03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਪਿੰਡ ਸੁਖਪੁਰਾ ਵਿਖੇ ਸੋਮਾ ਕੰਪਨੀ ਦੇ ਟਰੱਕ ਨੇ ਨੌਜਵਾਨ ਦਰੜਿਆ, ਪਿੰਡ ਦੇ ਲੋਕਾਂ ਨੇ ਕੀਤੀ ਨਾਅਰੇਬਾਜ਼ੀ

ਅਜੀਤ ਡੈਸਕ 03-07-2026
ਸ਼ਹਿਣਾ, 2 ਜੁਲਾਈ (ਸੁਰੇਸ਼ ਗੋਗੀ)-ਪਿੰਡ ਸੁਖਪੁਰਾ ਵਿਖੇ ਅੱਜ ਸੋਮਾ ਕੰਪਨੀ ਦੇ ਗੋਦਾਮਾਂ ਵਿਚੋਂ ਅਨਾਜ ਦੀ ਢੋਆ ਢੁਆਈ ਕਰ ਰਹੇ ਇਕ ਟਰੱਕ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਦਰੜ ਦਿੱਤਾ। ਜਿਸ ਦੀ ਨਾਜ਼ੁਕ ਹਾਲਤ ਦੇ ਚੱਲਦਿਆਂ ਏਮਜ਼ ਹਸਪਤਾਲ ਬਠਿੰਡਾ ਵਿਖੇ ਦਾਖ਼ਲ ਕਰਵਾਇਆ ਗਿਆ ਅਤੇ ਹਾਦਸੇ ਦੌਰਾਨ ਟਰੱਕ ਵੀ ਖੇਤ ਵਿਚ ਪਲਟ ਗਿਆ। ਹਰਚਰਨ ਸਿੰਘ ਸੁਖਪੁਰ ਜ਼ਿਲ੍ਹਾ ਆਗੂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਸਰਪੰਚ ਬਲਜਿੰਦਰ ਸਿੰਘ ਮੰਗਾ ਨੇ ਦੱਸਿਆ ਕਿ ਪਿੰਡ ਵਾਸੀ ਟਰੱਕਾਂ ਦੇ ਕਾਰਨ ਪਹਿਲਾਂ ਹੀ ਹਾਦਸਾ ਵਾਪਰਨ ਤੋਂ ਡਰਦੇ ਸਨ, ਜਿਸ ਤੇ ਪਿੰਡ ਵਾਸੀਆਂ ਨੇ ਟਰੱਕ ਲੰਘਾਉਣ ਦਾ ਵਿਰੋਧ ਕੀਤਾ ਸੀ, ਪਰ ਸੋਮਾ ਕੰਪਨੀ ਦੇ ਅਧਿਕਾਰੀ ਮਾਣਯੋਗ ਹਾਈ ਕੋਰਟ ਵਿਚੋਂ ਆਰਡਰ ਲੈ ਆਉਣ ਉਪਰੰਤ ਇੱਥੋਂ ਦੀ ਟਰੱਕ ਲੰਘਾ ਰਹੇ ਸਨ। ਅੱਜ ਸੀਨੀਅਰ ਸੈਕੰਡਰੀ ਸਕੂਲ ਦੇ ਨੇੜੇ ਮੋਟਰਸਾਈਕਲ ’ਤੇ ਜਾ ਰਹੇ ਹਰਮਨ ਸਿੰਘ ਵਾਸੀ ਗਿੱਲ ਪੱਤੀ ਮੌੜਾਂ ਦੇ ਮੋਟਰਸਾਈਕਲ ਨੂੰ ਟਰੱਕ ਨੇ ਆਪਣੀ ਲਪੇਟ ਵਿਚ ਲੈ ਲਿਆ। ਟੱਕਰ ਹੋਣ ਪਿੱਛੋਂ ਟਰੱਕ ਵੀ ਖੇਤ ਵਿਚ ਪਲਟ ਗਿਆ ਅਤੇ ਟਰੱਕ ਡਰਾਈਵਰ ਗੋਲੂ ਤਪਾ ਨੂੰ ਪਿੰਡ ਵਾਸੀਆਂ ਨੇ ਬਿਨਾਂ ਕੁੱਟਮਾਰ ਕੀਤਿਆਂ ਫੜ ਕੇ ਇਕ ਪਾਸੇ ਬਿਠਾ ਲਿਆ। ਉਨ੍ਹਾਂ ਕਿਹਾ ਕਿ ਅੱਜ ਹੀ ਬੱਚੇ ਸਕੂਲ ਜਾਣ ਲੱਗੇ ਹਨ। ਜਿਸ ਲਈ ਡਰ ਲੱਗਦਾ ਹੈ ਕਿ ਅਣਗਹਿਲੀ ਨਾਲ ਟਰੱਕ ਚਲਾਉਣ ਵਾਲੇ ਡਰਾਈਵਰ ਕੋਈ ਵੱਡਾ ਹਾਦਸਾ ਕਰ ਸਕਦੇ ਹਨ। ਇਸ ਸਮੇਂ ਪਹੁੰਚੇ ਪੁਲਿਸ ਪ੍ਰਸ਼ਾਸਨ ਨੇ ਜਦ ਲੋਕਾਂ ਨੂੰ ੳੁੱਥੇ ਜਬਰੀ ਘਰ ਚਲੇ ਲਈ ਕਿਹਾ ਤਾਂ ਪਿੰਡ ਵਾਸੀਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ ਹੁਣ ਪਿੰਡ ਵਿਚ ਦੀ ਕੰਪਨੀ ਦਾ ਟਰੱਕ ਨਹੀਂ ਲੰਘਣ ਦੇਣਗੇ। ਇਸ ਮੌਕੇ ਸੁਖਜੀਤ ਸਿੰਘ, ਗੁਰਤੇਜ ਸਿੰਘ ਪ੍ਰਧਾਨ, ਹਰਦੇਵ ਸਿੰਘ, ਕੁਲਦੀਪ ਸਿੰਘ, ਚਾਨਣ ਸਿੰਘ, ਰਾਮ ਸਿੰਘ, ਮੇਜਰ ਸਿੰਘ, ਕਰਨ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ। ਬਾਅਦ ਵਿਚ ਪਿੰਡ ਵਾਸੀਆਂ ਨੇ ਸੋਮਾ ਕੰਪਨੀ ਦੇ ਗੇਟ ਅੱਗੇ ਧਰਨਾ ਲਗਾ ਕੇ ਟਰੱਕਾਂ ਦੀ ਆਵਾਜਾਈ ਰੋਕ ਦਿੱਤੀ।
ਪਿਛਲੀ ਖ਼ਬਰ ਤੇਜ਼ ਬਰਸਾਤ ਕਾਰਨ ਰੇਲਵੇ ਅੰਡਰਪਾਸ ਵਿੱਚ ਭਰਿਆ ਪਾਣੀ, ਆਵਾਜਾਈ ਪ੍ਰਭਾਵਿਤ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।