03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਭੋਗ ’ਤੇ ਵਿਸ਼ੇਸ਼- ਭਗਵਾਨ ਸਿੰਘ ਹਰੀ (ਖੜਕੇ ਕੇ)

ਮਹਿਲ ਕਲਾਂ- ਭਗਵਾਨ ਸਿੰਘ ਹਰੀ ਦਾ ਜਨਮ ਸੰਨ 1951 ’ਚ ਪਿਤਾ ਕਰਨੈਲ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋਂ ਪਿੰਡ ਮਹਿਲ ਖੁਰਦ (ਜ਼ਿਲ੍ਹਾ ਬਰਨਾਲਾ) ਵਿਖੇ ਹੋਇਆ। ਆਪ ਆਪਣੇ ਚਾਰ ਭੈਣ-ਭਰਾਵਾਂ ’ਚੋਂ ਸਭ ਤੋਂ ਛੋਟੇ ਸਨ ।

ਕਾਬੂ ਕੀਤਾ ਗਿਆ ਦੋਸ਼ੀ ਪੁਲਿਸ ਪਾਰਟੀ ਨਾਲ। ਤਸਵੀਰ : ਪ੍ਰਵੀਨ ਗਰਗ 03-09-2026
ਮਹਿਲ ਕਲਾਂ- ਭਗਵਾਨ ਸਿੰਘ ਹਰੀ ਦਾ ਜਨਮ ਸੰਨ 1951 ’ਚ ਪਿਤਾ ਕਰਨੈਲ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋਂ ਪਿੰਡ ਮਹਿਲ ਖੁਰਦ (ਜ਼ਿਲ੍ਹਾ ਬਰਨਾਲਾ) ਵਿਖੇ ਹੋਇਆ। ਆਪ ਆਪਣੇ ਚਾਰ ਭੈਣ-ਭਰਾਵਾਂ ’ਚੋਂ ਸਭ ਤੋਂ ਛੋਟੇ ਸਨ । ਮੁਢਲੀ ਪੰਜਵੀਂ ਤੱਕ ਦੀ ਵਿੱਦਿਆ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ । ਜਵਾਨੀ ਦੀ ਉਮਰ ’ਚ ਆਪ ਆਪਣੇ ਇਲਾਕੇ ਦੇ ਨਾਮਵਰ ਕਬੱਡੀ ਖਿਡਾਰੀ ਰਹੇ ਅਤੇ ਖੇਡ ਮੈਦਾਨਾਂ ’ਚ ਆਪਣੇ ਪਿੰਡ ਦਾ ਨਾਂਅ ਰੌਸ਼ਨ ਕੀਤਾ । ਸੰਨ 1973 ’ਚ ਆਪ ਜੀ ਦਾ ਵਿਆਹ ਬੀਬੀ ਅਮਰਜੀਤ ਕੌਰ (ਵਾਸੀ ਸ਼ਹਿਣਾ) ਨਾਲ ਹੋਇਆ । ਘਰ-ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸੰਭਾਲਦਿਆਂ ਆਪ ਨੇ ਖੇਤੀਬਾੜੀ ਦੇ ਨਾਲ-ਨਾਲ ਸੰਨ 1989 ਵਿਚ ਟਰਾਂਸਪੋਰਟ ਦੇ ਕਿੱਤੇ ਵਿਚ ਪੈਰ ਧਰਿਆ ਅਤੇ ਆਪਣੀ ਅਣਥੱਕ ਮਿਹਨਤ ਸਦਕਾ ਇਸ ਵਿਚ ਸਫ਼ਲਤਾ ਹਾਸਲ ਕੀਤੀ। ਉਹ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵ: ਕਮਿਕਰ ਸਿੰਘ ਹਰੀ ਅਤੇ ਸਾਬਕਾ ਸਰਪੰਚ ਸਵ: ਬਚਿੱਤਰ ਸਿੰਘ ਨਾਲ ਮਿਲ ਕੇ ਪਿੰਡ ਦੇ ਸਾਂਝੇ ਤੇ ਭਲਾਈ ਕੰਮਾਂ ਵਿਚ ਹਮੇਸ਼ਾ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਰਹੇ। ਉਨ੍ਹਾਂ ਦੇ ਘਰ ਦੋ ਪੁੱਤਰਾਂ ਗੁਰਮੀਤ ਸਿੰਘ ਹਰੀ ਤੇ ਜਗਮੀਤ ਸਿੰਘ ਜੱਗਾ ਅਤੇ ਦੋ ਧੀਆਂ ਸਵ: ਹਰਜੀਤ ਕੌਰ ਤੇ ਰਣਜੀਤ ਕੌਰ ਕੈਨੇਡਾ ਨੇ ਜਨਮ ਲਿਆ, ਆਪ ਨੇ ਬੱਚਿਆਂ ਨੂੰ ਉੱਚੇ-ਸੁੱਚੇ ਸੰਸਕਾਰ ਅਤੇ ਚੰਗਾ ਮਾਰਗਦਰਸ਼ਨ ਦਿੱਤਾ। ਅੱਜ ਉਨ੍ਹਾਂ ਦੇ ਪੋਤਰੇ ਗੁਰਕਮਲ ਸਿੰਘ ਕੈਨੇਡਾ ਅਤੇ ਗੁਰਸਾਹਿਬ ਸਿੰਘ ਪਰਿਵਾਰ ਦਾ ਨਾਂਅ ਰੌਸ਼ਨ ਕਰ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਨਾਸਾਜ਼ ਸਿਹਤ ਕਾਰਨ ਜ਼ੇਰੇ-ਇਲਾਜ ਚੱਲ ਰਹੇ ਭਗਵਾਨ ਸਿੰਘ ਹਰੀ ਬੀਤੀ 24 ਅਗਸਤ ਨੂੰ ਅਕਾਲ ਪੁਰਖ ਦੇ ਚਰਨਾਂ ’ਚ ਜਾ ਬਿਰਾਜੇ । ਭਗਵਾਨ ਸਿੰਘ ਹਰੀ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ 3 ਸਤੰਬਰ ਵੀਰਵਾਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਸਾਹਿਬ ਬਾਬਾ ਦਸੌਂਧਾ ਸਿੰਘ, ਪਿੰਡ ਮਹਿਲ ਖੁਰਦ (ਜ਼ਿਲ੍ਹਾ ਬਰਨਾਲਾ) ਵਿਖੇ ਹੋਵੇਗੀ। - ਗੁਰਪ੍ਰੀਤ ਸਿੰਘ ਅਣਖੀ
ਪਿਛਲੀ ਖ਼ਬਰ ਇਲਾਕੇ ’ਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਵਚਨਬੱਧ- ਨਿਰਭੈ ਸਿੰਘ ਅਗਲੀ ਖ਼ਬਰ ਰਾਖਵੇਂਕਰਨ ਦੇ ਵਿਰੋਧ ਅਤੇ ਅਹਿਮ ਮੰਗਾਂ ਨੂੰ ਲੈ ਕੇ ਐਸ.ਸੀ. ਵਿੰਗ ਨੇ ਰਾਜਪਾਲ ਦੇ ਨਾਂਅ ਸੌਂਪਿਆ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।