09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਮਦਰ ਟੀਚਰ ਸਕੂਲ ਦੇ ਸਾਬਕਾ ਵਿਦਿਆਰਥੀ ਚਿਰਾਗ ਬਾਂਸਲ ਨੇ ਵੱਕਾਰੀ ਬੀ.ਆਈ.ਟੀ.ਐੱਸ. ਪਿਲਾਨੀ ਵਿਚ ਐੱਮ.ਐੱਸ.ਸੀ. (ਗਣਿਤ) ਵਿਚ ਲਿਆ ਦਾਖਲਾ

ਅਜੀਤ ਡੈਸਕ 28-07-2026
ਬਰਨਾਲਾ, 27 ਜੁਲਾਈ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਦੇ ਸਾਬਕਾ ਵਿਦਿਆਰਥੀ ਚਿਰਾਗ ਬਾਂਸਲ ਨੇ ਬਿਰਲਾ ਇੰਸਟੀਚਿਊਟ ਆਫ਼ ਟੈਕਨੌਲੋਜੀ ਐਂਡ ਸਾਇੰਸ ਪਿਲਾਨੀ (ਰਾਜਸਥਾਨ) ਵਿਚ ਐਮ.ਐੱਸ.ਸੀ. (ਗਣਿਤ) ਕੋਰਸ ਲਈ ਦਾਖਲਾ ਹਾਸਲ ਕਰ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਜਾਣਕਾਰੀ ਪ੍ਰਿੰਸੀਪਲ ਦਲਜੀਤ ਸਿੰਘ ਨੇ ਦਿੱਤੀ ਤੇ ਦੱਸਿਆ ਕਿ ਬੀ.ਆਈ.ਟੀ.ਐਸ. ਪਿਲਾਨੀ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਉੱਚ ਸਿੱਖਿਆ ਲਈ ਭਾਰਤ ਦੀਆਂ ਸਭ ਤੋਂ ਵੱਕਾਰੀ ਸੰਸਥਾਵਾਂ ਵਿਚ ਗਿਣਿਆ ਜਾਂਦਾ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸੰਸਥਾ ਦੇ ਐਮ.ਡੀ. ਕਪਿਲ ਮਿੱਤਲ, ਪ੍ਰਧਾਨ ਨਿਸ਼ੀ ਮਿੱਤਲ, ਪ੍ਰਿੰਸੀਪਲ ਦਲਜੀਤ ਸਿੰਘ ਨੇ ਵਿਦਿਆਰਥੀ ਚਿਰਾਗ ਬਾਂਸਲ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਸ ਦੀ ਸਖ਼ਤ ਮਿਹਨਤ, ਸਮਰਪਣ ਅਤੇ ਅਕਾਦਮਿਕ ਸ਼ਾਨਦਾਰਤਾ ਨੇ ਸਕੂਲ ਦਾ ਮਾਣ ਵਧਾਇਆ ਹੈ ਅਤੇ ਉਸ ਦੀ ਇਹ ਸਫਲਤਾ ਹੋਰ ਵਿਦਿਆਰਥੀਆਂ ਨੂੰ ਵੀ ਉੱਚੇ ਟੀਚੇ ਨਿਰਧਾਰਿਤ ਕਰ ਕੇ ਉਨ੍ਹਾਂ ਨੂੰ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ।
ਪਿਛਲੀ ਖ਼ਬਰ ਭਾਈ ਗੁਰਇੱਕਪ੍ਰੀਤ ਸਿੰਘ ਦੇ ਅਕਾਲ ਚਲਾਣੇ ’ਤੇ ਸੁਖਬੀਰ ਸਿੰਘ ਬਾਦਲ ਨੇ ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਅਤੇ ਪਰਿਵਾਰ... ਅਗਲੀ ਖ਼ਬਰ ਆਮ ਆਦਮੀ ਕਲੀਨਿਕਾਂ ਦੇ ਕਰਮਚਾਰੀ ਅਣਮਿਥੇ ਸਮੇਂ ਦੀ ਹੜਤਾਲ ’ਤੇ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।