08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਵਿੱਦਿਆ ਰਤਨ ਕਾਲਜ ਫਾਰ ਵੂਮੈਨ, ਖੋਖਰ ਕਲਾਂ ਵਿੱਚ ਨਵੇਂ ਅਕਾਦਮਿਕ ਸੈਸ਼ਨ 2026-27 ਦਾ ਉਤਸ਼ਾਹ ਨਾਲ ਆਗਾਜ਼

ਬਰਨਾਲਾ, 7 ਅਗਸਤ (ਅਸ਼ੋਕ ਭਾਰਤੀ)-ਬੀ. ਵੀ.

ਅਜੀਤ ਡੈਸਕ 08-08-2026
ਬਰਨਾਲਾ, 7 ਅਗਸਤ (ਅਸ਼ੋਕ ਭਾਰਤੀ)-ਬੀ.ਵੀ.ਐੱਮ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਜ਼ੋਨਲ ਪੱਧਰੀ ਬੈਡਮਿੰਟਨ ਅਤੇ ਸ਼ਤਰੰਜ ਮੁਕਾਬਲਿਆਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਜਾਣਕਾਰੀ ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਦਿੱਤੀ ਤੇ ਦੱਸਿਆ ਕਿ ਬੈਡਮਿੰਟਨ ਦੇ ਅੰਡਰ-14 ਸਾਲ ਦੇ ਲੜਕਿਆਂ ਦੇ ਵਰਗ ’ਚ ਪ੍ਰਿਯਾਂਸ਼ੂ ਬਾਂਸਲ, ਮਨਕਰਨ ਸਿੰਘ, ਅੰਡਰ-14 ਲੜਕੀਆਂ ਦੇ ਵਰਗ ’ਚ ਉਰਵਸ਼ੀ, ਵੀਰੀ, ਸਿਮਰਨ ਪਾਲ, ਅੰਡਰ-17 ਲੜਕਿਆਂ ਦੇ ਵਰਗ ’ਚ ਆਦਿਤਿਆ ਗਰਗ,੍ਹ ਅੰਡਰ-17 ਲੜਕੀਆਂ ਨੇ ਖਿਆਤੀ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਜੇਤੂ ਵਿਦਿਆਰਥੀ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇ ਲਈ ਚੁਣੇ ਗਏ। ਸ਼ਤਰੰਜ ਮੁਕਾਬਲੇ ਵਿਚ ਅੰਡਰ-14 ਲੜਕਿਆਂ ਦੇ ਵਰਗ ’ਚ ਸਕਸ਼ਮ, ਅੰਡਰ-14 ਲੜਕੀਆਂ ਦੇ ਵਰਗ ’ਚ ਅਨਵੀ, ਮਾਹੀ ਸ਼ਰਮਾ, ਅੰਡਰ-17 ਲੜਕਿਆਂ ਦੇ ਵਰਗ ’ਚ ਭਾਵਮੰਨਿਊ ਮਿੱਤਲ, ਕਰਨਵੀਰ ਬਾਂਸਲ, ਪ੍ਰਭਜੋਤ ਸਿੰਘ, ਅੰਡਰ-17 ਲੜਕੀਆਂ ਦੇ ਵਰਗ ’ਚ ਕਨਿਸ਼ਕ, ਜਸਮਨਵੀਰ ਕੌਰ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਜੇਤੂ ਵਿਦਿਆਰਥੀ ਜ਼ਿਲ੍ਹਾ ਪੱਧਰੀ ਸ਼ਤਰੰਜ ਦੇ ਮੁਕਾਬਲੇ ਲਈ ਚੁਣੇ ਗਏ। ਇਸ ਸ਼ਾਨਦਾਰ ਪ੍ਰਾਪਤੀ ’ਤੇ ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਕੋਚ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਵਿਧਾਇਕ ਗੱਜਣਮਾਜਰਾ ਨੇ ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਮੁੱਦੇ ਵਿਧਾਨ ਸਭਾ ’ਚ ਉਠਾਏ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।