06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪਿੰਡ ਬੱਲੋਕੇ ਤੇ ਜੰਡਸਰ ਵਾਸੀਆਂ ਨੇ ਸੜਕ ਨਾ ਬਣਨ ਕਾਰਨ ਕੀਤੀ ਨਾਅਰੇਬਾਜ਼ੀ <br/>

ਅਜੀਤ ਡੈਸਕ 23-05-2026
ਸ਼ਹਿਣਾ, 22 ਮਈ (ਸੁਰੇਸ਼ ਗੋਗੀ)-ਪਿੰਡ ਜੰਡਸਰ ਤੋਂ ਬੱਲੋਕੇ ਜਾਣ ਵਾਲੀ ਿਲੰਕ ਸੜਕ ਪਿਛਲੇ 9 ਮਹੀਨਿਆਂ ਤੋਂ ਨੇਪਰੇ ਨਾ ਚਾੜੇ੍ਹ ਜਾਣ ਕਾਰਨ ਦੋਵੇਂ ਪਿੰਡਾਂ ਦੇ ਲੋਕਾਂ ਨੇ ਪ੍ਰਸ਼ਾਸਨ ਤੇ ਠੇਕੇਦਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਅੰਤਰ ਸਿੰਘ ਜੰਡਸਰ, ਜਗਜੀਤ ਸਿੰਘ, ਰਣਵੀਰ ਸਿੰਘ ਆਦਿ ਨੇ ਦੱਸਿਆ ਕਿ ਜੰਡਸਰ ਤੋਂ ਬੱਲੋਕੇ ਜੋ ਿਲੰਕ ਸੜਕ ਜਾਂਦੀ ਹੈ, ਉਪਰੋਕਤ ਸੜਕ ਸਹੀ ਹਾਲਤ ਵਿਚ ਸੀ, ਪਰ 9 ਮਹੀਨੇ ਪਹਿਲਾਂ ਉਕਤ ਸੜਕ ਦਾ ਟੈਂਡਰ ਹੋਣ ਪਿੱਛੋਂ ਠੇਕੇਦਾਰ ਨੇ ਸੜਕ ਦੇ ਕੁਝ ਥਾਵਾਂ 'ਤੇ ਪੱੁਟਣ ਉਪਰੰਤ ਪੱਥਰ ਪਾ ਦਿੱਤਾ | ਉਨ੍ਹਾਂ ਦੱਸਿਆ ਕਿ ਪੱਥਰ ਪਾਉਣ ਉਪਰੰਤ ਸੜਕ ਦੀ ਕੋਈ ਸਾਰ ਨਹੀਂ ਲਈ | ਬੱਸਾਂ, ਕਾਰਾਂ, ਟਰੈਕਟਰ, ਟਰਾਲੀਆਂ ਲੰਘਣ ਕਾਰਨ ਸੜਕ 'ਤੇ ਪਾਇਆ ਪੱਥਰ ਖੇਤਾਂ ਵਿਚ ਚਲਾ ਗਿਆ ਹੈ, ਜਦਕਿ ਮੋਟਰਸਾਈਕਲ ਤੇ ਸਕੂਟਰ ਇਸ ਸੜਕ ਰਾਹੀਂ ਲੰਘ ਹੀ ਨਹੀਂ ਸਕਦੇ | ਉਨ੍ਹਾਂ ਕਿਹਾ ਕਿ ਇਲਾਕੇ 'ਚ ਹੋਰ ਕਈ ਥਾਵਾਂ ਤੇ ਜਿੱਥੇ ਪੱਥਰ ਪਾਇਆ ਹੋਇਆ ਸੀ, ਲੱੁਕ ਪਾ ਦਿੱਤੀ ਗਈ, ਪਰ ਇਸ ਥਾਂ 'ਤੇ ਹਾਲੇ ਤੱਕ ਵੀ ਲੱੁਕ ਨਹੀਂ ਪਾਈ ਗਈ | ਉਨ੍ਹਾਂ ਕਿਹਾ ਕਿ ਜੇਕਰ ਛੇਤੀ ਸੜਕ 'ਤੇ ਲੱੁਕ ਨਾ ਪਾਈ ਗਈ, ਤਾਂ ਉਹ ਰਸਤਾ ਬੰਦ ਕਰਨ ਲਈ ਮਜਬੂਰ ਹੋਣਗੇ | ਇਸ ਸਮੇਂ ਸਵਰਨ ਸਿੰਘ, ਅਜੈਬ ਸਿੰਘ, ਕਰਮ ਸਿੰਘ, ਗੁਲਾਬ ਚੰਦ, ਜਰਨੈਲ ਸਿੰਘ, ਬਲਵੀਰ ਸਿੰਘ ਪੰਚ, ਮਹਿੰਦਰ ਸਿੰਘ, ਰਣਜੀਤ ਸਿੰਘ, ਬਾਬਰ ਸਿੰਘ, ਲਾਲ ਚੰਦ, ਮੱਖਣ ਸਿੰਘ, ਗੁਰਦੀਪ ਸਿੰਘ, ਰੁਲਦਾ ਸਿੰਘ, ਪ੍ਰਹਿਲਾਦ ਸਿੰਘ, ਮਨਵੀਰ ਸਿੰਘ, ਪ੍ਰਗਟ ਸਿੰਘ, ਬੇਅੰਤ ਸਿੰਘ, ਜਸਵਿੰਦਰ ਸਿੰਘ, ਜਸਵੀਰ ਸਿੰਘ, ਲੱਕੀ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਵਾਰਡ ਨੰ: 9 ਤੋਂ ਆਜ਼ਾਦ ਉਮੀਦਵਾਰ ਨਾਨਕੀ ਦੇਵੀ ਨੂੰ ਮਿਲ ਰਿਹਾ ਭਰਵਾਂ ਹੰੁਗਾਰਾ <br/> ਅਗਲੀ ਖ਼ਬਰ ਕਾਂਗਰਸ ਵਲੋਂ ਗੁਰਮੇਲ ਸਿੰਘ ਮੌੜ ਨੂੰ ਐਸ. ਸੀ. ਡਿਪਾਰਟਮੈਂਟ ਦਾ ਜ਼ਿਲ੍ਹਾ ਚੇਅਰਮੈਨ ਕੀਤਾ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।