06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

'ਆਪ' ਉਮੀਦਵਾਰ ਜਗਦੀਪ ਸਿੰਘ ਜੱਗੀ ਲਈ ਘਰ-ਘਰ ਜਾ ਕੇ ਵੋਟਾਂ ਮੰਗੀਆਂ <br/>

ਅਜੀਤ ਡੈਸਕ 23-05-2026
ਭਦੌੜ, 22 ਮਈ (ਵਿਨੋਦ ਕਲਸੀ, ਰਜਿੰਦਰ ਬੱਤਾ)-ਨਗਰ ਕੌਂਸਲ ਚੋਣਾਂ ਭਦੌੜ ਦੇ ਵਾਰਡ ਨੰ: 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਜੱਗੀ ਪ੍ਰਧਾਨ ਟਰੱਕ ਯੂਨੀਅਨ ਭਦੌੜ ਦੀ ਪਤਨੀ ਗਰੇਸ਼ ਧਾਲੀਵਾਲ ਨੇ ਆਪਣੇ ਪਤੀ ਚੋਣ ਮੁਹਿੰਮ ਨੂੰ ਤੇਜ਼ ਕਰਦੇ ਹੋਏ ਜੱਗੀ ਦੇ ਹੱਕ ਵਿਚ ਘਰ-ਘਰ ਜਾ ਕੇ ਸਮਰਥਨ ਦੀ ਅਪੀਲ ਕੀਤੀ | ਗਰੇਸ਼ ਧਾਲੀਵਾਲ ਨੇ ਕਿਹਾ ਕਿ ਵਾਰਡ ਨੰ: 2 ਦੇ ਵੋਟਰਾਂ ਵਲੋਂ ਜਗਦੀਪ ਸਿੰਘ ਜੱਗੀ ਦੀਆਂ ਨੀਤੀਆਂ ਅਤੇ ਸਮਾਜ ਭਲਾਈ ਦੇ ਕੰਮਾਂ 'ਤੇ ਭਰੋਸਾ ਜਤਾਉਂਦੇ ਹੋਏ ਉਨ੍ਹਾਂ ਦੇ ਹੱਕ ਵਿਚ ਖੁੱਲ੍ਹ ਕੇ ਸਮਰਥਨ ਦਿੱਤਾ ਹੈ | ਵੋਟਰਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿਕਾਸ ਤੇ ਮੁੱਢਲੀਆਂ ਸਹੂਲਤਾਂ ਨੂੰ ਸੁਧਾਰਨ ਲਈ ਜਗਦੀਪ ਸਿੰਘ ਜੱਗੀ ਇਕ ਮਜ਼ਬੂਤ ਉਮੀਦਵਾਰ ਸਾਬਤ ਹੋ ਸਕਦਾ ਹੈ | ਇਸ ਮੌਕੇ ਵੱਡੀ ਗਿਣਤੀ 'ਚ ਵੋਟਰ ਅਤੇ ਸਮਰਥਕ ਹਾਜ਼ਰ ਸਨ |

ਪਿਛਲੀ ਖ਼ਬਰ ਈ-ਕਾਰਟ' ਖ਼ਿਲਾਫ਼ ਡਲਿਵਰੀ ਬੁਆਏਜ਼ ਦਾ ਸੰਘਰਸ਼, ਪਿਛਲੇ 3 ਦਿਨਾਂ ਤੋਂ ਹੜਤਾਲ ਜਾਰੀ <br/> ਅਗਲੀ ਖ਼ਬਰ ਵਾਰਡ ਨੰ: 9 ਤੋਂ ਆਜ਼ਾਦ ਉਮੀਦਵਾਰ ਨਾਨਕੀ ਦੇਵੀ ਨੂੰ ਮਿਲ ਰਿਹਾ ਭਰਵਾਂ ਹੰੁਗਾਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।