11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਤਪਾ ਪੁਲਿਸ ਵਲੋਂ 7 ਸੱਟੇਬਾਜ਼ ਕਾਬੂ, 5 ਮੋਬਾਈਲ ਤੇ ਨਕਦੀ ਬਰਾਮਦ

ਅਜੀਤ ਡੈਸਕ 16-07-2026
ਤਪਾ ਮੰਡੀ, 15 ਜੁਲਾਈ (ਪ੍ਰਵੀਨ ਗਰਗ)-ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਅਤੇ ਐਸ.ਪੀ (ਡੀ) ਅਸ਼ੋਕ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ ਤਪਾ ਜਸਕਰਨ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਤਪਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 7 ਸੱਟੇਬਾਜ਼ਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਪੰਜ ਮੋਬਾਈਲ ਅਤੇ ਨਕਦੀ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਪੁਲਿਸ ਪਾਰਟੀ ਸਮੇਤ ਬਾਲਮਿਕੀ ਚੌਕ ਤਪਾ ਮੌਜੂਦ ਸੀ ਤਾਂ ਪੁਲਿਸ ਪਾਸ ਮੁਖ਼ਬਰ ਖ਼ਾਸ ਨੇ ਅਹਿਲਦਗੀ ਵਿਚ ਇਤਲਾਹ ਦਿੱਤੀ ਕਿ ਅਸ਼ੋਕ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਬਾਗ ਕਾਲੋਨੀ ਤਪਾ, ਰਜੇਸ਼ ਪਾਸਵਾਨ ਪੁੱਤਰ ਵਿਸਨੂੰ ਦੇਵ ਪਾਸਵਾਨ ਵਾਸੀ ਨੇੜੇ ਦਰਾਜ ਫਾਟਕ ਤਪਾ, ਸਿੰਦਾ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨੇੜੇ ਗੈਸ ਏਜੰਸੀ ਤਪਾ, ਅਵਤਾਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਆਨੰਦਪੁਰ ਬਸਤੀ ਤਪਾ, ਗੁਰਤੇਜ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਲਾਲੂ ਪੱਤੀ ਢਿਲਵਾਂ, ਰਵੀ ਕੁਮਾਰ ਪੁੱਤਰ ਜੀਤ ਰਾਮ ਵਾਸੀ ਪਿਆਰਾ ਲਾਲ ਬਸਤੀ ਤਪਾ, ਨਰੈਣ ਦਾਸ ਪੁੱਤਰ ਮੋਹਨੀ ਲਾਲ ਵਾਸੀ ਬਾਜ਼ੀਗਰ ਬਸਤੀ ਤਪਾ ਜੋ ਅੱਜ ਕੱਲ੍ਹ ਚੱਲ ਰਹੀਆਂ ਆਨਲਾਈਨ ਗੇਮਾਂ ਪਰ ਲੋਕਾਂ ਨੂੰ ਉਕਸਾਕੇ ਗੇਮਾਂ ਪਰ ਰੁਪਇਆ ਦਾ ਜੂਆ ਲਗਾ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਦੇ ਹਨ, ਜੋ ਅੱਜ ਵੀ ਅਸ਼ੋਕ ਕੁਮਾਰ ਉਕਤ ਦੀ ਟਰੱਕ ਯੂਨੀਅਨ ਤਪਾ ਦੀ ਬੈਕਸਾਈਡ ਗਲੀ ਵਿਚ ਲਾਟਰੀ ਵਾਲੀ ਦੁਕਾਨ ਵਿਚ ਬੈਠੇ ਮੋਬਾਈਲਾਂ ਪਰ ਆਨਲਾਈਨ ਗੇਮਾਂ ਖੇਡ ਕੇ ਜੂਆ ਖੇਡ ਰਹੇ ਹਨ ਅਤੇ ਆਮ ਭੋਲੇ ਭਾਲੇ ਗ੍ਰਾਹਕਾਂ ਨੂੰ ਬੁਲਾ ਕੇ ਜੂਆ ਲਗਾਉਣ ਲਈ ਉਕਸਾ ਕੇ ਉਨ੍ਹਾਂ ਨਾਲ ਠੱਗੀਆ ਮਾਰ ਰਹੇ ਹਨ। ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਸਫਲਤਾ ਹੱਥ ਲੱਗ ਸਕਦੀ ਹੈ। ਪੁਲਿਸ ਨੇ ਤੁਰੰਤ ਹਰਕਤ ’ਚ ਆਉਂਦਿਆਂ ਰੇਡ ਕਰ ਕੇ ਦੋਸ਼ੀਆਨ ਨੂੰ 5 ਮੋਬਾਈਲਾਂ ਅਤੇ 2070 ਰੁਪਏ ਦੀ ਨਗਦੀ ਸਣੇ ਕਾਬੂ ਕੀਤਾ। ਪੁਲਿਸ ਨੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਗੁਰਮੇਲ ਸਿੰਘ, ਗੁਰਜੀਤ ਸਿੰਘ ਆਦਿ ਪੁਲਿਸ ਮੁਲਾਜ਼ਮ ਮੌਜੂਦ ਸਨ।
ਪਿਛਲੀ ਖ਼ਬਰ ਪਿੰਡ ਰਾਏਸਰ ਪੰਜਾਬ ਵਿਖੇ ਮਜ਼ਦੂਰ ਔਰਤਾਂ ਵਲੋਂ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਬਰਨਾਲਾ-ਮੋਗਾ ਬਾਈਪਾਸ ’ਤੇ ਸਕੂਟਰੀ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।