11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਆਨਲਾਈਨ 75 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਨਾਮਾਲੂਮ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 16-07-2026
ਬਰਨਾਲਾ, 15 ਜੁਲਾਈ (ਰਾਜ ਪਨੇਸਰ)-ਥਾਣਾ ਸਾਈਬਰ ਕ੍ਰਾਈਮ ਵਲੋਂ ਇਕ ਵਿਅਕਤੀ ਨਾਲ ਆਨਲਾਈਨ 75 ਹਜ਼ਾਰ 500 ਰੁਪਏ ਦੀ ਠੱਗੀ ਮਾਰਨ ਵਾਲੇ ਨਾਮਾਲੂਮ ਵਿਅਕਤੀ/ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਮੁੱਦਈ ਸੁਖਜੀਤ ਸਿੰਘ ਸੰਧੂ ਪੁੱਤਰ ਰੇਸ਼ਮ ਸਿੰਘ ਵਾਸੀ ਸ਼ਹੀਦ ਕਰਤਾਰ ਸਿੰਘ ਨਗਰ ਬਰਨਾਲਾ ਨੇ ਥਾਣਾ ਸਾਈਬਰ ਕ੍ਰਾਈਮ ਕੋਲ ਬਿਆਨ ਲਿਖਵਾਏ ਕਿ ਬੀਤੇ ਦਿਨੀਂ ਉਸ ਨੂੰ ਇਕ ਲੜਕੀ ਵਲੋਂ ਫਰੈਂਡ ਰਿਕੂਐਸਟ ਆਈ ਸੀ। ਜਿਸ ਨੇ ਮੁੱਦਈ ਤੋਂ ਫ਼ੋਨ ਨੰਬਰ ਲੈ ਕੇ ਵਟਸਅਪ ਰਾਹੀਂ ਗੱਲਬਾਤ ਸ਼ੁਰੂ ਕਰ ਦਿੱਤੀ, ਜਿਸ ਨੇ ਮੁੱਦਈ ਨੂੰ ਆਨਲਾਈਨ ਬਿਜ਼ਨੈੱਸ ਵਾਸਤੇ ਦੱਸਿਆ ਕਿ ਇਸ ਰਾਹੀਂ ਤੁਸੀਂ ਕਾਫ਼ੀ ਵਧੀਆ ਮੁਨਾਫ਼ਾ ਕਮਾ ਸਕਦੇ ਹੋ। ਮੁੱਦਈ ਉਕਤ ਲੜਕੀ ਦੇ ਭਰੋਸੇ ਵਿਚ ਆ ਗਿਆ ਤੇ ਵਟਸਐਪ ਰਾਹੀਂ ਵੱਖ-ਵੱਖ ਟਰਾਂਜੇਕਸ਼ਨਾਂ ਤਹਿਤ 75 ਹਜ਼ਾਰ 500 ਰੁਪਏ ਭੇਜ ਦਿੱਤੇ। ਬਾਅਦ ਵਿਚ ਪਤਾ ਲੱਗਿਆ ਕਿ ਉਸ ਨਾਲ ਠੱਗੀ ਵੱਜ ਚੁੱਕੀ ਹੈ। ਜਿਸ ਨੇ ਸਾਈਬਰ ਕ੍ਰਾਈਮ ਕੋਲ ਲਿਖਤੀ ਸ਼ਿਕਾਇਤ ਦਿੱਤੀ। ਉੱਧਰ ਸਾਈਬਰ ਕ੍ਰਾਈਮ ਵਲੋਂ ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਨਾਮਾਲੂਮ ਵਿਅਕਤੀ/ਔਰਤ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਤਪਾ ਸ਼ਹਿਰ ਅੰਦਰ ਦਾਖ਼ਲ ਹੁੰਦਿਆਂ ਹੀ ਲੋਕਾਂ ਨੂੰ ਕਰਨੇ ਪੈ ਰਹੇ ਹਨ ਕੂੜੇ ਦੇ ਢੇਰਾਂ ਦੇ ਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।