ਭਾਰਤ-ਅਮਰੀਕਾ ਵਪਾਰ ਸਮਝੌਤੇ ਸਮੇਤ ਅਹਿਮ ਕਿਸਾਨ ਮੰਗਾਂ ਲਈ ਕਾਰਪੋਰੇਟ ਕਾਰੋਬਾਰਾਂ ਮੂਹਰੇ ਧਰਨੇ 20 ਨੂੰ
ਕਾਰਗਿਲ ਫ਼ੈਕਟਰੀ ਬਠਿੰਡਾ, ਪੈਪਸੀਕੋ ਫ਼ੈਕਟਰੀ ਚੰਨੋ ਤੇ ਸੰਸਾਰ ਬੈਂਕ ਪਾਣੀ ਪ੍ਰੋਜੈਕਟ ਅੰਮ੍ਰਿਤਸਰ ਮੂਹਰੇ ਗੂੰਜੇਗੀ ਕਿਸਾਨ ਰੋਸ ਆਵਾਜ਼
ਟੱਲੇਵਾਲ/ਬਰਨਾਲਾ , 11 ਅਗਸਤ (ਸੋਨੀ ਚੀਮਾ, ਅਸ਼ੋਕ ਭਾਰਤੀ)-ਭਾਰਤ-ਅਮਰੀਕਾ ਵਪਾਰ ਸਮਝੌਤੇ, ਲੈਂਡ ਪੂਲਿੰਗ ਨੀਤੀ, ਐਮ. ਐੱਸ.
ਅ
ਅਨਾਜ ਮੰਡੀ ਰੋਡ ਅਤੇ ਕੱਚਾ ਕਾਲਜ ਰੋਡ ਉੱਪਰ ਪੁਰਾਣੇ ਚੈਂਬਰਾਂ ਦੀ ਮਾੜੀ ਹਾਲਤ ਦੀਆਂ ਤਸਵੀਰਾਂ। ਤਸਵੀਰਾਂ : ਰਿੰਪੀ ਸਟੂਡੀਓ
12-08-2026
ਟੱਲੇਵਾਲ/ਬਰਨਾਲਾ , 11 ਅਗਸਤ (ਸੋਨੀ ਚੀਮਾ, ਅਸ਼ੋਕ ਭਾਰਤੀ)-ਭਾਰਤ-ਅਮਰੀਕਾ ਵਪਾਰ ਸਮਝੌਤੇ, ਲੈਂਡ ਪੂਲਿੰਗ ਨੀਤੀ, ਐਮ.ਐੱਸ.ਪੀ ਗਰੰਟੀ z ਨੂੰਨ ’ਤੇ ਪੀ.ਡੀ.ਐੱਸ ਦੇ ਹੱਕ, ਕਾਰਪੋਰੇਟ ਕਾਰੋਬਾਰਾਂ ’ਤੇ ਭਾਰੀ ਟੈਕਸ ਲਾਉਣ ਵਰਗੇ ਕਈ ਹੋਰਨਾਂ ਮੁੱਦਿਆਂ ਨੂੰ ਲੈ ਕੇ ਬੀ.ਕੇ.ਯੂ ਏਕਤਾ (ਉਗਰਾਹਾਂ) ਵਲੋਂ ਕਾਰਪੋਰੇਟ ਕਾਰੋਬਾਰਾਂ ਅੱਗੇ 20 ਅਗਸਤ ਨੂੰ ਇਕ ਰੋਜ਼ਾ ਧਰਨੇ ਦਿੱਤੇ ਜਾਣਗੇ। ਇਹ ਫ਼ੈਸਲਾ ਅੱਜ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ’ਚ ਪਿੰਡ ਚੀਮਾ ਵਿਖੇ ਹੋਈ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਵਿਚ ਕੀਤਾ ਗਿਆ। ਮੀਟਿੰਗ ਦੌਰਾਨ ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਭਾਰਤ-ਅਮਰੀਕਾ ਵਪਾਰ ਸਮਝੌਤੇ ਤੇ ਹੋਰਨਾਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ’ਚ ਹੋਈ ਵਿਸ਼ਾਲ ਲਾਮਬੰਦੀ ਦੀ ਲਗਾਤਾਰਤਾ ਵਿਚ ਇਹ ਅਗਲੇ ਐਕਸ਼ਨ ਕੀਤੇ ਜਾਣਗੇ। ਅਮਰੀਕੀ ਸਾਮਰਾਜੀ ਕੰਪਨੀ ਕਾਰਗਿਲ ਦੀ ਬਠਿੰਡਾ ਫ਼ੈਕਟਰੀ, ਪੈਪਸੀਕੋ ਫ਼ੈਕਟਰੀ ਚੰਨੋ (ਸੰਗਰੂਰ) ਤੇ ਅੰਮ੍ਰਿਤਸਰ ’ਚ ਸੰਸਾਰ ਬੈਂਕ ਦੇ ਪਾਣੀ ਪ੍ਰੋਜੈਕਟ ਅੱਗੇ ਇਹ ਧਰਨੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਾਰਪੋਰੇਟ ਕਾਰੋਬਾਰਾਂ ਦੀਆਂ ਇਹ ਥਾਵਾਂ ਮੁਲਕ ਅੰਦਰ ਸਾਮਰਾਜੀਆਂ ਤੇ ਵੱਡੇ ਸਰਮਾਏਦਾਰਾਂ ਦੇ ਲੋਟੂ ਅੱਡੇ ਹਨ ਤੇ ਆ ਰਹੇ ਨਵੇਂ ਕਦਮ ਲੁੱਟ ਦੇ ਅਜਿਹੇ ਕਾਰੋਬਾਰਾਂ ਦੇ ਪਸਾਰੇ ਲਈ ਹਨ। ਇਹ ਥਾਵਾਂ ਇਕ ਵਾਰ ਸੰਕੇਤਕ ਤੌਰ ’ਤੇ ਹਕੂਮਤਾਂ ਤੇ ਕੰਪਨੀਆਂ ਨੂੰ ਸੁਣਵਾਈ ਕਰਨ ਲਈ ਚੁਣੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾਈ ਹਕੂਮਤ ਸਾਮਰਾਜੀ ਬਹੁ-ਕੌਮੀ ਕੰਪਨੀਆਂ ਤੇ ਮੁਲਕ ਦੇ ਵੱਡੇ ਸਰਮਾਏਦਾਰਾਂ ਦੀ ਸੇਵਾ ਤਿੱਖੇ ਕਿਸਾਨ ਤੇ ਲੋਕ ਦੋਖੀ ਕਦਮ ਚੱਕ ਰਹੀਆਂ ਹਨ। ਕੇਂਦਰ ਸਰਕਾਰ ਭਾਰਤ ਅਮਰੀਕਾ ਵਪਾਰ ਸਮਝੌਤਾ ਵਾਰਤਾ ਸਿਰੇ ਚਾੜ੍ਹਨ ’ਚ ਜੁਟੀ ਹੋਈ ਹੈ ਤਾਂ ਪੰਜਾਬ ਦੀ ਆਪ ਸਰਕਾਰ ਮੁੜ-ਮੁੜ ਕੇ ਲੈਂਡ ਪੂਲਿੰਗ ਨੀਤੀ ਲਾਗੂ ਕਰਨ ਲਈ ਜ਼ੋਰ ਲਾ ਰਹੀ ਹੈ। ਇਸ ਲਈ ਕਾਰਪੋਰੇਟ ਕਾਰੋਬਾਰਾਂ ਮੂਹਰੇ ਪ੍ਰਗਟ ਹੋਣ ਵਾਲਾ ਕਿਸਾਨ ਰੋਹ ਦੋਹਾਂ ਹਕੂਮਤਾਂ ਤੇ ਕੰਪਨੀਆਂ ਦੀ ਸਾਂਝ ਖ਼ਿਲਾਫ਼ ਸੇਧਤ ਹੋਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਇਨ੍ਹਾਂ ਉਪਰੋਕਤ ਮੁੱਦਿਆਂ ਤੋਂ ਇਲਾਵਾ ਇਹ ਕਿਸਾਨ ਲਾਮਬੰਦੀ ਕਰਜ਼ੇ ਨਾਲ ਜੁੜੀਆਂ ਮੰਗਾਂ ਜਿਵੇਂ ਕਿਸਾਨਾਂ ਸਿਰ ਚੜ੍ਹਿਆ ਸਮੁੱਚਾ ਕਰਜ਼ਾ ਖ਼ਤਮ, ਕਰਜ਼ਾ ਕਾਨੂੰਨ, ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ 10 ਲੱਖ ਮੁਆਵਜ਼ਾ ਤੇ ਨੌਕਰੀ, ਬਿਜਲੀ ਬਿੱਲ, ਬੀਜ ਬਿੱਲ, ਕਿਰਤ ਕੋਡ ਤੇ ਜੀ ਰਾਮ ਜੀ ਵਰਗੇ ਨਵੇਂ ਲੋਕ ਦੋਖੀ ਕਾਨੂੰਨ ਰੱਦ ਕਰਨ, ਮਹਿੰਗਾਈ ਵਧਾਉਣ ਦੇ ਸਾਰੇ ਕਦਮ ਰੋਕਣ, ਤੇਲ, ਗੈਸ ਤੇ ਹੋਰਨਾਂ ਕੀਮਤਾਂ ’ਚ ਕੀਤੇ ਵਾਧੇ ਵਾਪਸ ਲੈਣ ਦੀ ਮੰਗ ਵੀ ਕਰੇਗੀ। ਇਸ ਤੋਂ ਇਲਾਵਾ ਆਬਾਦਕਾਰਾਂ, ਸਾਬਕਾ ਮੁਜਾਰੇ ਕਿਸਾਨਾਂ ਸਮੇਤ ਦਹਾਕਿਆਂ ਤੋਂ ਕਾਸ਼ਤਕਾਰ ਤੁਰੇ ਆ ਰਹੇ ਕਿਸਾਨਾਂ ਖੇਤ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ। ਹੜ੍ਹਾਂ ਨਾਲ ਹੋਏ ਨੁਕਸਾਨ ਦਾ ਕਾਸ਼ਤਕਾਰਾਂ ਨੂੰ ਮੁਆਵਜ਼ਾ, ਇਨ੍ਹਾਂ ਜ਼ਮੀਨਾਂ ਤੋਂ ਕਿਸਾਨਾਂ ਤੇ ਖੇਤ-ਮਜ਼ਦੂਰਾਂ ਦਾ ਉਜਾੜਾ ਫ਼ੌਰੀ ਬੰਦ ਕਰਨ, ਦਰਿਆਈ ਪਾਣੀਆਂ ਦੀ ਵੰਡ ਦਾ ਰੱਟਾ ਕੌਮਾਂਤਰੀ ਅਸੂਲਾਂ ਅਨੁਸਾਰ ਤੇ ਲੋਕਾਂ ’ਚ ਸਦਭਾਵਨਾ ਕਾਇਮ ਰੱਖਣ ਦੀ ਪਹੁੰਚ ਨਾਲ ਹੱਲ ਕਰਵਾਉਣ ਤੇ ਸੌੜੀਆਂ ਵੋਟ ਗਿਣਤੀਆਂ ਤਹਿਤ ਇਸ ਨੂੰ ਇਲਾਕਾਈ ਤੇ ਫ਼ਿਰਕੂ ਪਾਟਕਾਂ ਦਾ ਹੱਥਾ ਬਣਾਉਣਾ ਬੰਦ ਕਰਵਾਉਣ, ਦੇਸ਼ ਭਰ ਅੰਦਰ ਪਾਣੀ ਦੇ ਸੋਮਿਆਂ ਨੂੰ ਕੰਪਨੀਆਂ ਹਵਾਲੇ ਕਰਨ ਦੀ ਨੀਤੀ ਰੱਦ ਕਰਵਾਉਣ ਤੇ ਇਸ ਕੁਦਰਤੀ ਦਾਤ ਦੀ ਸੰਭਾਲ ਲਈ ਬਜਟ ਯਕੀਨੀ ਕਰਵਾਉਣ ਅਤੇ ਸੰਘਰਸ਼ਾਂ ਦੌਰਾਨ ਕਿਸਾਨ ਆਗੂਆਂ/ਵਰਕਰਾਂ ’ਤੇ ਪਾਏ ਸਾਰੇ ਝੂਠੇ ਕੇਸ ਰੱਦ ਕਰਵਾਉਣ ਤੇ ਗ੍ਰਿਫ਼ਤਾਰੀਆਂ ਦੇ ਸਾਰੇ ਵਰੰਟ ਫ਼ੌਰੀ ਮਨਸੂਖ਼ ਕਰਨ ਆਦਿ ਮੰਗਾਂ ਲਈ ਦੋਹਾਂ ਹਕੂਮਤਾਂ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਝੰਡਾ ਸਿੰਘ ਜੇਠੂਕੇ ਨੇ ਸਾਰੇ ਪੰਜਾਬ ਦੇ ਮੁਲਾਜ਼ਮਾਂ ਵਲੋਂ ਲੜੇ ਜਾ ਰਹੇ ਘੋਲ ਦੀ ਡਟਵੀਂ ਹਮਾਇਤ ਕਰਦਿਆਂ ਹੋਇਆਂ 27 ਤਰੀਕ ਨੂੰ ਉਨ੍ਹਾਂ ਦੇ ਐਕਸ਼ਨ ਦੀ ਡਟਵੀਂ ਹਮਾਇਤ ਕਰਨ ਦਾ ਵੀ ਫ਼ੈਸਲਾ ਵੀ ਕੀਤਾ ਗਿਆ। ਇਸ ਤੋਂ ਇਲਾਵਾ ਅੱਜ ਦੀ ਮੀਟਿੰਗ ਵਿਚ ਹੰਸਰਾਜ ਤੇ ਪਾਸ ਦੀ ਯਾਦਗਾਰ ’ਤੇ ਕੀਤੀ ਘਿਣਾਉਣੀ ਹਰਕਤ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਅਤੇ ਆਉਣ ਵਾਲੇ ਦਿਨਾਂ ਵਿਚ 9 ਸਤੰਬਰ ਨੂੰ ਕੀਤੇ ਜਾ ਰਹੇ ਪ੍ਰੋਗਰਾਮ ਦੇ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਵੀ ਕੀਤਾ। ਮੀਟਿੰਗ ਮੌਕੇ ਜਗਤਾਰ ਸਿੰਘ ਕਾਲਾ ਝਾੜ, ਜਨਕ ਸਿੰਘ ਭਟਾਲ, ਰੂਪ ਸਿੰਘ ਛੰਨਾ, ਕੁਲਦੀਪ ਕੁੱਸਾ, ਕਮਲ ਜੀਤ ਕੌਰ ਬਰਨਾਲਾ, ਬਿੰਦਰ ਪਾਲ ਭਦੌੜ ਔਰਤਾਂ ਸਮੇਤ ਸਾਰੇ ਜ਼ਿਲਿ੍ਹਆਂ ਦੇ ਪ੍ਰਧਾਨ ਸਕੱਤਰ ਵੀ ਹਾਜ਼ਰ ਸਨ।