ਅਨਾਜ ਮੰਡੀਆਂ ’ਚ ਝੋਨੇ ਦੀ ਫ਼ਸਲ ਭਰਨ ਲਈ ਸ਼ਰੇਆਮ ਵਰਤਿਆ ਜਾ ਰਿਹੈ ਪੁਰਾਣਾ ਬਾਰਦਾਨਾ
ਬਰਨਾਲਾ, 9 ਨਵੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਝੋਨੇ ਦੇ ਖਰੀਦ ਸੀਜ਼ਨ ਦੌਰਾਨ ਸਰਕਾਰੀ ਨਿਯਮਾਂ ਅਤੇ ਮਾਪਦੰਡਾਂ ਨੂੰ ਛਿੱਕੇ ਟੰਗ ਕੇ ਸ਼ਰ੍ਹੇਆਮ ਪੁਰਾਣੇ, ਮਾੜੀ ਹਾਲਤ ਵਾਲੇ ਅਤੇ ਦੂਸਰੇ ਸੂਬਿਆਂ ਜਾਂ ਪ੍ਰਾਈਵੇਟ ਫ਼ਰਮਾਂ ਨਾਲ ਸੰਬੰਧਿਤ ਬਾਰਦਾਨੇ ਦੀ ਵਰਤੋਂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਮਾੜੇ ਬਾਰਦਾਨੇ ਦੀ ਕੀਤੀ ਜਾ ਰਹੀ ਵਰਤੋਂ ਨਾਲ ਫੂਡ ਸਪਲਾਈ ਵਿਭਾਗ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ ਕਿਉਂਕਿ ਸਰਕਾਰੀ ਖਰੀਦ ਏਜੰਸੀਆਂ ਵਲੋਂ ਝੋਨੇ ਦੀ ਖਰੀਦ ਅਤੇ ਭਰਾਈ ਲਈ ਬਾਰਦਾਨੇ ਦੀ ਵਰਤੋਂ ਸਬੰਧੀ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਕਰਨੀ ਲਾਜ਼ਮੀ ਹੁੰਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵਾਰ ਵਰਤੋਂ ਕੀਤੇ ਅਤੇ ਪਿਛਲੇ ਇੱਕ ਜਾਂ ਦੋ ਸਾਲ ਪੁਰਾਣੇ ਬਾਰਦਾਨੇ ਦੀ ਵਰਤੋਂ ਸਿਰਫ਼ ਉਸ ਦੀ ਹਾਲਤ ਠੀਕ ਹੋਣ ’ਤੇ ਨਿਰਧਾਰਿਤ ਗੁਣਵੱਤਾ ਦੇ ਮਾਪਦੰਡਾਂ ’ਤੇ ਖਰਾ ਉੱਤਰਨ ਦੀ ਸੂਰਤ ਵਿਚ ਹੀ ਕੀਤੀ ਜਾ ਸਕਦੀ ਹੈ।
ਬਰਨਾਲਾ, 9 ਨਵੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਝੋਨੇ ਦੇ ਖਰੀਦ ਸੀਜ਼ਨ ਦੌਰਾਨ ਸਰਕਾਰੀ ਨਿਯਮਾਂ ਅਤੇ ਮਾਪਦੰਡਾਂ ਨੂੰ ਛਿੱਕੇ ਟੰਗ ਕੇ ਸ਼ਰ੍ਹੇਆਮ ਪੁਰਾਣੇ, ਮਾੜੀ ਹਾਲਤ ਵਾਲੇ ਅਤੇ ਦੂਸਰੇ ਸੂਬਿਆਂ ਜਾਂ ਪ੍ਰਾਈਵੇਟ ਫ਼ਰਮਾਂ ਨਾਲ ਸੰਬੰਧਿਤ ਬਾਰਦਾਨੇ ਦੀ ਵਰਤੋਂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਮਾੜੇ ਬਾਰਦਾਨੇ ਦੀ ਕੀਤੀ ਜਾ ਰਹੀ ਵਰਤੋਂ ਨਾਲ ਫੂਡ ਸਪਲਾਈ ਵਿਭਾਗ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ ਕਿਉਂਕਿ ਸਰਕਾਰੀ ਖਰੀਦ ਏਜੰਸੀਆਂ ਵਲੋਂ ਝੋਨੇ ਦੀ ਖਰੀਦ ਅਤੇ ਭਰਾਈ ਲਈ ਬਾਰਦਾਨੇ ਦੀ ਵਰਤੋਂ ਸਬੰਧੀ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਕਰਨੀ ਲਾਜ਼ਮੀ ਹੁੰਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵਾਰ ਵਰਤੋਂ ਕੀਤੇ ਅਤੇ ਪਿਛਲੇ ਇੱਕ ਜਾਂ ਦੋ ਸਾਲ ਪੁਰਾਣੇ ਬਾਰਦਾਨੇ ਦੀ ਵਰਤੋਂ ਸਿਰਫ਼ ਉਸ ਦੀ ਹਾਲਤ ਠੀਕ ਹੋਣ ’ਤੇ ਨਿਰਧਾਰਿਤ ਗੁਣਵੱਤਾ ਦੇ ਮਾਪਦੰਡਾਂ ’ਤੇ ਖਰਾ ਉੱਤਰਨ ਦੀ ਸੂਰਤ ਵਿਚ ਹੀ ਕੀਤੀ ਜਾ ਸਕਦੀ ਹੈ। ਬਾਰਦਾਨਾ ਸਾਫ਼, ਮਜ਼ਬੂਤ ਅਤੇ ਫ਼ਸਲ ਦੀ ਸੁਰੱਖਿਅਤ ਭਰਾਈ ਤੇ ਢੋਆ-ਢੁਆਈ ਦੇ ਯੋਗ ਹੋਣਾ ਚਾਹੀਦਾ ਹੈ। ਪਰ ਇਸ ਦੇ ਉਲਟ ਬਰਨਾਲਾ ਦੀ ਅਨਾਜ ਮੰਡੀ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਖਰੀਦ ਕੇਂਦਰਾਂ ਵਿਚ ਕਥਿਤ ਤੌਰ ’ਤੇ ਅਜਿਹਾ ਬਾਰਦਾਨਾ ਵਰਤਿਆ ਜਾ ਰਿਹਾ ਹੈ, ਜਿਸ ਦੀ ਹਾਲਤ ਨਾ ਕੇਵਲ ਕਾਫ਼ੀ ਮਾੜੀ ਹੈ ਬਲਕਿ ਕਈ ਥਾਵਾਂ ’ਤੇ ਤਾਂ ਪੁਰਾਣੇ ਤੇ ਕਮਜ਼ੋਰ ਬਾਰਦਾਨੇ ਤੋਂ ਇਲਾਵਾ ਦੂਸਰੇ ਸੂਬਿਆਂ ਜਾਂ ਪ੍ਰਾਈਵੇਟ ਫ਼ਰਮਾਂ ਨਾਲ ਸਬੰਧਿਤ ਬਾਰਦਾਨੇ ਦੀ ਵਰਤੋਂ ਵੀ ਸਾਹਮਣੇ ਆ ਰਹੀ ਹੈ। ਜ਼ਿਕਰਯੋਗ ਹੈ ਕਿ ਬਾਰਦਾਨੇ ਵਿਚ ਭਰਿਆ ਜਾਣ ਵਾਲਾ ਝੋਨਾ ਸਰਕਾਰੀ ਖਰੀਦ ਦਾ ਹਿੱਸਾ ਹੁੰਦਾ ਹੈ ਅਤੇ ਖਰੀਦ ਤੋਂ ਬਾਅਦ ਇਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਸਬੰਧਿਤ ਖਰੀਦ ਏਜੰਸੀਆਂ ਅਤੇ ਅਧਿਕਾਰੀਆਂ ਦੀ ਬਣਦੀ ਹੈ। ਜੇਕਰ ਫ਼ਸਲ ਦੀ ਭਰਾਈ ਲਈ ਕਮਜ਼ੋਰ, ਫਟਿਆ ਹੋਇਆ ਜਾਂ ਮਿਆਦ ਤੋਂ ਵੱਧ ਪੁਰਾਣਾ ਬਾਰਦਾਨਾ ਵਰਤਿਆ ਜਾਂਦਾ ਹੈ ਤਾਂ ਭਰਾਈ, ਸਿਲਾਈ, ਲੋਡਿੰਗ ਅਤੇ ਢੋਆ-ਢੁਆਈ ਦੌਰਾਨ ਬੋਰੀਆਂ ਫਟਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਨਾਲ ਜਿੱਥੇ ਫ਼ਸਲ ਖਿੱਲਰਨ ਅਤੇ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ, ਉੱਥੇ ਹੀ ਸਟੋਰੇਜ ਦੌਰਾਨ ਵੀ ਅਨਾਜ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ। ਅਜਿਹੀ ਸਥਿਤੀ ਵਿਚ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਬਰਨਾਲਾ ਦੀ ਮੁੱਖ ਅਨਾਜ ਮੰਡੀ ਸਮੇਤ ਜ਼ਿਲ੍ਹੇ ਦੇ ਸਾਰੇ ਖਰੀਦ ਕੇਂਦਰਾਂ ਵਿਚ ਵਰਤੇ ਜਾ ਰਹੇ ਬਾਰਦਾਨੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਸਬੰਧਿਤ ਜ਼ਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਣੀ ਬਣਦੀ ਹੈ। ਜਦੋਂ ਇਸ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਮੈਡਮ ਰੂਪਪ੍ਰੀਤ ਕੌਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਲੋਂ ਫ਼ੋਨ ਨਹੀਂ ਚੁੱਕਿਆ ਗਿਆ।