08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਾਰਡ ਨੰ: 4, 7 ਅਤੇ 8 ਤੋਂ ਸੁਰਜੀਤ ਸਿੰਘ ਅਤੇ ਜਸਵੀਰ ਕੌਰ ਦੀ ਚੋਣ ਮੁਹਿੰਮ ਸਿਖ਼ਰਾਂ 'ਤੇ <br/>

ਅਜੀਤ ਡੈਸਕ 24-05-2026
ਧਨੌਲਾ, 23 ਮਈ (ਜਤਿੰਦਰ ਸਿੰਘ ਧਨੌਲਾ)-ਨਗਰ ਕੌਂਸਲ ਧਨੌਲਾ ਦੇ ਵਾਰਡ ਨੰ:4, 8 ਤੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਅਤੇ ਵਾਰਡ ਨੰ: 7 ਤੋਂ ਸੁਰਜੀਤ ਸਿੰਘ ਦੀ ਧਰਮ ਪਤਨੀ ਜਸਵੀਰ ਕੌਰ ਪੁੱਤਰੀ ਕਾਮਰੇਡ ਚੰਦ ਸਿੰਘ ਚੋਪੜਾ ਚੋਣ ਮੈਦਾਨ ਵਿਚ ਹਨ | ਇਸ ਵਾਰ ਮੰਡੀ ਦਾ ਭਰਵਾਂ ਸਮਰਥਨ ਹਾਸਿਲ ਹੋਣ ਕਰ ਕੇ ਉਹ ਤਿੰਨ ਵਾਰਡਾਂ ਤੋਂ ਚੋਣ ਲੜ ਰਹੇ ਹਨ | ਪਹਿਲਾਂ ਪਹਿਲ 7 ਅਤੇ 8 ਨੰਬਰ ਵਾਰਡ ਵਿਚੋਂ ਹੀ ਉਨ੍ਹਾਂ ਦੀ ਤੂਤੀ ਬੋਲਦੀ ਦਿਖਾਈ ਦੇ ਰਹੀ ਸੀ | ਜਦ ਕਿ ਸਖ਼ਤ ਮਿਹਨਤ ਕਰਨ ਉਪਰੰਤ ਲੋਕਾਂ ਦੀ ਚਰਚਾ ਇਹ ਹੈ ਕਿ ਉਹ ਤਿੰਨ ਦੇ ਤਿੰਨਾਂ ਵਾਰਡਾਂ ਵਿਚ ਰਿਕਾਰਡ ਫ਼ਰਕ ਨਾਲ ਜਿੱਤ ਦਰਜ ਕਰਨਗੇ | ਡਰੀਮ ਸਿਟੀ ਧਨੌਲਾ ਵਿਖੇ ਤਕਰੀਬਨ ਸਮੁੱਚੇ ਹੀ ਘਰਾਂ ਵਲੋਂ ਵਿਸ਼ਾਲ ਇਕੱਤਰਤਾ ਰੱਖੀ ਗਈ ਜਿਸ ਵਿਚ ਸੁਰਜੀਤ ਸਿੰਘ ਦੀ ਧਰਮ ਪਤਨੀ ਜਸਵੀਰ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰ ਕੇ ਉਨ੍ਹਾਂ ਨੂੰ ਭਰਵੀਂ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ | ਇਕੱਠ ਵਿਚ ਇਹ ਚਰਚਾ ਵੀ ਸੁਣੀ ਗਈ ਕਿ ਵਾਰਡ ਨੰਬਰ 7 ਅਤੇ ਵਾਰਡ ਨੰਬਰ 8 ਵਿਚ ਉਨ੍ਹਾਂ ਦੇ ਸਮਰਥਨ ਦੇ ਹੱਕ ਵਿਚ ਚੱਲੀ ਹਵਾ ਅਸਮਾਨੀ ਪੁੱਜ ਚੁੱਕੀ ਹੈ | ਜਿਸ ਤੋਂ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਉਹ ਸ਼ਾਨਦਾਰ ਜਿੱਤ ਦਰਜ ਕਰਨਗੇ |

ਪਿਛਲੀ ਖ਼ਬਰ 'ਆਪ' ਸਰਕਾਰ ਸਿਰਫ਼ ਪੰਜ ਮਹੀਨਿਆਂ ਦੀ ਮਹਿਮਾਨ ਸਰਕਾਰ-ਐਡਵੋਕੇਟ ਰਾਹੀ <br/> ਅਗਲੀ ਖ਼ਬਰ ਰਵੀਪ੍ਰੀਤ ਸਿੰਘ ਸਿੱਧੂ ਵਲੋਂ ਸੰਤੋਸ਼ ਕੁਮਾਰ ਖੰਨਾ ਦੇ ਹੱਕ 'ਚ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।