28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਨੈੱਟਬਾਲ ਐਸੋਸੀਏਸ਼ਨ ਬਰਨਾਲਾ ਵਲੋਂ ਰਾਜ ਪੱਧਰੀ ਮੁਕਾਬਲਿਆਂ ਦੇ ਟਰਾਇਲ ਲਏ

ਹੰਡਿਆਇਆ, 27 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਪੀ. ਐਮ.

ਅਜੀਤ ਡੈਸਕ 28-10-2026
ਹੰਡਿਆਇਆ, 27 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਨੈੱਟਬਾਲ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਵਲੋਂ ਰਾਜ ਪੱਧਰੀ ਮੁਕਾਬਲਿਆਂ ਲਈ ਟੀਮਾਂ ਦੀ ਚੋਣ ਵਾਸਤੇ ਟਰਾਇਲ ਲਏ ਗਏ। ਇਸ ਸਬੰਧੀ ਜ਼ਿਲ੍ਹਾ ਸਕੱਤਰ ਗੁਰਜੋਤ ਸਿੰਘ, ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਨੈੱਟਬਾਲ ਦੇ ਰਾਜ ਪੱਧਰੀ ਮੁਕਾਬਲੇ ਬਾਬਾ ਜੋਗੀਪੀਰ ਸਕੂਲ ਰੱਲਾ ਮਾਨਸਾ ਵਿਖੇ 13 ਨਵੰਬਰ ਨੂੰ ਕਰਵਾਏ ਜਾਣਗੇ। ਜਿਸ ’ਚ ਜ਼ਿਲ੍ਹਾ ਬਰਨਾਲਾ ਦੀਆਂ ਸਾਰੀਆਂ ਨੈੱਟਬਾਲ ਟੀਮਾਂ ਦੀ ਚੋਣ ਦੇ ਟਰਾਇਲ ਲਏ ਗਏ। ਜਿਨ੍ਹਾਂ ਵਿਚ ਟ੍ਰਡੀਸ਼ਨਲ ਜੂਨੀਅਰ ਲੜਕੇ-ਲੜਕੀਆਂ, ਮਿਕਸਡ ਸੀਨੀਅਰ ਅਤੇ ਜੂਨੀਅਰ, ਸੀਨੀਅਰ ਲੜਕੀਆਂ ਲੜਕੇ, ਜੂਨੀਅਰ ਫਾਸਟ 5, ਲੜਕੇ-ਲੜਕੀਆਂ ਦੀ ਚੋਣ ਕੀਤੀ ਗਈ। ਇਸ ਮੌਕੇ ਐਮ.ਸੀ. ਬਸਾਵਾ ਸਿੰਘ ਭਰੀ, ਕੋਚ ਜਸਵੀਰ ਸਿੰਘ ਜੰਟੀ, ਕੋਚ ਹੈਪੀ ਕੁਮਾਰ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ, ਜਗਮੀਤ ਸਿੰਘ, ਸੁਖਦੀਪ ਕੌਰ, ਊਸ਼ਾ ਰਾਣੀ ਸਮੇਤ ਖਿਡਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਐੱਸ.ਡੀ.ਐਮ. ਵਲੋਂ ਦਰਾਜ਼ ਦਾ ਦੌਰਾ, ਬੇਲਰ ਮਾਲਕਾਂ ਤੇ ਕਿਸਾਨਾਂ ਨਾਲ ਕੀਤੀ ਗੱਲਬਾਤ ਅਗਲੀ ਖ਼ਬਰ ਪਿੰਡ ਭਗਤਪੁਰਾ ਮੌੜ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।