ਉਰਦੂ ਦੇ ਨਾਮਵਰ ਸਾਹਿਤਕਾਰ ਮੁਹੰਮਦ ਅੱਯੂਬ ਖ਼ਾਨ ਸਟੇਟ ਐਵਾਰਡ ਨਾਲ ਸਨਮਾਨਿਤ
ਮਲੇਰਕੋਟਲਾ, 17 ਅਗਸਤ (ਮੁਹੰਮਦ ਹਨੀਫ਼ ਥਿੰਦ)- ਅਨੇਕਾਂ ਹੀ ਐਵਾਰਡ ਹਾਸਿਲ ਜ਼ਿਲ੍ਹਾ ਮਲੇਰਕੋਟਲਾ ਦੇ ਜੰਮਪਲ ਉਰਦੂ ਦੇ ਨਾਮਵਰ ਆਲੋਚਕ, ਸ਼ਾਇਰ ਅਤੇ ਸਾਹਿਤਕਾਰ ਡਾ. ਅੱਯੂਬ ਖ਼ਾਨ ਨੂੰ ਮੁੱਖ ਮੰਤਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਮਲੇਰਕੋਟਲਾ, 17 ਅਗਸਤ (ਮੁਹੰਮਦ ਹਨੀਫ਼ ਥਿੰਦ)- ਅਨੇਕਾਂ ਹੀ ਐਵਾਰਡ ਹਾਸਿਲ ਜ਼ਿਲ੍ਹਾ ਮਲੇਰਕੋਟਲਾ ਦੇ ਜੰਮਪਲ ਉਰਦੂ ਦੇ ਨਾਮਵਰ ਆਲੋਚਕ, ਸ਼ਾਇਰ ਅਤੇ ਸਾਹਿਤਕਾਰ ਡਾ. ਅੱਯੂਬ ਖ਼ਾਨ ਨੂੰ ਮੁੱਖ ਮੰਤਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਢੇਰ ਸਾਰੀਆਂ ਡਿਗਰੀਆਂ ਜਿਵੇਂ ਐਮ.ਏ. ਉਰਦੂ (ਗੋਲਡ ਮੈਡਲਿਸਟ), ਐਮ.ਫ਼ਲ. ਉਰਦੂ, ਐਮ.ਏ. ਫ਼ਾਰਸੀ (ਯੂਨੀਵਰਸਿਟੀ ’ਚੋਂ ਵਿਸ਼ੇਸ਼ ਸਥਾਨ) ਅਤੇ ਪੀ.ਐੱਚ.ਡੀ. ਫ਼ਾਰਸੀ ਹਨ। ਪੰਜ ਸਾਲ ਤੱਕ ਯੂਨੀਵਰਸਿਟੀ ਰਿਸਰਚ ਸਕਾਲਰ ਵਜੋਂ ਨਵਾਬ ਸ਼ੇਰ ਮੁਹੰਮਦ ਖ਼ਾਨ ਇੰਸਟੀਚਿਊਟ ਮਲੇਰਕੋਟਲਾ ’ਚ ਖੋਜ ਅਤੇ ਆਲੋਚਨਾਤਮਿਕ ਕੰਮ ਕਰਦੇ ਰਹੇ ਅਤੇ ਇਸੇ ਸਮੇਂ ਦੌਰਾਨ ਪੰਜ ਸਾਲ ਤੱਕ ਇਸੇ ਸੰਸਥਾ ’ਚ ਅਧਿਆਪਨ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਈਆਂ। ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ’ਚ ਯੂ.ਜੀ.ਸੀ. ਦੇ ਪ੍ਰੋਜੈਕਟ ’ਤੇ ਬਤੌਰ ਪ੍ਰੋਜੈਕਟ ਫੈਲੋ ਕੰਮ ਕੀਤਾ। ਇਸ ਤੋਂ ਬਾਅਦ ਹਰਿਆਣਾ ਉਰਦੂ ਅਕੈਡਮੀ ਪੰਚਕੂਲਾ ਵਿਚ ਲਗਭਗ 24 ਸਾਲ ਤੱਕ ਆਪਣੀਆਂ ਸੇਵਾਵਾਂ ਨਿਭਾਈਆਂ। ਇਸੇ ਸੰਸਥਾ ਵਿਚ ਡਾ. ਮੁਹੰਮਦ ਅੱਯੂਬ ਖ਼ਾਨ ਨੇ ‘ਗ਼ਾਲਿਬ ਅਤੇ ਸਰਜ਼ਮੀਨ-ਏ - ਹਰਿਆਣਾ, ਪ੍ਰੋਜੈਕਟ ’ਤੇ ਦੋ ਸਾਲ ਤੋਂ ਵੱਧ ਸਮੇਂ ਤੱਕ ਪ੍ਰੋਜੈਕਟ ਅਫ਼ਸਰ ਵਜੋਂ ਕੰਮ ਕੀਤਾ। ਸੇਵਾਮੁਕਤੀ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫ਼ਾਰਸੀ, ਉਰਦੂ ਐਂਡ ਅਰਬੀ ਵਿਭਾਗ ’ਚ ਦੋ ਸਾਲ ਤੱਕ ਅਧਿਆਪਨ ਦੀਆਂ ਸੇਵਾਵਾਂ ਨਿਭਾਈਆਂ। ਜਿਨ੍ਹਾਂ ਦੀਆਂ ਦੋ ਦਰਜਨ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਤੋਂ ਇਲਾਵਾ ਕਈ ਦਰਜਨ ਖੋਜ ਅਤੇ ਆਲੋਚਨਾਤਮਿਕ ਸਾਹਿਤਕ ਰਸਾਲਿਆਂ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ। ਡਾ. ਮੁਹੰਮਦ ਅੱਯੂਬ ਖ਼ਾਨ ਦੀਆਂ ਸਾਹਿਤਕ ਸੇਵਾਵਾਂ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਮਲੇਰਕੋਟਲਾ ਅਤੇ ਪੰਜਾਬ ਸਰਕਾਰ ਵੱਲੋਂ ਕਈ ਵਾਰ ਸਨਮਾਨਿਤ ਹੋ ਚੁੱਕੇ ਹਨ। ਮੁੱਖ ਮੰਤਰੀ ਐਵਾਰਡ ਮਿਲਣ ਉੱਤੇ ਸਾਹਿਤਕ, ਵਿੱਦਿਅਕ, ਕਲਮਕਾਰਾਂ, ਧਾਰਮਿਕ ਅਤੇ ਸਮਾਜਿਕ ਖੇਤਰਾਂ ਨਾਲ ਸਬੰਧਿਤ ਸ਼ਖ਼ਸੀਅਤਾਂ ਵੱਲੋਂ ਖ਼ੁਸ਼ੀ ਪ੍ਰਗਟਾਈ ਗਈ ਹੈ।