27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਨਵਜੰਮੀਆਂ ਧੀਆਂ ਦੀ ਲੋਹੜੀ ਉਤਸਵ ਕਮੇਟੀ ਬਰਨਾਲਾ ਦੀ ਮੀਟਿੰਗ ਹੋਈ

ਬਰਨਾਲਾ, 26 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਨਵਜੰਮੀਆਂ ਧੀਆਂ ਦੀ ਲੋਹੜੀ ਮੇਲੇ ਦੀ ਉਤਸਵ ਕਮੇਟੀ ਬਰਨਾਲਾ ਦੀ ਮੀਟਿੰਗ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ, ਗੁਰੂ ਰਾਮਦਾਸ ਜੀ ਲੰਗਰ ਤੇ ਜਲ ਸੇਵਾ ਕਮੇਟੀ ਦੇ ਸਰਪ੍ਰਸਤ ਬਸੰਤ ਕੁਮਾਰ ਗੋਇਲ, ਸਮਾਜ ਸੇਵੀ ਨੀਰਜ ਬਾਲਾ ਦਾਨੀਆ ਅਤੇ ਕੋਲੋਨਾਈਜਰ ਪਿਆਰਾ ਲਾਲ ਰਾਏਸਰ ਵਾਲੇ ਦੀ ਸਰਪ੍ਰਸਤੀ ਹੇਠ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਮਹਿੰਦਰ ਪਾਲ ਗਰਗ ਅਤੇ ਕੇਵਲ ਕ੍ਰਿਸ਼ਨ ਗਰਗ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਅਹੁਦੇਦਾਰਾਂ ਅਤੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਹਨ।

ਅਜੀਤ ਡੈਸਕ 27-10-2026
ਬਰਨਾਲਾ, 26 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਨਵਜੰਮੀਆਂ ਧੀਆਂ ਦੀ ਲੋਹੜੀ ਮੇਲੇ ਦੀ ਉਤਸਵ ਕਮੇਟੀ ਬਰਨਾਲਾ ਦੀ ਮੀਟਿੰਗ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ, ਗੁਰੂ ਰਾਮਦਾਸ ਜੀ ਲੰਗਰ ਤੇ ਜਲ ਸੇਵਾ ਕਮੇਟੀ ਦੇ ਸਰਪ੍ਰਸਤ ਬਸੰਤ ਕੁਮਾਰ ਗੋਇਲ, ਸਮਾਜ ਸੇਵੀ ਨੀਰਜ ਬਾਲਾ ਦਾਨੀਆ ਅਤੇ ਕੋਲੋਨਾਈਜਰ ਪਿਆਰਾ ਲਾਲ ਰਾਏਸਰ ਵਾਲੇ ਦੀ ਸਰਪ੍ਰਸਤੀ ਹੇਠ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਮਹਿੰਦਰ ਪਾਲ ਗਰਗ ਅਤੇ ਕੇਵਲ ਕ੍ਰਿਸ਼ਨ ਗਰਗ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਅਹੁਦੇਦਾਰਾਂ ਅਤੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਹਨ। ਜਿਸ ਵਿਚ ਕਾਰਡ ਛਪਵਾਉਣ, ਹਲਵਾਈ, ਟੈਂਟ, ਵੇਟਰ, ਮੇਲੇ ਦੌਰਾਨ ਪ੍ਰਾਈਵੇਟ ਸੁਰੱਖਿਆ, ਡੀ.ਜੇ, ਮੁਨਾਦੀ ਆਦਿ ਕੰਮਾਂ ਲਈ ਸੁਖਵਿੰਦਰ ਸਿੰਘ ਭੰਡਾਰੀ ਅਤੇ ਰਾਜੇਸ਼ ਕੁਮਾਰ ਭੁਟਾਨੀ ਦੀ ਡਿਊਟੀ ਲਗਾਈ ਗਈ ਹੈ। ਨਵਜੰਮੀਆਂ ਧੀਆਂ ਦੇ ਸਨਮਾਨ ਲਈ ਸੂਚੀ ਤਿਆਰ ਕਰਨ ਲਈ ਸੋਮਾ ਭੰਡਾਰੀ, ਮੋਨਿਕਾ ਗਰਗ ਅਤੇ ਬਬੀਤਾ ਜਿੰਦਲ ਦੀ ਜ਼ਿੰਮੇਵਾਰੀ ਲਾਈ ਗਈ। ਲੰਗਰ ਦੇ ਮੀਨੂੰ ਦੀ ਤਿਆਰੀ ਅਤੇ ਪ੍ਰਬੰਧ ਲਈ ਲਈ ਕੇਵਲ ਕ੍ਰਿਸ਼ਨ ਗਰਗ, ਰਾਕੇਸ਼ ਜਿੰਦਲ, ਅਨਿਲ ਅਗਰਵਾਲ ਅਤੇ ਸ਼ਨੀ ਖੱਤਰੀ ਦੀ ਜ਼ਿੰਮੇਵਾਰੀ ਲਗਾਈ ਗਈ। ਸਭਿਆਚਾਰਕ ਪ੍ਰੋਗਰਾਮ ਦੇ ਇੰਚਾਰਜ ਮਹਿੰਦਰ ਪਾਲ ਗਰਗ ਅਤੇ ਬਬੀਤਾ ਜਿੰਦਲ ਹੋਣਗੇ। ਮੀਟਿੰਗ ਵਿਚ ਹਰਮਨਜੀਤ ਸਿੰਘ ਰੁਪਾਲ, ਵਿਜੇ ਮਾਰਵਾੜੀ, ਬਲਵਿੰਦਰ ਸਿੰਘ ਪਨੇਸਰ, ਗੁਲਾਬ ਸਿੰਘ, ਗਰਵਿਤ ਗੋਇਲ, ਜਸਪਾਲ ਸ਼ਰਮਾ, ਅਸ਼ਵਨੀ ਸ਼ਰਮਾ, ਜੋਰਾ ਸਿੰਘ ਕਾਨੂੰਗੋ, ਅਵਤਾਰ ਸਿੰਘ ਲੀਲਾ, ਗੁਰਮੀਤ ਸਿੰਘ ਮੀਮਸਾ, ਬਲਵੀਰ ਸਿੰਘ ਆੜ੍ਹਤ ਵਾਲੇ, ਪਰਮਜੀਤ ਪੰਮਾ, ਵਿਕਾਸ ਭੰਡਾਰੀ, ਨਵਜੋਤ ਸਿੰਘ ਟਿੰਕੂ, ਅਸ਼ੋਕ ਭਾਰਦਵਾਜ, ਦੀਪ ਚੰਦ ਬਾਂਸਲ, ਹਰਦੀਪ ਸਿੰਘ ਹੈਪੀ, ਅਨਿਲ ਅਗਰਵਾਲ, ਸਵਰਨ ਕੌਰ, ਰੇਣੂੰ ਸਿੰਗਲਾ ਆਦਿ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਭਗਤ ਨਾਮਦੇਵ ਜੀ ਦਾ ਜਨਮ ਦਿਵਸ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਮਿੱਟੀ ਫਾਊਂਡੇਸ਼ਨ ਵਲੋਂ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।