ਪਿੰਡ ਗਹਿਲ ਦੀ ਗੁਰਨੂਰ ਨੇ ਜ਼ਿਲ੍ਹੇ ਵਿਚੋਂ ਕੀਤਾ ਦੂਜਾ ਸਥਾਨ ਪ੍ਰਾਪਤ
ਟੱਲੇਵਾਲ, 17 ਅਗਸਤ (ਸੋਨੀ ਚੀਮਾ)-ਇਤਿਹਾਸਕ ਪਿੰਡ ਗਹਿਲ ਨਾਲ ਸਬੰਧਿਤ ਸਰਕਾਰੀ ਹਾਈ ਸਕੂਲ ਦੀ ਨੌਵੀਂ ਕਲਾਸ ਦੀ ਵਿਦਿਆਰਥਣ ਗੁਰਨੂਰ ਕੌਰ ਪੁੱਤਰੀ ਕੁਲਦੀਪ ਸਿੰਘ ਵਲੋਂ ਜ਼ਿਲ੍ਹਾ ਬਰਨਾਲਾ ਵਿਚੋਂ ਏਡਜ਼ ਜਾਗਰੂਕਤਾ ਵਿਸ਼ੇ ’ਤੇ ਲੇਖ ਮੁਕਾਬਲੇ ਵਿਚੋਂ ਜ਼ਿਲ੍ਹੇ ਵਿਚੋਂ ਦੂਜੇ ਸਥਾਨ ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ਤੇ ਸਰਪੰਚ ਬਲਵੀਰ ਸਿੰਘ ਮਾਨ ਤੇ ਪੰਚਾਇਤੀ ਆਗੂਆਂ ਨੇ ਕਿਹਾ ਕਿ ਗੁਰਨੂਰ ਕੌਰ ਵਰਗੀਆਂ ਹੋਣਹਾਰ ਧੀਆਂ ਸਾਡੇ ਪਿੰਡ ਅਤੇ ਸਮਾਜ ਦਾ ਮਾਣ ਹਨ।
ਅਜੀਤ ਡੈਸਕ
18-08-2026