15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਅਕਾਲ ਅਕੈਡਮੀ ਨੇ ਸੀ.ਬੀ.ਐੱਸ.ਈ. ਬਾਰ੍ਹਵੀਂ ਦੇ ਨਤੀਜਿਆਂ 'ਚ ਰਚਿਆ ਇਤਿਹਾਸ <br/>

ਅਜੀਤ ਡੈਸਕ 17-05-2026
ਮਹਿਲ ਕਲਾਂ, 16 ਮਈ (ਅਵਤਾਰ ਸਿੰਘ ਅਣਖੀ)-ਸੀ.ਬੀ.ਐੱਸ.ਈ. 12ਵੀਂ ਜਮਾਤ ਦੇ ਨਤੀਜਿਆਂ 'ਚ ਅਕਾਲ ਅਕੈਡਮੀ ਮਹਿਲ ਕਲਾਂ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਬਰਨਾਲਾ 'ਚ ਹਿਊਮੈਨਿਟੀਜ਼ ਸਟਰੀਮ ਵਿਚ ਪਹਿਲਾ ਅਤੇ ਤੀਜਾ ਸਥਾਨ ਹਾਸਲ ਕਰ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਵਿਦਿਆਰਥਣ ਅਰਪਿੰਦਰ ਕੌਰ ਨੇ 98 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਜ਼ਿਲ੍ਹਾ ਬਰਨਾਲਾ ਟੌਪ ਕੀਤਾ, ਜਦ ਕਿ ਆਇਸ਼ਮੀਨ ਕੌਰ ਨੇ 97.6 ਫ਼ੀਸਦੀ ਅੰਕਾਂ ਨਾਲ ਜ਼ਿਲ੍ਹੇ 'ਚ ਤੀਜਾ ਸਥਾਨ ਪ੍ਰਾਪਤ ਕੀਤਾ | ਹਿਊਮੈਨਿਟੀਜ਼ ਸਟਰੀਮ ਦੇ ਹੋਰ ਹੋਣਹਾਰ ਵਿਦਿਆਰਥੀਆਂ 'ਚ ਗੁਰਨੂਰ ਕੌਰ ਨੇ 96 ਫ਼ੀਸਦੀ, ਜੈਸਮੀਨ ਕੌਰ ਨੇ 93 ਫ਼ੀਸਦੀ, ਫਤਹਿਵੀਰ ਸਿੰਘ ਗਿੱਲ ਨੇ 86 ਫ਼ੀਸਦੀ, ਏਕਮਜੋਤ ਕੌਰ ਹੈਰੀ ਨੇ 83.4 ਫ਼ੀਸਦੀ ਅਤੇ ਮਹਿਕਪ੍ਰੀਤ ਕੌਰ ਸਿੱਧੂ ਨੇ 78.8 ਫ਼ੀਸਦੀ ਅੰਕ ਹਾਸਲ ਕੀਤੇ | ਸਾਇੰਸ ਸਟਰੀਮ ਵਿਚ ਜਸਲੀਨ ਕੌਰ ਨੇ 87.4 ਫ਼ੀਸਦੀ, ਅਵਨੀਤ ਕੌਰ ਨੇ 86.4 ਫ਼ੀਸਦੀ, ਅਰਮਾਨ ਸਿੰਘ ਧਾਲੀਵਾਲ ਨੇ 85 ਫ਼ੀਸਦੀ, ਸੰਦੀਪ ਕੌਰ ਨੇ 84.8 ਫ਼ੀਸਦੀ ਅਤੇ ਏਕਮਜੋਤ ਕੌਰ ਹੈਰੀ ਨੇ 83.4 ਫ਼ੀਸਦੀ ਨਾਲ ਮੋਹਰੀ ਰਹੇ | ਸੰਸਥਾ ਦੇ ਪਿ੍ੰਸੀਪਲ ਬਲਵਿੰਦਰ ਕੌਰ ਨੇ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੀ ਲਗਨ ਅਤੇ 'ਵਿੱਦਿਆ ਵਿਚਾਰੀ ਤਾਂ ਪਰਉਪਕਾਰੀ' ਦੇ ਸਿਧਾਂਤ ਦਾ ਨਤੀਜਾ ਹੈ | ਸਾਡੀਆਂ ਬੇਟੀਆਂ ਨੇ ਪੂਰੇ ਜ਼ਿਲ੍ਹੇ ਵਿਚ ਸਾਡਾ ਮਾਣ ਵਧਾਇਆ ਹੈ |

ਪਿਛਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਡੇਂਗੂ ਦਿਵਸ ਸੰਬੰਧੀ ਜਾਗਰੂਕਤਾ ਸੈਸ਼ਨ <br/> ਅਗਲੀ ਖ਼ਬਰ ਰਾਸ਼ਟਰੀ ਡੇਂਗੂ ਦਿਵਸ ਮੌਕੇ ਸਿਹਤ ਬਲਾਕ ਮਹਿਲ ਕਲਾਂ ਵਿਖੇ ਲਗਾਏ ਗਏ ਜਾਗਰੂਕਤਾ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।