04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਨਿਕਾਸੀ ਨਾਲੀਆਂ ਦਾ ਗੰਦਾ ਪਾਣੀ ਪਿੰਡ ਦੀ ਫਿਰਨੀ 'ਤੇ ਭਰਿਆ <br/>

ਅਜੀਤ ਡੈਸਕ 13-06-2026
ਰੂੜੇਕੇ ਕਲਾਂ, 12 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਧੌਲਾ ਦੀ ਫਿਰਨੀ 'ਤੇ ਪਿੰਡ ਦੇ ਨਾਲਿਆਂ ਦਾ ਨਿਕਾਸੀ ਗੰਦਾ ਪਾਣੀ ਪਿਛਲੇ ਦਿਨਾਂ ਤੋਂ ਪਿੰਡ ਦੀ ਫਿਰਨੀ 'ਤੇ ਭਰਨ ਕਰ ਕੇ ਪਿੰਡ ਵਾਸੀਆਂ ਨੂੰ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ | ਪੀੜਤ ਪਿੰਡ ਵਾਸੀਆਂ ਨੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ | ਗ੍ਰਾਮ ਪੰਚਾਇਤ ਧੌਲਾ ਦੇ ਪੰਚ ਮਨਪ੍ਰੀਤ ਸਿੰਘ, ਅਮਰ ਸਿੰਘ ਔਲਖ, ਗੁਰਮੇਲ ਸਿੰਘ ਕਾਟੂ ਔਲਖ, ਸਾਧੂ ਖਾਂ, ਗੁਰਮੇਲ ਸਿੰਘ, ਜਸਪਾਲ ਸਿੰਘ, ਸੁਰਜੀਤ ਸਿੰਘ, ਨਰਿੰਦਰ ਸਿੰਘ, ਸ਼ੇਰਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਮਹੀਨੇ ਤੋਂ ਲੈ ਕੇ ਘਰਾਂ ਦੇ ਨਿਕਾਸੀ ਨਾਲਿਆਂ ਦਾ ਗੰਦਾ ਪਾਣੀ ਪਿੰਡ ਦੀ ਫਿਰਨੀ 'ਤੇ ਭਰਿਆ ਖੜ੍ਹਾ ਹੈ | ਪਿੰਡ ਦੀ ਫਿਰਨੀ 'ਤੇ ਖੜ੍ਹੇ ਗੰਦੇ ਪਾਣੀ ਦੀ ਬਦਬੂ ਕਾਰਨ ਪਿੰਡ ਵਾਸੀਆਂ ਨੂੰ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ | ਪਿੰਡ ਦੀ ਫਿਰਨੀ 'ਤੇ ਬਣੀ ਸੜਕ ਖੜ੍ਹੇ ਪਾਣੀ ਕਾਰਨ ਟੁੱਟ ਚੁੱਕੀ ਹੈ | ਨਾਲਿਆਂ ਦੀ ਸਫ਼ਾਈ ਨਾ ਹੋਣ ਕਰ ਕੇ ਗਾਦ ਨਾਲ ਭਰ ਚੁੱਕੇ ਹਨ | ਜਿਸ ਕਰ ਕੇ ਪਿੰਡ ਵਾਸੀਆਂ ਦੇ ਘਰਾਂ ਦਾ ਨਿਕਾਸੀ ਗੰਦਾ ਪਾਣੀ ਪਿੰਡ ਦੀ ਫਿਰਨੀ 'ਤੇ ਆ ਰਿਹਾ ਹੈ | ਪਿੰਡ ਦੀ ਸਫ਼ਾਈ ਦਾ ਮੰਦਾ ਹਾਲ ਹੈ | ਘਰਾਂ ਵਿਚ ਰੱਖੇ ਪਸ਼ੂਆਂ ਦਾ ਮਲ ਮੂਤਰ ਪਿੰਡ ਦੀ ਫਿਰਨੀ 'ਤੇ ਬਣੀ ਸੜਕ 'ਤੇ ਆ ਰਿਹਾ ਹੈ | ਇਕੱਤਰ ਪਿੰਡ ਵਾਸੀਆਂ ਨੇ ਡੀ.ਸੀ. ਬਰਨਾਲਾ ਤੋਂ ਮੰਗ ਕੀਤੀ ਹੈ ਕਿ ਪਿੰਡ ਦੇ ਨਾਲੀਆਂ ਦੇ ਘਰਾਂ ਦੇ ਨਿਕਾਸੀ ਪਾਣੀ ਦਾ ਤੁਰੰਤ ਹੱਲ ਕੀਤਾ ਜਾਵੇ | ਪਿੰਡ ਦੀ ਸਫ਼ਾਈ ਦਾ ਪ੍ਰਬੰਧ ਕੀਤਾ ਜਾਵੇ | ਇਸ ਮੌਕੇ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਪੀ. ਆਰ. ਟੀ. ਸੀ. ਬੱਸ ਸੇਵਾ ਨੂੰ ਲੈ ਕੇ ਸਿਆਸੀ ਵਿਵਾਦ ਭਖਿਆ, ਕਾਂਗਰਸੀ ਆਗੂ ਨੇ ਚੁੱਕੇ ਸਵਾਲ ਅਗਲੀ ਖ਼ਬਰ ਹਸਨਪ੍ਰੀਤ ਭਾਰਦਵਾਜ ਦੇ ਮੇਅਰ ਬਣਨ 'ਤੇ ਵਾਰਡ ਨੰਬਰ 44 ਵਾਸੀਆਂ 'ਚ ਖ਼ੁਸ਼ੀ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।