਰ ਮੱਲੀਆਂ ਟੋਲ ਪਲਾਜ਼ਾ ਵਰਕਰ ਯੂਨੀਅਨ ਵਲੋਂ ਇਕਾਈ ਦਾ ਪੁਨਰਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।