06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸੜਕ ਹਾਦਸੇ ਵਿਚ ਇਕ ਦੀ ਮੌਤ

ਮਮਦੋਟ/ਫ਼ਿਰੋਜ਼ਪੁਰ 6 ਸਤੰਬਰ (ਸੁਖਦੇਵ ਸਿੰਘ ਸੰਗਮ) - ਸ਼ਨੀਵਾਰ ਦੇਰ ਸ਼ਾਮ ਨੂੰ ਮਮਦੋਟ-ਲੱਖੋ ਕਿ ਬਹਿਰਾਮ ਸੜਕ ਤੇ 'ਤੇ ਮਹਾਰਾਜਾ ਪੈਲਸ ਮਮਦੋਟ ਕੋਲ ਹੋਏ ਹਾਦਸੇ ਦੌਰਾਨ ਇਕ ਨੋਜਵਾਨ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ...

ਅਜੀਤ ਡੈਸਕ 06-09-2026

ਮਮਦੋਟ/ਫ਼ਿਰੋਜ਼ਪੁਰ 6 ਸਤੰਬਰ (ਸੁਖਦੇਵ ਸਿੰਘ ਸੰਗਮ) - ਸ਼ਨੀਵਾਰ ਦੇਰ ਸ਼ਾਮ ਨੂੰ ਮਮਦੋਟ-ਲੱਖੋ ਕਿ ਬਹਿਰਾਮ ਸੜਕ ਤੇ 'ਤੇ ਮਹਾਰਾਜਾ ਪੈਲਸ ਮਮਦੋਟ ਕੋਲ ਹੋਏ ਹਾਦਸੇ ਦੌਰਾਨ ਇਕ ਨੋਜਵਾਨ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਨਿਰਮਲ ਸਿੰਘ ਨਿੰਮਾ (45) ਵਾਸੀ ਪਿੰਡ ਚੱਕ ਜਮੀਤ ਸਿੰਘ ਉਰਫ਼ ਮਿਸ਼ਰੀ ਵਾਲਾ ਬਲਾਕ ਗੁਰੂ ਹਰਸਹਾਏ ਰੋਜ਼ਾਨਾ ਦੀ ਤਰ੍ਹਾਂ ਮਿਹਨਤ ਮਜਦੂਰੀ ਕਰਕੇ ਮੋਟਰਸਾਈਕਲ ਤੇ ਆਪਣੇ ਘਰ ਵਾਪਸ ਆ ਰਿਹਾ ਸੀ ਕਿ ਕਸਬਾ ਮਮਦੋਟ ਤੋਂ ਥੋੜ੍ਹਾ ਅੱਗੇ ਪੁੱਜਣ 'ਤੇ ਦੂਸਰੇ ਮੋਟਰਸਾਈਕਲ ਨਾਲ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੋਰਾਨ ਨਿਰਮਲ ਸਿੰਘ ਨਿੰਮਾ ਦੀ ਮੌਤ ਹੋ ਗਈ ਜਦਕਿ ਗੰਭੀਰ ਜ਼ਖ਼ਮੀ ਹੋਏ ਦੂਜੇ ਵਿਆਕਤੀ ਵਿਆਕਤੀ ਨੂੰ ਰਾਹਗੀਰਾਂ ਦੁਆਰਾ ਇਲਾਜ਼ ਲਈ ਹਸਪਤਾਲ ਪਹੁੰਚਾਇਆ ਗਿਆ।

ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਦਾ ਧਰਨਾ 6ਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਯੂ.ਪੀ. - ਕੋਸ਼ੀ ਨਦੀ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਕਈ ਪਿੰਡਾਂ 'ਚ ਆਇਆ ਹੜ੍ਹ