04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਦਿੱਲੀ-ਐਨਸੀਆਰ ਵਿਚ ਭਾਰੀ ਮੀਂਹ, ਅਲਰਟ ਜਾਰੀ, ਏਅਰਪੋਰਟ ‘ਤੇ ਭਰਿਆ ਪਾਣੀ

ਨਵੀਂ ਦਿੱਲੀ, 4 ਸਤੰਬਰ- ਦਿੱਲੀ-ਐਨਸੀਆਰ ਵਿਚ ਸ਼ੁੱਕਰਵਾਰ ਦੁਪਹਿਰ ਤੋਂ ਹੋ ਰਹੀ ਭਾਰੀ ਬਾਰਿਸ਼ ਨੇ...

ਅਜੀਤ ਡੈਸਕ 04-09-2026

ਨਵੀਂ ਦਿੱਲੀ, 4 ਸਤੰਬਰ- ਦਿੱਲੀ-ਐਨਸੀਆਰ ਵਿਚ ਸ਼ੁੱਕਰਵਾਰ ਦੁਪਹਿਰ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਖੇਤਰ ਲਈ ਆਰੌਜ਼ ਅਲਰਟ ਜਾਰੀ ਕੀਤਾ ਹੈ। ਅਗਲੇ ਤਿੰਨ ਘੰਟਿਆਂ ਦੌਰਾਨ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਹਵਾਵਾਂ ਦੀ ਰਫ਼ਤਾਰ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।

ਭਾਰੀ ਮੀਂਹ ਕਾਰਨ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੀ ਪਾਣੀ ਭਰ ਗਿਆ। ਏਅਰਪੋਰਟ ਕੰਪਲੈਕਸ ਦੇ ਕਈ ਹਿੱਸਿਆਂ ਵਿਚ ਪਾਣੀ ਜਮ੍ਹਾਂ ਹੋਣ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਦਾ ਅਸਰ ਉਡਾਣਾਂ ਦੇ ਸੰਚਾਲਨ ‘ਤੇ ਵੀ ਪਿਆ ਅਤੇ ਕਈ ਫਲਾਈਟਾਂ ਦੇਰੀ ਨਾਲ ਚੱਲੀਆਂ।

ਜਾਣਕਾਰੀ ਮੁਤਾਬਕ ਅਹਿਮਦਾਬਾਦ, ਮੁੰਬਈ ਅਤੇ ਪੋਰਟ ਬਲੇਅਰ ਤੋਂ ਦਿੱਲੀ ਪਹੁੰਚਣ ਵਾਲੀਆਂ ਕੁਝ ਉਡਾਣਾਂ ਵੀ ਦੇਰੀ ਨਾਲ ਪਹੁੰਚੀਆਂ। ਪਾਣੀ ਭਰਨ ਅਤੇ ਖ਼ਰਾਬ ਮੌਸਮ ਦੇ ਮੱਦੇਨਜ਼ਰ ਯਾਤਰੀਆਂ ਨੂੰ ਆਪਣੀਆਂ ਉਡਾਣਾਂ ਦੀ ਸਥਿਤੀ ਅਤੇ ਸਮੇਂ ਬਾਰੇ ਲਗਾਤਾਰ ਅਪਡੇਟ ਲੈਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਵਲੋਂ ਆਉਣ ਵਾਲੇ ਘੰਟਿਆਂ ਵਿਚ ਵੀ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਪਿਛਲੀ ਖ਼ਬਰ 87 ਸੜਕਾਂ ਬੰਦ, ਹਿਮਾਚਲ ’ਚ ਮੀਂਹ ਦਾ ਦੌਰ 10 ਤੱਕ ਜਾਰੀ ਰਹੇਗਾ-ਮੌਸਮ ਵਿਭਾਗ ਅਗਲੀ ਖ਼ਬਰ ਐਨ.ਐਸ.ਈ. ਨੂੰ 30,000 ਕਰੋੜ ਰੁਪਏ ਦੇ ਆਈ.ਪੀ.ਓ. ਲਈ ਸੇਬੀ ਦੀ ਮਨਜ਼ੂਰੀ ਭਾਰਤ ਦੇ ਸਭ ਤੋਂ ਵੱਡੇ ਜਨਤਕ ਇਸ਼ੂਆਂ ’ਚੋਂ ਇੱ...