04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਚੇਅਰਮੈਨ ਰਜੀਵ ਸ਼ਰਮਾ ਦੀ ਵਾਰਡ 'ਚੋਂ ਪੁਲਿਸ ਨੇ ਦੇਰ ਸ਼ਾਮ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ <br/>

ਅਜੀਤ ਡੈਸਕ 23-05-2026
ਫਤਹਿਗੜ• ਚੂੜੀਆਂ, 22 ਮਈ (ਅਵਤਾਰ ਸਿੰਘ ਰੰਧਾਵਾ)- ਫਤਿਹਗੜ• ਚੂੜੀਆਂ ਅੰਦਰ ਨਗਰ ਕੌਂਸਲ ਦੀਆਂ ਚੋਣਾਂ ਦੇ ਚਲਦਿਆਂ ਵਾਰਡ ਨੰਬਰ 7 'ਚੋਂ ਆਮ ਆਦਮੀ ਪਾਰਟੀ ਦੇ ਸਮਰਥਕ ਦੇ ਘਰ ਵਿਚੋਂ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ ਹਨ | ਮੌਕੇ 'ਤੇ ਪਹੁੰਚੀ ਪੁਲਿਸ ਨੇ ਕਰੀਬ 5 ਪੇਟੀਆਂ ਸ਼ਰਾਬ ਕਬਜ਼ੇ ਵਿਚ ਲੈ ਲਈ ਹੈ | ਇਸ ਸਬੰਧੀ ਪਏ ਰੌਲੇ ਨੂੰ ਸੁਣ ਕੇ ਮੌਕੇ 'ਤੇ ਸਾਬਕਾ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਹੋਰ ਕਾਂਗਰਸੀ ਵਰਕਰਾਂ ਸਮੇਤ ਮੌਕੇ 'ਤੇ ਪਹੁੰਚ ਗਏ, ਜਿਨ•ਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਚੇਅਰਮੈਨ ਰਜੀਵ ਸ਼ਰਮਾ ਉੱਪਰ ਕਥਿਤ ਚੋਣਾਂ ਦੌਰਾਨ ਬੇਨਿਯਮੀਆਂ ਕਰਨ ਦੇ ਦੋਸ਼ ਲਗਾਏ | ਉਨ•ਾਂ ਕਿਹਾ ਕਿ ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਰਜੀਵ ਸ਼ਰਮਾ ਦੀ ਪਤਨੀ ਇਸ ਵਾਰਡ ਨੰਬਰ 7 'ਚੋਂ ਆਮ ਆਦਮੀ ਪਾਰਟੀ ਵਲੋਂ ਚੋਣ ਲੜ ਰਹੀ ਹੈ ਅਤੇ ਇਨ•ਾਂ ਦੇ ਸਮਰਥਕ ਦੇ ਘਰੋਂ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ ਹਨ | ਉਨ•ਾਂ ਕਿਹਾ ਕਿ ਉਨ•ਾਂ ਨੂੰ ਖਦਸ਼ਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਆਪਣੀ ਹਾਰ ਨੂੰ ਦੇਖਦੇ ਹੋਏ ਚੋਣਾਂ ਜਿੱਤਣ ਲਈ ਸ਼ਰਾਬ ਅਤੇ ਪੈਸੇ ਵੰਡੇ ਜਾਣੇ ਹਨ | ਉਨ•ਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਚਾਰ ਸਾਲ ਚੰਗੇ ਕੰਮ ਕੀਤੇ ਹੁੰਦੇ ਤਾਂ ਸ਼ਰਾਬ ਵੰਡਣ ਦੀ ਲੋੜ ਨਾ ਪੈਂਦੀ | ਉਨ•ਾਂ ਕਿਹਾ ਕਿ ਅੱਜ ਦੇ ਇਸ ਸ਼ਰਾਬ ਨੂੰ ਵੰਡਣ ਦੇ ਮਾਮਲੇ ਸਬੰਧੀ ਦੋਸ਼ੀਆਂ ਉੱਪਰ ਫੌਰਨ ਕਾਰਵਾਈ ਕੀਤੀ ਜਾਵੇ |

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਅਕਾਲੀ-ਭਾਜਪਾ ਦਾ ਗ਼ੈਰ ਰਾਜਨੀਤਕ ਸਮਝੌਤਾ- ਪ੍ਰਧਾਨ ਮੇਸ਼ਾ ਅਗਲੀ ਖ਼ਬਰ -ਬਰਨਾਲਾ ਨਗਰ ਨਿਗਮ ਚੋਣਾਂ- ਸਿਆਸੀ ਪਾਰਟੀਆਂ ਵਲੋਂ ਖੜ੍ਹੇ ਕੀਤੇ ਦਿੱਗਜ਼ ਉਮੀਦਵਾਰਾਂ ਲਈ ਚੋਣ ਜਿੱਤਣਾ ਬਣਿਆ ਵੱਕਾਰ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।