11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਨਾਜਾਇਜ਼ ਸ਼ਰਾਬ ਸਮੇਤ ਦੋ ਪੁਲਿਸ ਅੜਿੱਕੇ

ਅਜੀਤ ਡੈਸਕ 15-07-2026

ਬਰਨਾਲਾ, 14 ਜੁਲਾਈ (ਰਾਜ ਪਨੇਸਰ)-ਸਥਾਨਕ ਬਾਜਾਖਾਨਾ ਰੋਡ ਡਰੇਨ ਪੁਲ ਨਜ਼ਦੀਕ ਦੋ ਵਿਅਕਤੀਆਂ ਨੂੰ 66 ਬੋਤਲਾਂ ਠੇਕਾ ਸ਼ਰਾਬ ਦੇਸੀ ਸਮੇਤ ਕਾਬੂ ਕਰ ਕੇ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਹੌਲਦਾਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਨਸ਼ਾ ਤਸਕਰਾਂ, ਨਾਜਾਇਜ਼ ਸ਼ਰਾਬ ਵੇਚਣ ਵਾਲੇ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਕਿ ਮਨੀ ਸਿੰਘ ਪੁੱਤਰ ਮਿੱਠੂ ਸਿੰਘ ਗੋਬਿੰਦ ਸਿੰਘ ਪੁੱਤਰ ਭੋਲਾ ਸਿੰਘ ਵਾਸੀਆਂ ਨੂੰ ਬਰਨਾਲਾ ਨਾਜਾਇਜ਼ ਸ਼ਰਾਬ ਵੇਚਣ ਦੀ ਆਦੀ ਹਨ ਜੋ ਕਿ ਅੱਜ ਵੀ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਲਿਆ ਕੇ ਵੇਚਣ ਦੀ ਫਰਾਕ ਵਿਚ ਹਨ ਜਿਨ੍ਹਾਂ ਨੂੰ ਬਾਜਾਖਾਨਾ ਰੋਡ ਡਰੇਨ ਪੁੱਲ ਨਜ਼ਦੀਕ ਘੁੰਮਦੇ ਦੇਖਿਆ ਗਿਆ ਹੈ। ਪੂਰੀ ਟੀਮ ਸਮੇਤ ਛਾਪੇਮਾਰੀ ਕਰਦਿਆਂ ਉਕਤ ਦੋਵਾਂ ਵਿਅਕਤੀਆਂ ਨੂੰ 66 ਬੋਤਲਾਂ ਠੇਕਾ ਸ਼ਰਾਬ ਦੇਸੀ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਪਿਛਲੀ ਖ਼ਬਰ ਵਾਹ ਨੀ ਸਰਕਾਰੇ ਤੇਰੇ ਰੰਗ ਨਿਆਰੇ: ਇਕ ਪਾਸੇ ਸੀਵਰੇਜ ਦਾ ਗੰਦਾ ਪਾਣੀ ਤੇ ਦੂਜੇ ਪਾਸੇ ਹੁਣ ਵਾਟਰ ਸਪਲਾਈ ਦੇ ਗੰਦੇ ਪਾਣ... ਅਗਲੀ ਖ਼ਬਰ ਬਰਨਾਲਾ ਕਚਹਿਰੀ ਚੌਂਕ ਨੇੜੇ ਖ਼ਾਲੀ ਪਲਾਟ ’ਚੋਂ ਨੌਜਵਾਨ ਦੀ ਲਾਸ਼ ਬਰਾਮਦ, ਪਹਿਚਾਣ ਲਈ ਪੁਲਿਸ ਵਲੋਂ ਜਾਂਚ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।