11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਪਿੰਡ ਮਨਾਲ ਵਿਖੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ਲੋਕਾਂ ਨੂੰ ਕੀਤਾ ਜਾਗਰੂਕ, ਸੜਕ ਸੁਰੱਖਿਆ ਬਾਰੇ ਦਿੱਤਾ ਸੰਦੇਸ਼

ਅਜੀਤ ਡੈਸਕ 16-07-2026
ਮਹਿਲ ਕਲਾਂ, 15 ਜੁਲਾਈ (ਅਵਤਾਰ ਸਿੰਘ ਅਣਖੀ)-ਪਬਲਿਕ ਪਾਵਰ ਮਿਸ਼ਨ (ਨੈਸ਼ਨਲ ਟਰੈਫ਼ਿਕ ਕੰਟਰੋਲ ਐਂਡ ਅਵੇਅਰਨੈੱਸ ਆਰਗੇਨਾਈਜ਼ੇਸ਼ਨ) ਵਲੋਂ ਪੰਜਾਬ ਪੁਲਿਸ ਦੇ ਟਰੈਫ਼ਿਕ ਵਿੰਗ ਦੇ ਸਹਿਯੋਗ ਨਾਲ ਇਲਾਕਾ ਮਹਿਲ ਕਲਾਂ ’ਚ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸੁਰੱਖਿਅਤ ਵਾਹਨ ਚਲਾਉਣ ਲਈ ਪ੍ਰੇਰਿਤ ਕੀਤਾ ਗਿਆ। ਸੰਸਥਾ ਦੇ ਸਟੇਟ ਚੀਫ਼ ਇੰਚਾਰਜ ਜਗਤਾਰ ਸਿੰਘ ਪੰਜਗਰਾਈਆਂ ਦੀ ਅਗਵਾਈ ਹੇਠ ਬੱਸ ਸਟੈਂਡ ਪਿੰਡ ਮਨਾਲ ਵਿਖੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਵਾਹਨ ਚਾਲਕਾਂ ਨੂੰ ਹੈਲਮੈਟ ਪਹਿਨਣ, ਸੀਟ ਬੈਲਟ ਦੀ ਵਰਤੋਂ ਕਰਨ, ਨਸ਼ੇ ਦੀ ਹਾਲਤ ਵਿਚ ਵਾਹਨ ਨਾ ਚਲਾਉਣ, ਮੋਬਾਈਲ ਫ਼ੋਨ ਦੀ ਵਰਤੋਂ ਤੋਂ ਬਚਣ ਅਤੇ ਨਿਰਧਾਰਿਤ ਗਤੀ ਸੀਮਾ ਅੰਦਰ ਵਾਹਨ ਚਲਾਉਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਅਜੈਬ ਸਿੰਘ ਨੇ ਕਿਹਾ ਕਿ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਦੋਪਹੀਆ ਵਾਹਨ ਚਲਾਉਂਦੇ ਸਮੇਂ ਹਮੇਸ਼ਾ ਹੈਲਮੈਟ ਪਹਿਨਿਆ ਜਾਵੇ, ਚਾਰ ਪਹੀਆ ਵਾਹਨਾਂ ਵਿਚ ਸੀਟ ਬੈਲਟ ਲਾਜ਼ਮੀ ਲਗਾਈ ਜਾਵੇ, ਨਸ਼ੇ ਦੀ ਹਾਲਤ ਵਿਚ ਡਰਾਈਵਿੰਗ ਤੋਂ ਪੂਰੀ ਤਰ੍ਹਾਂ ਪਰਹੇਜ਼ ਕੀਤਾ ਜਾਵੇ ਅਤੇ ਵਾਹਨ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਨਾਬਾਲਗ ਬੱਚਿਆਂ ਨੂੰ ਵਾਹਨ ਨਾ ਚਲਾਉਣ ਦੇਣ, ਵਾਹਨਾਂ ਦੇ ਸਾਰੇ ਦਸਤਾਵੇਜ਼ ਪੂਰੇ ਰੱਖਣ ਅਤੇ ਨਿਰਧਾਰਿਤ ਗਤੀ ਸੀਮਾ ਅੰਦਰ ਵਾਹਨ ਚਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰ ਕੇ ਹੀ ਸੜਕ ਹਾਦਸਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਇਆ ਜਾ ਸਕਦਾ ਹੈ ਅਤੇ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਏ.ਐੱਸ.ਆਈ. ਕਰਮਜੀਤ ਸਿੰਘ ਬਾਜਵਾ, ਪਬਲਿਕ ਪਾਵਰ ਮਿਸ਼ਨ ਦੀ ਟੀਮ ਦੇ ਹੁਸਨਪ੍ਰੀਤ ਸਿੰਘ, ਹਰਵਿੰਦਰ ਸਿੰਘ, ਜਿੰਦਰ ਸਿੰਘ, ਰਾਜ ਸਿੰਘ ਬਾਰੂ, ਮੁਹੰਮਦ ਦਲਾਵਰ ਅਲੀ, ਨਜ਼ੀਰ ਮੁਹੰਮਦ, ਮਲਕੀਤ ਸਿੰਘ, ਦਿਲਾਵਰ ਖ਼ਾਨ ਅਤੇ ਚੈਚਲ ਸਿੰਘ ਨੇ ਵੀ ਮੁਹਿੰਮ ’ਚ ਸਰਗਰਮ ਭੂਮਿਕਾ ਨਿਭਾਈ। ਅੰਤ ਵਿਚ ਟਰੈਫ਼ਿਕ ਪੁਲਿਸ ਅਤੇ ਪਬਲਿਕ ਪਾਵਰ ਮਿਸ਼ਨ ਦੇ ਅਹੁਦੇਦਾਰਾਂ ਨੇ ਲੋਕਾਂ ਨੂੰ ਸੁਰੱਖਿਅਤ ਯਾਤਰਾ ਨੂੰ ਆਪਣੀ ਰੋਜ਼ਾਨਾ ਦੀ ਆਦਤ ਬਣਾਉਣ ਅਤੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰ ਕੇ ਹਾਦਸਾ-ਮੁਕਤ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਸ਼ਹਿਰ ਵਿਚ 13 ਸਾਲਾਂ ਤੋਂ ਲਏ ਜਾ ਰਹੇ ਇਕੋ ਬਰਾਬਰ ਪ੍ਰਾਪਰਟੀ ਟੈਕਸ ਦਾ ਮੁੱਦਾ ਨਗਰ ਨਿਗਮ ਦੀ ਮੀਟਿੰਗ ’ਚ ਜ਼ੋਰ ਸ਼ੋਰ ਨਾਲ ਚ... ਅਗਲੀ ਖ਼ਬਰ ਬਰੌਡਵੇ ਸਕੂਲ ਦੇ ਵਿਦਿਆਰਥੀ ਇਸ਼ਵਮੀਤ ਸਿੰਘ ਨੇ ਕੌਮੀ ਸੜਕ ਸੁਰੱਖਿਆ ਉਲੰਪਿਆਡ ’ਚ ਕੀਤਾ ਦੇਸ਼ ਭਰ ’ਚ ਨਾਂਅ ਰੌਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।