18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪਿੰਡ ਭੱਦਲਵੱਡ ਵਿਖੇ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸਾਵਣ ਕਵੀ ਦਰਬਾਰ ਕਰਵਾਇਆ

ਮਹਿਲ ਕਲਾਂ, 17 ਅਗਸਤ (ਅਵਤਾਰ ਸਿੰਘ ਅਣਖੀ)-ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਵਲੋਂ ‘ਪਿੰਡੋਂ ਪਿੰਡੀਂ ਸਾਹਿੱਤ’ ਲੜੀ ਤਹਿਤ ਪਿੰਡ ਭੱਦਲਵੱਡ ਦੀ ‘ਸੋਭਾ ਸਿੰਘ ਚਿੱਤਰਕਾਰ ਅਤੇ ਸੋਹਣ ਸਿੰਘ ਸਰਪੰਚ ਯਾਦਗਾਰੀ ਲਾਇਬ੍ਰੇਰੀ’ ਵਿਖੇ ਸਾਵਣ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪਰਮਜੀਤ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਦੀ ਪੀੜ੍ਹੀ ਸਾਹਿੱਤ ਤੋਂ ਦੂਰ ਹੁੰਦੀ ਜਾ ਰਹੀ ਹੈ ਤੇ ਪ੍ਰਗਤੀਸ਼ੀਲ ਸੰਘ ਦੁਆਰਾ ਪਿੰਡ ਵਿਚ ਅਜਿਹੇ ਸਾਹਿਤਕ ਸਮਾਗਮਾਂ ਦੀ ਲੜੀ ਆਰੰਭ ਕਰ ਕੇ ਨਰੋਈ ਪਰਤ ਪਾਈ ਹੈ।

ਮਹਿਲ ਕਲਾਂ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਦੀ ਮੀਟਿੰਗ ’ਚ ਸ਼ਾਮਲ ਆਗੂ, ਵਰਕਰ। ਤਸਵੀਰ : ਅਵਤਾਰ ਸਿੰਘ ਅਣਖੀ 18-08-2026
ਮਹਿਲ ਕਲਾਂ, 17 ਅਗਸਤ (ਅਵਤਾਰ ਸਿੰਘ ਅਣਖੀ)-ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਵਲੋਂ ‘ਪਿੰਡੋਂ ਪਿੰਡੀਂ ਸਾਹਿੱਤ’ ਲੜੀ ਤਹਿਤ ਪਿੰਡ ਭੱਦਲਵੱਡ ਦੀ ‘ਸੋਭਾ ਸਿੰਘ ਚਿੱਤਰਕਾਰ ਅਤੇ ਸੋਹਣ ਸਿੰਘ ਸਰਪੰਚ ਯਾਦਗਾਰੀ ਲਾਇਬ੍ਰੇਰੀ’ ਵਿਖੇ ਸਾਵਣ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪਰਮਜੀਤ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਦੀ ਪੀੜ੍ਹੀ ਸਾਹਿੱਤ ਤੋਂ ਦੂਰ ਹੁੰਦੀ ਜਾ ਰਹੀ ਹੈ ਤੇ ਪ੍ਰਗਤੀਸ਼ੀਲ ਸੰਘ ਦੁਆਰਾ ਪਿੰਡ ਵਿਚ ਅਜਿਹੇ ਸਾਹਿਤਕ ਸਮਾਗਮਾਂ ਦੀ ਲੜੀ ਆਰੰਭ ਕਰ ਕੇ ਨਰੋਈ ਪਰਤ ਪਾਈ ਹੈ। ਸਮਾਗਮ ਦੇ ਪ੍ਰਬੰਧਕ ਤੇ ਸਾਬਕਾ ਸਰਪੰਚ ਰਾਜਵੰਤ ਸਿੰਘ ਨੇ ਪਿੰਡ ਵਿਚ ਕਰਵਾਏ ਗਏ ਪਿਛਲੇ ਸਾਹਿਤਕ ਸਮਾਗਮਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਗਲਪਕਾਰ ਦਰਸ਼ਨ ਸਿੰਘ ਗੁਰੂ ਨੇ ਜਿੱਥੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਉੱਥੇ ਡਾ: ਹਰਿਭਗਵਾਨ ਅਤੇ ਭੋਲਾ ਸਿੰਘ ਸੰਘੇੜਾ ਨੇ ਪ੍ਰਗਤੀਸ਼ੀਲ ਲੇਖਕ ਸੰਘ ਦੀ ਬਰਨਾਲਾ ਇਕਾਈ ਵਲੋਂ ਆਉਣ ਵਾਲੇ ਸਮੇਂ ਵਿਚ ਪਿੰਡਾਂ ਵਿਚ ਕਰਵਾਏ ਜਾਣ ਵਾਲੇ ਵੱਖ-ਵੱਖ ਸਾਹਿਤਕ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ। ਕਵੀ ਦਰਬਾਰ ਦਾ ਆਰੰਭ ਡਾ: ਸੰਪੂਰਨ ਸਿੰਘ ਟੱਲੇਵਾਲੀਆ ਦੇ ਕਵੀਸ਼ਰੀ ਜਥੇ ਨੇ ‘ਸਾਉਣ ਦੀ ਝੜੀ’ ਦੇ ਇਨ੍ਹਾਂ ਬੋਲਾਂ ਨਾਲ ਕੀਤਾ ‘ਬੱਚੇ ਕਹਿੰਦੇ ਮੀਂਹ ਹੈ ਪੈਂਦਾ ਅਸੀਂ ਤਾਂ ਮੀਂਹ ਵਿਚ ਨ੍ਹਾਵਾਂਗੇ, ਭਿੱਜ ਕੇ ਮੀਂਹ ਵਿਚ ਗੁਲਗੁਲੇ ਮੱਠੀਆਂ ਖੀਰ ਤੇ ਪੂੜੇ ਖਾਵਾਂਗੇ। ਰਾਮ ਸਰੂਪ ਸ਼ਰਮਾ ਨੇ ਆਪਣੀ ਮਧੁਰ ਆਵਾਜ਼ ਵਿਚ ‘ਜ਼ਿੰਦਗੀ ਦੀ ਫੁਲਕਾਰੀ ਵਿਚ ਚਾਵਾਂ ਦੇ ਫ਼ੁੱਲ ਕੱਢਣੇ...’ ਗਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਜਗਜੀਤ ਗੁਰਮ ਨੇ ਆਪਣੀ ਗ਼ਜ਼ਲ ‘ਉਹ ਏਨੇ ਰੰਗ ਬਦਲੇ ਅੱਜ ਕੱਲ੍ਹ, ਉਸ ਦਾ ਚਿਹਰਾ ਪੜ੍ਹ ਨਹੀਂ ਹੁੰਦਾ’ ਨਾਲ ਖ਼ੂਬ ਦਾਦ ਖੱਟੀ। ਇਸ ਮੌਕੇ ਰਜਿੰਦਰ ਸ਼ੌਂਕੀ, ਚਰਨੀ ਬੇਦਿਲ, ਮਨਜੀਤ ਸਿੰਘ ਸਾਗਰ, ਜਗਜੀਤ ਕੌਰ ਢਿੱਲਵਾਂ, ਜਗਤਾਰ ਜਜ਼ੀਰਾ, ਰਾਮ ਪਾਲ ਸ਼ਾਹਪੁਰੀ, ਮੇਜਰ ਸਿੰਘ ਗਿੱਲ, ਸੁਖਵਿੰਦਰ ਸਿੰਘ ਸਨੇਹ, ਉਜਾਗਰ ਸਿੰਘ ਮਾਨ, ਹਾਕਮ ਸਿੰਘ ਰੂੜੇਕੇ, ਰਘਵੀਰ ਸਿੰਘ ਕੱਟੂ, ਦਲਬਾਰਾ ਸਿੰਘ ਫ਼ੌਜੀ, ਤੇਜਿੰਦਰ ਚੰਡਿਹੋਕ, ਦਰਸ਼ਨ ਸਿੰਘ ਗੁਰੂ, ਅਮਨਦੀਪ ਸਿੰਘ ਟੱਲੇਵਾਲੀਆ ਅਤੇ ਪਾਲ ਸਿੰਘ ਲਹਿਰੀ ਆਦਿ ਸ਼ਾਇਰਾਂ ਨੇ ਵੱਖ-ਵੱਖ ਰੰਗਾਂ ਦੀਆਂ ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ।
ਪਿਛਲੀ ਖ਼ਬਰ ਨਾਮਦੇਵ ਮਾਰਗ ’ਤੇ ਵਿਭਾਗ ਵਲੋਂ ਬਣਾਈ ਸੜਕ ਹੋਈ ਖੇਰੂੰ-ਖੇਰੂੰ, ਰਾਹਗੀਰਾਂ ਨੂੰ ਕਰਨਾ ਪੈ ਰਿਹਾ ਭਾਰੀ ਮੁਸ਼ਕਿਲਾਂ ਦਾ ਸਾਹਮ... ਅਗਲੀ ਖ਼ਬਰ ਬੀ.ਜੀ.ਐੱਸ. ਸਕੂਲ ਦੀਆਂ ਟੀਮਾਂ ਨੇ ਜ਼ੋਨ ਪੱਧਰੀ ਖੇਡਾਂ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।