06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਈ-ਕਾਰਟ' ਖ਼ਿਲਾਫ਼ ਡਲਿਵਰੀ ਬੁਆਏਜ਼ ਦਾ ਸੰਘਰਸ਼, ਪਿਛਲੇ 3 ਦਿਨਾਂ ਤੋਂ ਹੜਤਾਲ ਜਾਰੀ <br/>

ਅਜੀਤ ਡੈਸਕ 23-05-2026
ਬਰਨਾਲਾ, 22 ਮਈ (ਨਰਿੰਦਰ ਅਰੋੜਾ)-ਪੰਜਾਬ 'ਚ ਆਨਲਾਈਨ ਸ਼ਾਪਿੰਗ ਕੰਪਨੀਆਂ ਦਾ ਕੰਮਕਾਜ ਆਉਣ ਵਾਲੇ ਦਿਨਾਂ 'ਚ ਪ੍ਰਭਾਵਿਤ ਹੋ ਸਕਦਾ ਹੈ | ਮਸ਼ਹੂਰ ਡਲਿਵਰੀ ਕੰਪਨੀ 'ਈ-ਕਾਰਟ' ਦੇ ਡਲਿਵਰੀ ਬੁਆਏਜ਼ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੰਪਨੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ | ਪਿਛਲੇ ਤਿੰਨ ਦਿਨਾਂ ਤੋਂ ਇਹ ਨੌਜਵਾਨ ਹੜਤਾਲ 'ਤੇ ਹਨ, ਜਿਸ ਕਾਰਨ ਕੰਪਨੀ ਦਾ ਕੰਮਕਾਜ ਲਗਪਗ ਠੱਪ ਪਿਆ ਹੈ | ਗੱਲਬਾਤ ਕਰਦਿਆਂ ਡਲਿਵਰੀ ਬੁਆਏਜ ਜਰਨੈਲ ਸਿੰਘ, ਤਿਰਲੋਕ ਸਿੰਘ, ਹਰੀਸ਼ ਕੁਮਾਰ, ਵਕੀਲ ਆਦਿ ਨੇ ਕਿਹਾ ਕਿ ਕਿ ਵਧਦੀ ਮਹਿੰਗਾਈ ਦੇ ਬਾਵਜੂਦ ਕੰਪਨੀ ਵਲੋਂ ਉਨ੍ਹਾਂ ਦੀ ਤਨਖ਼ਾਹ 'ਚ ਕੋਈ ਵਾਧਾ ਨਹੀਂ ਕੀਤਾ, ਜਿਸ ਕਾਰਨ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਪੈਟਰੋਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਦੂਜੇ ਪਾਸੇ ਕੰਪਨੀ ਉਨ੍ਹਾਂ ਦੀ ਮਿਹਨਤ ਦਾ ਬਣਦਾ ਮੁੱਲ ਨਹੀਂ ਦੇ ਰਹੀ | ਅੱਜ ਇਕ ਆਮ ਮਜ਼ਦੂਰ ਦੀ ਦਿਹਾੜੀ ਵੀ 800 ਰੁਪਏ ਦੇ ਕਰੀਬ ਹੈ, ਪਰ ਦਿਨ-ਰਾਤ ਮਿਹਨਤ ਕਰਨ ਵਾਲੇ ਡਲਿਵਰੀ ਬੁਆਏਜ਼ ਦੀ ਕਮਾਈ ਸਿਰਫ਼ 400 ਤੋਂ 500 ਰੁਪਏ ਬਣਦੀ ਹੈ | ਇਸ 'ਚੋਂ ਵੀ ਰੋਜ਼ਾਨਾ 100 ਤੋਂ 200 ਰੁਪਏ ਪੈਟਰੋਲ 'ਤੇ ਖ਼ਰਚ ਹੋ ਜਾਂਦੇ ਹਨ | ਅਜਿਹੇ ਹਾਲਾਤ ਵਿਚ ਪਰਿਵਾਰ ਪਾਲਣਾ ਮੁਸ਼ਕਿਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਸਾਡੀ ਮੁੱਖ ਮੰਗ ਹੈ ਕਿ ਕੰਪਨੀ ਤਨਖ਼ਾਹ ਤੇ ਕਮਿਸ਼ਨ 'ਚ ਤੁਰੰਤ ਵਾਧਾ ਕਰੇ | ਜੇ ਸਾਡੀ ਜਾਇਜ਼ ਮੰਗ ਜਲਦੀ ਨਾ ਮੰਨੀ ਗਈ ਤਾਂ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ | ਪੂਰੇ ਪੰਜਾਬ ਦੇ ਈ-ਕਾਰਟ ਦਫ਼ਤਰਾਂ ਦੇ ਮੁਲਾਜ਼ਮ ਸਾਡੇ ਨਾਲ ਸੰਪਰਕ ਵਿਚ ਹਨ ਤੇ ਇਹ ਹੜਤਾਲ ਪੂਰੇ ਸੂਬੇ 'ਚ ਫੈਲਾਈ ਜਾ ਸਕਦੀ ਹੈ | ਇਸ ਮੌਕੇ ਜੀਵਨ ਸਿੰਘ, ਵਰੁਣ, ਜਸਪ੍ਰੀਤ, ਅੰਮਿ੍ਤ ਪਾਲ, ਸੁਖਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਨਿਗਮ ਦੀ ਵੱਡੀ ਲਾਪ੍ਰਵਾਹੀ, ਕੂੜੇ ਦੇ ਡੰਪ ਨੂੰ ਲੱਗੀ ਭਿਆਨਕ ਅੱਗ <br/> ਅਗਲੀ ਖ਼ਬਰ 'ਆਪ' ਉਮੀਦਵਾਰ ਜਗਦੀਪ ਸਿੰਘ ਜੱਗੀ ਲਈ ਘਰ-ਘਰ ਜਾ ਕੇ ਵੋਟਾਂ ਮੰਗੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।