08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਵਲੋਂ ਰਸਦ ਦੇ ਭਰੇ ਟਰੱਕ ਭੰਡਾਰੇ ਲਈ ਰਵਾਨਾ

ਧਨੌਲਾ, 7 ਅਗਸਤ (ਜਤਿੰਦਰ ਸਿੰਘ ਧਨੌਲਾ)-ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਵਲੋਂ ਨਗਰ ਪਤਵੰਤਿਆਂ ਦੇ ਸਹਿਯੋਗ ਨਾਲ 66ਵਾਂ ਭੰਡਾਰਾ ਨੈਣਾ ਦੇਵੀ ਲਿਜਾਣ ਸਮੇਂ ਝੰਡਾ ਕੱਢਣ ਦੀ ਰਸਮ ਅਦਾ ਕੀਤੀ ਗਈ। ਪ੍ਰਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਮਾਤਾ ਦੇ ਚਾਲੇ ਦੌਰਾਨ ਪੁੱਜੀਆਂ ਸੰਗਤਾਂ ਨੂੰ ਲੰਗਰ ਛਕਾਉਣ ਲਈ ਕਮੇਟੀ ਵਲੋਂ 24 ਘੰਟੇ ਲੰਗਰ ਲਗਾਇਆ ਜਾਂਦਾ ਹੈ।

ਚੱਲਣ ਤੋਂ ਪਹਿਲਾਂ ਕੱਢੀ ਝੰਡਾ ਯਾਤਰਾ ਸੋਨੂ ਕਰਿਆਨਾ (ਸ਼ੈਲਰ ਵਾਲੇ) ਦੀ ਸ਼ੋਪ ਅੱਗੇ ਸੋਭਾ ਯਾਤਰਾ ਦਾ ਸਵਾਗਤ ਕਰਦੇ ਹੋਏ ਕਾਰੋਬਾਰੀ ਅਤੇ ਪਤਵੰਤੇ। ਤਸਵੀਰ : ਜਤਿੰਦਰ ਸਿੰਘ ਧਨੌਲਾ 08-08-2026
ਧਨੌਲਾ, 7 ਅਗਸਤ (ਜਤਿੰਦਰ ਸਿੰਘ ਧਨੌਲਾ)-ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਵਲੋਂ ਨਗਰ ਪਤਵੰਤਿਆਂ ਦੇ ਸਹਿਯੋਗ ਨਾਲ 66ਵਾਂ ਭੰਡਾਰਾ ਨੈਣਾ ਦੇਵੀ ਲਿਜਾਣ ਸਮੇਂ ਝੰਡਾ ਕੱਢਣ ਦੀ ਰਸਮ ਅਦਾ ਕੀਤੀ ਗਈ। ਪ੍ਰਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਮਾਤਾ ਦੇ ਚਾਲੇ ਦੌਰਾਨ ਪੁੱਜੀਆਂ ਸੰਗਤਾਂ ਨੂੰ ਲੰਗਰ ਛਕਾਉਣ ਲਈ ਕਮੇਟੀ ਵਲੋਂ 24 ਘੰਟੇ ਲੰਗਰ ਲਗਾਇਆ ਜਾਂਦਾ ਹੈ। ਚਾਲੇ ਦੇ ਸਮੁੱਚੇ ਦਿਨ ਪ੍ਰਬੰਧਕਾਂ ਵਲੋਂ ਪੱਕੇ ਤੌਰ ’ਤੇ ਉੱਥੇ ਹੀ ਡੇਰੇ ਲਗਾਏ ਜਾਂਦੇ ਹਨ ਤੇ ਪੁੱਜੇ ਸ਼ਰਧਾਲੂ ਨੂੰ ਚਾਹ ਤੇ ਪ੍ਰਸ਼ਾਦੇ ਦੇ ਅਤੁੱਟ ਭੰਡਾਰੇ ਵਰਤਾਏ ਜਾਂਦੇ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਿਹਤਯਾਬੀ ਲਈ ਸਿਹਤ ਮਾਹਿਰਾਂ ਦੀ ਰਾਏ ਅਨੁਸਾਰ ਕੁੱਝ ਦਵਾਈਆਂ ਵੀ ਨਾਲ ਲਿਜਾਈਆਂ ਜਾਂਦੀਆਂ ਹਨ ਤਾਂ ਕਿ ਲੋੜਵੰਦਾਂ ਨੂੰ ਮੌਕੇ ’ਤੇ ਉਪਚਾਰ ਲਈ ਦਿੱਤੀ ਜਾ ਸਕੇ। ਪ੍ਰਬੰਧਕਾਂ ਨੇ ਦੱਸਿਆ ਕਿ ਸ਼ਰਧਾ ਭਾਵਨਾ ਦਾ ਐਸਾ ਜਲੋਅ ਉੱਭਰ ਕੇ ਅੱਗੇ ਆਉਂਦਾ ਹੈ ਕਿ ਲਗਾਤਾਰ ਸੇਵਾਵਾਂ ਨਿਭਾ ਕੇ ਵੀ ਥਕਾਵਟ ਨੇੜੇ ਨਹੀਂ ਲੱਗਦੀ। ਪ੍ਰਬੰਧਕਾਂ ਨੇ ਦੱਸਿਆ ਕਿ ਸਾਡਾ ਮਕਸਦ ਜਾਤ-ਪਾਤ, ਭੇਦ-ਭਾਵ ਤੋਂ ਉੱਪਰ ਉੱਠ ਕੇ ਹਰ ਸ਼ਰਧਾਲੂ ਲਈ ਭੋਜਨ ਦਾ ਪ੍ਰਬੰਧ ਕਰਨਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਪਹਾੜ ਉੱਪਰ ਪਾਣੀ ਦੀ ਬੜੀ ਵੱਡੀ ਸਮੱਸਿਆ ਬਣੀ ਰਹਿੰਦੀ ਹੈ। ਪ੍ਰੰਤੂ ਉਹ ਕੁੱਝ ਦਿਨ ਪਹਿਲਾਂ ਜਾ ਕੇ ਹੀ, ਟੈਂਕਰ ਭਰ-ਭਰ ਹੇਠੋਂ ਉੱਪਰ ਲਿਜਾਣ ਵਾਲਿਆਂ ਨਾਲ ਤਾਲਮੇਲ ਸਥਾਪਿਤ ਕਰ ਆਉਂਦੇ ਹਨ ਤਾਂ ਕਿ ਕਿਸੇ ਵੀ ਸ਼ਰਧਾਲੂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਭੰਡਾਰੇ ਲਈ ਵਰਤਿਆ ਜਾਣ ਵਾਲਾ ਹਰ ਪ੍ਰਕਾਰ ਦਾ ਸੌਦਾ ਅਤੇ ਗੈਸ ਸਿਲੰਡਰ ਪਹਿਲਾਂ ਹੀ ਟਰੱਕਾਂ ਰਾਹੀਂ ਉੱਪਰ ਭੇਜ ਦਿੱਤੇ ਜਾਂਦੇ ਹਨ ਤਾਂ ਕਿ ਭੀੜ ਸਮੇਂ ਕਿਸੇ ਸ਼ਰਧਾਲੂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਅੱਜ ਪੂਰੇ ਬਾਜ਼ਾਰ ਨਿਵਾਸੀਆਂ ਵਲੋਂ ਥਾਂ-ਥਾਂ ਜੋਤੀ ਪਾਲਕੀ ਨੂੰ ਰੋਕ ਕੇ ਮੱਥਾ ਟੇਕਿਆ ਗਿਆ ਅਤੇ ਪ੍ਰਬੰਧਕਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸ੍ਰੀ ਆਦਿ ਸ਼ਕਤੀ ਰਾਮ ਲੀਲਾ ਕਲੱਬ ਦੇ ਪ੍ਰਧਾਨ ਰਜਿੰਦਰ ਕੁਮਾਰ, ਗਗਨ ਗੱਗੂ, ਹਰੀਸ਼ ਸ਼ਾਸਤਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪ੍ਰਬੰਧਕ ਅਤੇ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਪੱਖੋ ਕੈਂਚੀਆਂ ਪੁਲਿਸ ਨੇ ਮੋਟਰਸਾਈਕਲ ਚੋਰ ਦਬੋਚੇ ਅਗਲੀ ਖ਼ਬਰ ਥਾਣੇਦਾਰ ਕਰਮਜੀਤ ਸਿੰਘ ਨੇ ਪੱਖੋ ਕੈਂਚੀਆਂ ਚੌਕੀ ਦਾ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।