04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

-ਬਰਨਾਲਾ ਨਗਰ ਨਿਗਮ ਚੋਣਾਂ- ਸਿਆਸੀ ਪਾਰਟੀਆਂ ਵਲੋਂ ਖੜ੍ਹੇ ਕੀਤੇ ਦਿੱਗਜ਼ ਉਮੀਦਵਾਰਾਂ ਲਈ ਚੋਣ ਜਿੱਤਣਾ ਬਣਿਆ ਵੱਕਾਰ ਦਾ ਸਵਾਲ

ਅਜੀਤ ਡੈਸਕ 23-05-2026
ਬਰਨਾਲਾ, 22 ਮਈ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਸ਼ਹਿਰ ਦਾ ਸਿਆਸੀ ਮੈਦਾਨ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ | ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਵੱਡੇ ਆਗੂਆਂ ਵਲੋਂ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ | ਜਿਨ੍ਹਾਂ ਵਲੋਂ ਦਿਨ-ਰਾਤ ਇਕ ਕਰ ਕੇ ਗਲੀਆਂ, ਮੁਹੱਲਿਆਂ 'ਚ ਚੋਣ ਪ੍ਰਚਾਰ, ਮੀਟਿੰਗਾਂ ਅਤੇ ਘਰ-ਘਰ ਜਾ ਕੇ ਵੋਟਾਂ ਮੰਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਨ੍ਹਾਂ ਚੋਣਾਂ ਦੀ ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਚੋਣ ਮੈਦਾਨ ਵਿਚ ਜਿੱਥੇ ਵੱਡੀ ਗਿਣਤੀ ਵਿਚ ਨਵੇਂ ਤੇ ਨੌਜਵਾਨ ਚਿਹਰੇ ਕਿਸਮਤ ਅਜ਼ਮਾ ਰਹੇ ਹਨ ਉਥੇ ਹੀ ਪੁਰਾਣੇ ਤੇ ਰਾਜਨੀਤੀ ਦੇ ਦਿੱਗਜ ਨੇਤਾ ਵੀ ਮੈਦਾਨ 'ਚ ਡਟੇ ਹੋਏ ਹਨ, ਜਿਨ੍ਹਾਂ 'ਚ ਨਗਰ ਕੌਂਸਲ ਦੇ ਦੋ ਸਾਬਕਾ ਪ੍ਰਧਾਨ ਤੇ ਕਈ ਸਾਬਕਾ ਕੌਂਸਲਰ ਸ਼ਾਮਿਲ ਹਨ | ਇਨ੍ਹਾਂ ਹਾਈ-ਪ੍ਰੋਫਾਈਲ ਵਾਰਡਾਂ ਵੱਲ ਪੂਰੇ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ | ਪੁਰਾਣੇ ਕੌਂਸਲਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਵਾਰਡ ਨੰਬਰ 42 ਅਤੇ ਗੁਰਜੀਤ ਸਿੰਘ ਰਾਮਣਵਾਸੀਆ ਵਾਰਡ ਨੰ: 18 ਤੋਂ ਚੋਣ ਲੜ ਰਹੇ ਹਨ | ਇਸੇ ਤਰ੍ਹਾਂ ਪੁਰਾਣੇ ਕੌਂਸਲਰਾਂ 'ਚ ਵਾਰਡ ਨੰਬਰ 39 ਤੋਂ ਦੀਪਿਕਾ ਸ਼ਰਮਾ (ਪਤਨੀ ਸਾਬਕਾ ਚੇਅਰਮੈਨ ਮੱਖਣ ਸ਼ਰਮਾ), ਵਾਰਡ ਨੰਬਰ 45 ਤੋਂ ਕਰਮਜੀਤ ਕੌਰ ਰੁਪਾਣਾ (ਪਤਨੀ ਸੁਖਪਾਲ ਸਿੰਘ ਰੁਪਾਣਾ), ਵਾਰਡ ਨੰਬਰ 32 ਤੋਂ ਹੇਮਰਾਜ ਗਰਗ, ਵਾਰਡ ਨੰਬਰ 12 ਤੋਂ ਜਗਰਾਜ ਸਿੰਘ ਪੰਡੋਰੀ, ਵਾਰਡ ਨੰਬਰ 28 ਤੋਂ ਧਰਮ ਸਿੰਘ ਫ਼ੌਜੀ, ਵਾਰਡ ਨੰਬਰ 22 ਤੋਂ ਹਰਬਖ਼ਸ਼ੀਸ਼ ਸਿੰਘ ਗੋਨੀ, ਵਾਰਡ ਨੰਬਰ 26 ਤੋਂ ਅਜੈ ਕੁਮਾਰ, ਵਾਰਡ ਨੰਬਰ 37 ਤੋਂ ਮਲਕੀਤ ਸਿੰਘ, ਵਾਰਡ ਨੰਬਰ 9 ਤੋਂ ਰੇਨੂੰ ਰਾਣੀ ਗੋਇਲ ਤੋਂ ਇਲਾਵਾ ਦਿੱਗਜ ਆਗੂਆਂ ਵਿਚ ਵਾਰਡ ਨੰਬਰ 36 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਵਾਰਡ ਨੰਬਰ 46 ਤੋਂ ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਸੋਨੀ ਜਾਗਲ, ਵਾਰਡ ਨੰਬਰ 44 ਤੋਂ 'ਆਪ' ਆਗੂ ਹਸਨਪ੍ਰੀਤ ਭਾਰਦਵਾਜ (ਓ. ਐਸ. ਡੀ. ਸੰਸਦ ਮੈਂਬਰ ਮੀਤ ਹੇਅਰ), ਵਾਰਡ ਨੰਬਰ 50 ਤੋਂ 'ਆਪ' ਆਗੂ ਬੀਬੀ ਸੁਖਜੀਤ ਕੌਰ ਸੁੱਖੀ, ਵਾਰਡ ਨੰਬਰ 30 ਤੋਂ ਬਲਾਕ ਕਾਂਗਰਸ ਦੇ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਵਾਰਡ ਨੰਬਰ 26 ਤੋਂ 'ਆਪ' ਆਗੂ ਰਾਜੀਵ ਗੁਪਤਾ ਲੂਬੀ, ਵਾਰਡ ਨੰਬਰ 44 ਤੋਂ ਕਾਂਗਰਸੀ ਆਗੂ ਰਾਜਿੰਦਰ ਕੁਮਾਰ ਬਿੱਟੂ ਸ਼ਰਮਾ (ਪੀ.ਏ. ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ), ਵਾਰਡ ਨੰਬਰ 8 ਤੋਂ 'ਆਪ' ਆਗੂ ਕੁਲਦੀਪ ਕੁਮਾਰ ਧਰਮਾ ਅਤੇ ਵਾਰਡ ਨੰਬਰ 40 ਤੋਂ ਅਕਾਲੀ ਆਗੂ ਸੁਖਪਾਲ ਸਿੰਘ ਰੁਪਾਣਾ ਮੈਦਾਨ 'ਚ ਨਿੱਤਰੇ ਹੋਏ ਹਨ | ਸ਼ਹਿਰ ਦੇ ਹੋਰ ਪ੍ਰਮੁੱਖ ਆਗੂਆਂ ਜਾਂ ਵਾਰਡਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵਾਰਡ ਨੰ: 41 ਤੋਂ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਦੇ ਪਤਨੀ ਸਨੇਹ ਲਤਾ, ਵਾਰਡ ਨੰ: 49 ਤੋਂ ਸਾਬਕਾ ਮੀਤ ਪ੍ਰਧਾਨ ਪਰਮਜੀਤ ਸਿੰਘ ਜੋਂਟੀ ਮਾਨ ਦੀ ਪਤਨੀ ਸੁਖਵੀਰ ਕੌਰ, ਵਾਰਡ ਨੰਬਰ 38 ਤੋਂ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਰਾਜਿੰਦਰ ਉਪਲ ਦੀ ਪਤਨੀ ਸ਼ਿਵਾਨੀ, ਵਾਰਡ ਨੰਬਰ 29 ਤੋਂ ਵਪਾਰ ਵਿੰਗ ਦੇ ਆਗੂ ਮਨੂੰ ਜਿੰਦਲ ਦੀ ਪਤਨੀ ਆਂਚਲ ਜਿੰਦਲ, ਵਾਰਡ ਨੰਬਰ 47 ਤੋਂ ਸਮਾਜ ਸੇਵੀ ਰਾਜੇਸ਼ ਭੂਟਾਨੀ ਦੀ ਪਤਨੀ ਮੰਜੂ ਬਾਲਾ, ਵਾਰਡ ਨੰਬਰ 30 ਤੋਂ ਸੀਨੀਅਰ ਭਾਜਪਾ ਆਗੂ ਰਾਜੂ ਚੌਧਰੀ, ਵਾਰਡ ਨੰਬਰ 15 ਤੋਂ ਭਾਜਪਾ ਆਗੂ ਜਸਵੀਰ ਸਿੰਘ ਗੱਖੀ ਦੀ ਪਤਨੀ ਦੀਪਇੰਦਰ ਕੌਰ, ਵਾਰਡ ਨੰਬਰ 36 ਤੋਂ 'ਆਪ' ਆਗੂ ਰਜਤ ਬਾਂਸਲ ਲੱਕੀ ਦੀ ਪਤਨੀ ਮੋਨਿਕਾ ਬਾਂਸਲ, ਵਾਰਡ ਨੰਬਰ 38 ਤੋਂ 'ਆਪ' ਆਗੂ ਅਮਨ ਗੋਇਲ ਕਾਲਾ ਦੀ ਪਤਨੀ ਦੀਪ ਮਾਲਾ, ਵਾਰਡ ਨੰਬਰ 46 ਤੋਂ 'ਆਪ' ਆਗੂ ਲਵਪ੍ਰੀਤ ਦੀਵਾਨਾ, ਵਾਰਡ ਨੰਬਰ 22 ਤੋਂ ਸਮਾਜ ਸੇਵੀ ਤੇ ਅਕਾਲੀ ਆਗੂ ਗੁਰਜੰਟ ਸਿੰਘ ਸੋਨਾ ਅਤੇ ਵਾਰਡ ਨੰਬਰ 6 ਤੋਂ ਖੁਸ਼ੀ ਮੁਹੰਮਦ ਵੀ ਚੋਣ ਲੜ ਰਹੇ ਹਨ | ਇਹ ਚੋਣਾਂ ਉਕਤ ਆਗੂਆਂ ਲਈ ਮਹਿਜ਼ ਕੌਂਸਲਰ ਬਣਨ ਤੱਕ ਸੀਮਤ ਨਹੀਂ ਹਨ, ਬਲਕਿ ਇਹ ਉਨ੍ਹਾਂ ਦੇ ਸਿਆਸੀ ਵੱਕਾਰ ਦਾ ਸਵਾਲ ਵੀ ਬਣੀਆਂ ਹੋਈਆਂ ਹਨ ਹਨ |

ਪਿਛਲੀ ਖ਼ਬਰ ਚੇਅਰਮੈਨ ਰਜੀਵ ਸ਼ਰਮਾ ਦੀ ਵਾਰਡ 'ਚੋਂ ਪੁਲਿਸ ਨੇ ਦੇਰ ਸ਼ਾਮ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ <br/> ਅਗਲੀ ਖ਼ਬਰ ਭਾਜਪਾ ਉਮੀਦਵਾਰ ਅੰਜੂ ਰਾਣੀ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।