06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਸ੍ਰੀ ਮਹਾਂਕਾਲੀ ਮੰਦਰ ’ਚ ਵਿਸ਼ਾਲ ਭਗਵਤੀ ਜਾਗਰਨ ਕਰਵਾਇਆ

ਅਜੀਤ ਡੈਸਕ 21-06-2026
ਬਰਨਾਲਾ, 20 ਜੂਨ (ਨਰਿੰਦਰ ਅਰੋੜਾ)-ਸਥਾਨਕ ਹੰਡਿਆਇਆ ਰੋਡ ‘ਤੇ ਸਥਿਤ ਇਤਿਹਾਸਕ ਮੰਦਿਰ ਸ੍ਰੀ ਮਹਾਂਕਾਲੀ ਵਿਖੇ ਬੀਤੀ ਰਾਤ ਸ਼ਰਧਾ ਤੇ ਉਤਸ਼ਾਹ ਦੇ ਮਾਹੌਲ ਵਿਚ ਵਿਸ਼ਾਲ ਭਗਵਤੀ ਜਾਗਰਨ ਕਰਵਾਇਆ ਗਿਆ। ਦੇਰ ਰਾਤ ਤੱਕ ਚੱਲੇ ਇਸ ਧਾਰਮਿਕ ਸਮਾਗਮ ਵਿਚ ਸੈਂਕੜੇ ਸ਼ਰਧਾਲੂਆਂ ਨੇ ਹਾਜ਼ਰੀ ਲਗਵਾਈ ਅਤੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜਾਗਰਨ ਦੀ ਸ਼ੁਰੂਆਤ ਮੰਦਿਰ ਦੇ ਨਿਰਮਾਤਾ ਮਾਤਾ ਕਰਮਜੀਤ ਦੇਵਾ ਵਲੋਂ ਵਿਧੀ-ਵਿਧਾਨ ਨਾਲ ਪੂਜਨ ਕਰ ਕੇ ਕੀਤੀ ਗਈ। ਜੋਤੀ ਪ੍ਰਚੰਡ ਕਰਨ ਦੀ ਪਾਵਨ ਰਸਮ ਸੰਤ ਚਰਨਪੁਰੀ ਜੀ ਪੱਖੋ ਕਲਾਂ ਵਾਲੇ, ਸ਼ਹਿਰ ਦੇ ਪ੍ਰਮੁੱਖ ਸਮਾਜ ਸੇਵੀ ਸ਼ਸ਼ੀ ਚੋਪੜਾ ਅਤੇ ਦੀਪਕ ਬਾਂਸਲ ‘ਸੋਨੀ’ ਵਲੋਂ ਨਿਭਾਈ ਗਈ ਅਤੇ ਪੂਜਾ ਅਰਚਨਾ ਪੰਡਿਤ ਸੂਰੀਆ ਕਾਂਤ ਸ਼ਾਸਤਰੀ ਵਲੋਂ ਕਰਵਾਈ ਗਈ ਕੰਜਕਾਂ ਦੇ ਪੂਜਣ ਤੋਂ ਬਾਅਦ ਮਾਤਾ ਦੀ ਮਹਿਮਾ ਦਾ ਗੁਣਗਾਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਫ਼ਤਿਹਾਬਾਦ ਤੋਂ ਮਾਤਾ ਸੱਤਿਅਮ ਦੇਵਾ ਜੀ, ਪ੍ਰਸਿੱਧ ਭਜਨ ਗਾਇਕ ਪੰਡਿਤ ਡਾ: ਸੂਰਿਆ ਕਾਂਤ ਸ਼ਾਸਤਰੀ ਗੁਰਮਾਂ ਵਾਲੇ ਅਤੇ ਸ਼ੁਭਮ ਤਾਜਪੁਰੀਆ ਨੇ ਆਪਣੀ ਮਿੱਠੀ ਤੇ ਰਸਭਰੀ ਆਵਾਜ਼ ਵਿਚ ਭੇਟਾਂ ਗਾ ਕੇ ਪੰਡਾਲ ਨੂੰ ਭਗਤੀ ਦੇ ਰੰਗ ਵਿਚ ਰੰਗ ਦਿੱਤਾ। ‘ਚੱਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ’ ਅਤੇ ‘ਮੇਰੀ ਝੋਲੀ ਭਰਦੇ ਮਹਾਂਕਾਲੀ ਮਾਂ’ ਵਰਗੀਆਂ ਭੇਟਾਂ ‘ਤੇ ਸ਼ਰਧਾਲੂ ਝੂਮਦੇ ਹੋਏ ਨਜ਼ਰ ਆਏ। ਭਗਤਾਂ ਨੇ ਪੂਰੀ ਰਾਤ ਜਾਗ ਕੇ ਮਾਤਾ ਦੀ ਚੌਂਕੀ ਭਰੀ ਅਤੇ ਨੱਚ-ਗਾ ਕੇ ਹਾਜ਼ਰੀ ਲਗਵਾਈ। ਇਸ ਮੌਕੇ ਮੁੱਖ ਤੌਰ ‘ਤੇ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵਲੋਂ ਵੀ ਆਪਣੇ ਸਾਥੀਆਂ ਸਮੇਤ ਮਹਾਮਾਈ ਦਾ ਆਸ਼ੀਰਵਾਦ ਲਿਆ ਗਿਆ। ਇਸ ਮੌਕੇ ਮਹਾਮਾਈ ਦਾ ਦਰਬਾਰ ਫੁੱਲਾਂ, ਰੰਗ-ਬਿਰੰਗੀਆਂ ਲਾਈਟਾਂ ਅਤੇ ਆਕਰਸ਼ਕ ਸਜਾਵਟ ਨਾਲ ਬੇਹੱਦ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਇਸ ਮੌਕੇ ਹਰੀਸ਼ ਕੁਮਾਰ ‘ਰਾਜੂ ਮੋਮਬੱਤੀਆਂ ਵਾਲੇ’, ਡਾ: ਪਮਪੋਸ਼ ਕੋਲ, ਵਿਭੋਰ ਗਰਗ, ਖੁਸ਼ਹਾਲ ਬਾਂਸਲ ‘ਕਾਕੂ’, ਕ੍ਰਿਸ਼ਨ ਤਾਜਪੁਰੀਆ, ਮੁਰਲੀ, ਇੰਦਰ ‘ਸੀਮੈਂਟ ਵਾਲੇ’, ਨਿਤੀਸ਼ ‘ਕਾਕੂ’, ਅਸ਼ਵਨੀ ਸੋਨੀ, ਰਾਕੇਸ਼ ਅਰੋੜਾ ‘ਬਿੱਟੂ’, ਰਾਮਪਾਲ ਸਿੰਗਲਾ, ਹਰਦੀਪ ‘ਵਿੱਕੀ ਠੇਕੇਦਾਰ’, �ਮ ਸਿੰਘਲਾ, ਨਵਜੋਤ ਬਾਵਾ ਸਮੇਤ ਸ਼ਹਿਰ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਬਰਜਿੰਦਰ ਸਿੰਘ ਮੱਖਣ ਬਰਾੜ ਦਾ ਵਿਨੀਪੈਗ ਵਿਚ ਸਨੇਹੀਆਂ ਵਲੋਂ ਪੁਰਜ਼ੋਰ ਸਵਾਗਤ ਅਗਲੀ ਖ਼ਬਰ -ਪਿਤਾ ਦਿਵਸ ’ਤੇ ਵਿਸ਼ੇਸ਼- ਆਪਣੇ ਬੱਚਿਆਂ ਦਾ ਵਧੀਆ ਦੋਸਤ ਅਤੇ ਸਹੀ ਮਾਰਗਦਰਸ਼ਕ ਹੁੰਦਾ ਹੈ ‘ਪਿਤਾ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।