10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪਿੰਡ ਜਗਜੀਤਪੁਰਾ ਵਿਖੇ ਕਬਜ਼ਾ ਵਰੰਟ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਨੇ ਦਿੱਤਾ ਧਰਨਾ

ਅਜੀਤ ਡੈਸਕ 29-07-2026

ਸ਼ਹਿਣਾ, 28 ਜੁਲਾਈ (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਵਿਖੇ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਚੱਲ ਰਹੇ ਵਿਵਾਦ ਦੀ ਕੜੀ ਤਹਿਤ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਕਬਜ਼ਾ ਵਰੰਟ ਦੇ ਵਿਰੋਧ ਵਿਚ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬੁੱਕਣ ਸਿੰਘ ਸੱਦੋਵਾਲ ਜ਼ਿਲ੍ਹਾ ਮੀਤ ਪ੍ਰਧਾਨ ਉਗਰਾਹਾਂ, ਦਰਸ਼ਨ ਸਿੰਘ ਉਗੋਕੇ ਜ਼ਿਲ੍ਹਾ ਪ੍ਰਧਾਨ ਬੀਕੇਯੂ ਡਕੌਂਦਾ, ਗੁਰਚਰਨ ਸਿੰਘ ਭਦੌੜ ਬਲਾਕ ਪ੍ਰਧਾਨ, ਜਰਨੈਲ ਸਿੰਘ ਬਦਰਾ, ਬਲੌਰ ਸਿੰਘ ਛੰਨਾ, ਕਮਲਜੀਤ ਕੌਰ ਬਰਨਾਲਾ, ਬਿੰਦਰ ਪਾਲ ਕੌਰ, ਦਰਸ਼ਨ ਸਿੰਘ ਚੀਮਾ, ਮਲਕੀਤ ਸਿੰਘ ਹੇੜੀਕੇ, ਜੱਜ ਸਿੰਘ ਗਹਿਲ, ਅਮਰਜੀਤ ਕੌਰ, ਮਾਸਟਰ ਨਿਰਪਜੀਤ ਸਿੰਘ, ਹਰੀ ਭਗਤਪੁਰਾ, ਬਲਵਿੰਦਰ ਸਿੰਘ ਛੰਨਾ, ਹਰਲੀਨ ਸਿੰਘ ਚੰਨੀ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਜ਼ਮੀਨ ਨੂੰ ਧਾਰਮਿਕ ਸਥਾਨ ਦੀ ਕਿਹਾ ਜਾ ਰਿਹਾ ਹੈ ਉਹ ਪੱਤੀ ਦੇ ਕਿਸਾਨ ਦੀ ਜ਼ਮੀਨ ਹੈ ਜੋ ਪੱਤੀ ਦੀ ਸਾਂਝੀ ਜ਼ਮੀਨ ਹੈ ਜੋ ਕਿਸੇ ਵੀ ਬਾਹਰੀ ਵਿਅਕਤੀ ਨੂੰ ਨਹੀਂ ਦਿੱਤੀ ਜਾਵੇਗੀ। ਬੁਲਾਰਿਆਂ ਨੇ ਕਿਹਾ ਕਿ ਪਿੰਡ ਦੀ ਕੀਮਤੀ ਜ਼ਮੀਨ ਸਿਰਫ਼ ਪਿੰਡ ਦੇ ਲੋਕਾਂ ਦੀ ਹੀ ਮਲਕੀਅਤ ਹੈ। ਉਨ੍ਹਾਂ ਕਿਹਾ ਕਿ 9 ਵਾਰ ਇਸ ਜ਼ਮੀਨ ਦਾ ਕਬਜ਼ਾ ਵਰੰਟ ਲਿਆਂਦਾ ਗਿਆ ਹੈ ਅਤੇ ਹਰ ਵਾਰ ਜਥੇਬੰਦਕ ਹੋ ਕੇ ਕਿਸਾਨਾਂ ਨੇ ਸ਼ਾਂਤਮਈ ਵਿਰੋਧ ਕੀਤਾ ਹੈ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ਕਿਸਾਨਾਂ ਲਈ ਹਨ ਨਾ ਕਿ ਇਕ ਧਾਰਮਿਕ ਆਗੂਆਂ ਲਈ ਹਨ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਦਾ ਸਮੂਹ ਪਿੰਡ ਦੇ ਲੋਕਾਂ ਨੇ ਟਰੱਸਟ ਬਣਾਇਆ ਹੈ ਜੋ ਜ਼ਮੀਨ ਦਾ ਦੇਖਭਾਲ ਕਰਦਾ ਹੈ। ਇਸ ਸਮੇਂ ਕਾਲਾ ਸਿੱਧੂ, ਬਲਵੀਰ ਸਿੰਘ, ਗੁਰਪ੍ਰੀਤ ਸਿੰਘ ਸ਼ਹਿਣਾ, ਦਲੀਪ ਸਿੰਘ, ਰਾਜਵਿੰਦਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ। ਪ੍ਰਸ਼ਾਸਨ ਵਲੋਂ ਬੇਅੰਤ ਸਿੰਘ ਤਹਿਸੀਲਦਾਰ, ਰੌਬਿਨ ਸਿੰਘ ਪਟਵਾਰੀ ਅਤੇ ਥਾਣਾ ਮੁਖੀ ਮੈਡਮ ਰੇਨੂ ਪਰੋਚਾ ਪੁਲਿਸ ਪਾਰਟੀ ਸਮੇਤ ਹਾਜ਼ਰ ਸਨ। ਪਰ ਕਬਜ਼ਾ ਵਰੰਟ ਲਿਆਉਣ ਵਾਲੀ ਧਿਰ ਗੈਰ ਹਾਜ਼ਰ ਰਹੀ। ਜਿਸ ਕਾਰਨ ਅੱਜ ਕਬਜ਼ਾ ਵਰੰਟ ਦੀ ਕੋਈ ਕਾਰਵਾਈ ਨਹੀਂ ਹੋਈ ਅਤੇ ਜਥੇਬੰਦੀਆਂ ਦੇ ਵਿਰੋਧ ਸਦਕਾ ਕਬਜ਼ਾ ਵਰੰਟ ਮੁਲਤਵੀ ਹੋ ਗਿਆ।

ਪਿਛਲੀ ਖ਼ਬਰ -ਪਿੰਡ ਚੀਮਾ ਦੀ ਪੰਚਾਇਤ ਦਾ ਸਖ਼ਤ ਫ਼ੈਸਲਾ- ਪਿੰਡ ਵਿਚ ਆਪਸੀ ਵਿਆਹ ਕਰਵਾਉਣ ਵਾਲੇ ਜੋੜਿਆਂ ਦੇ ਮੁਕੰਮਲ ਬਾਈਕਾਟ ਦਾ ਮਤਾ... ਅਗਲੀ ਖ਼ਬਰ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ’ਤੇ ਤੋਰਨ ਲਈ ਭਾਜਪਾ ਨੂੰ ਇਕ ਮੌਕਾ ਦਿੱਤਾ ਜਾਵੇ-ਕੇਵਲ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।