18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਤਪਾ ਮੰਡੀ, 17 ਅਗਸਤ (ਪ੍ਰਵੀਨ ਗਰਗ)-ਸਾਉਣ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਪੰਜਾਬ ਦੀ ਧਰਤੀ ’ਤੇ ਤੀਆਂ ਦੀ ਰੌਣਕ ਮੁੜ ਪਰਤ ਆਉਂਦੀ ਹੈ। ਇਸੇ ਅਮੀਰ ਪੰਜਾਬੀ ਵਿਰਸੇ, ਲੋਕ-ਰੰਗ ਅਤੇ ਪਰਿਵਾਰਕ ਸਾਂਝ ਨੂੰ ਜਿਊਂਦਾ ਰੱਖਣ ਦੇ ਮਕਸਦ ਨਾਲ ਤਪਾ ਵਿਖੇ ਮਹਿਲਾਵਾਂ ਵਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।

ਅਜੀਤ ਡੈਸਕ 18-08-2026
ਤਪਾ ਮੰਡੀ, 17 ਅਗਸਤ (ਪ੍ਰਵੀਨ ਗਰਗ)-ਸਾਉਣ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਪੰਜਾਬ ਦੀ ਧਰਤੀ ’ਤੇ ਤੀਆਂ ਦੀ ਰੌਣਕ ਮੁੜ ਪਰਤ ਆਉਂਦੀ ਹੈ। ਇਸੇ ਅਮੀਰ ਪੰਜਾਬੀ ਵਿਰਸੇ, ਲੋਕ-ਰੰਗ ਅਤੇ ਪਰਿਵਾਰਕ ਸਾਂਝ ਨੂੰ ਜਿਊਂਦਾ ਰੱਖਣ ਦੇ ਮਕਸਦ ਨਾਲ ਤਪਾ ਵਿਖੇ ਮਹਿਲਾਵਾਂ ਵਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਕੌਂਸਲਰ ਸੁਨੀਤਾ ਬਾਂਸਲ ਨੇ ਸ਼ਿਰਕਤ ਕਰ ਕੇ ਰੀਬਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ। ਸਮਾਗਮ ਵਿਚ ਵੱਡੀ ਗਿਣਤੀ ’ਚ ਮਹਿਲਾਵਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਅਤੇ ਗਿੱਧਾ, ਬੋਲੀਆਂ, ਭੰਗੜਾ, ਲੋਕ-ਖੇਡਾਂ ਅਤੇ ਰਵਾਇਤੀ ਪੰਜਾਬੀ ਪਹਿਰਾਵਿਆਂ ਰਾਹੀਂ ਤੀਆਂ ਦੇ ਪੁਰਾਤਨ ਰੰਗ ਨੂੰ ਸਾਕਾਰ ਕੀਤਾ। ਸਮਾਗਮ ਦੌਰਾਨ ਮਹਿਲਾਵਾਂ ਰਵਾਇਤੀ ਪੰਜਾਬੀ ਪਹਿਰਾਵਿਆਂ ਵਿਚ ਸਜ-ਧਜ ਕੇ ਪਹੁੰਚੀਆਂ। ਗਿੱਧੇ ਦੀਆਂ ਬੋਲੀਆਂ, ਹਾਸੇ-ਮਜ਼ਾਕ ਅਤੇ ਲੋਕ-ਰੰਗਾਂ ਨਾਲ ਪੂਰਾ ਮਾਹੌਲ ਤੀਆਂ ਦੇ ਰੰਗ ਵਿਚ ਰੰਗਿਆ ਗਿਆ। ਇਸ ਮੌਕੇ ਪੰਜਾਬੀ ਲੋਕ-ਨਾਚ ਦੀਆਂ ਵੱਖ-ਵੱਖ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਨੀਨਾ ਬਾਂਸਲ, ਸੁਨੀਤਾ ਰਾਣੀ, ਰਜਨੀ, ਸਵੀਟੀ ਗੋਇਲ, ਰੀਣਾ, ਸੀਮਾ, ਰੇਨੂੰ, ਸੁਨੈਨਾ, ਪ੍ਰਿਅੰਕਾ, ਸ਼ਿਵਾਨੀ, ਸੀਨਾ, ਕੁਸਮ ਸਮੇਤ ਕਈ ਮਹਿਲਾਵਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਜਿਨ੍ਹਾਂ ਇਹ ਸੁਨੇਹਾ ਵੀ ਦਿੱਤਾ ਕਿ ਪੰਜਾਬੀ ਸਭਿਆਚਾਰ ਦੀ ਰੂਹ ਸਿਰਫ਼ ਗਿੱਧੇ ਅਤੇ ਬੋਲੀਆਂ ’ਚ ਹੀ ਨਹੀਂ, ਸਗੋਂ ਧੀਆਂ-ਭੈਣਾਂ ਦੇ ਪਿਆਰ, ਪਰਿਵਾਰਕ ਸਾਂਝ, ਦੇਸ਼-ਪ੍ਰੇਮ, ਵਾਤਾਵਰਨ ਦੀ ਸੰਭਾਲ ਅਤੇ ਸਮਾਜ ਸੇਵਾ ਵਿਚ ਵੀ ਵੱਸਦੀ ਹੈ।
ਪਿਛਲੀ ਖ਼ਬਰ ਬੀ.ਜੀ.ਐੱਸ. ਸਕੂਲ ਦੀਆਂ ਟੀਮਾਂ ਨੇ ਜ਼ੋਨ ਪੱਧਰੀ ਖੇਡਾਂ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਹਲਕਾ ਮਹਿਲ ਕਲਾਂ ਦੇ ਹਰ ਪਿੰਡ ’ਚੋਂ ਵੱਡੀ ਗਿਣਤੀ ’ਚ ਲੋਕ ਅਕਾਲੀ ਦਲ (ਵਾਰਿਸ ਪੰਜਾਬ ਦੇ) ਨਾਲ ਜੁੜ ਰਹੇ ਹਨ-ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।