ਬਰਨਾਲਾ, 14 ਅਗਸਤ (ਅਸ਼ੋਕ ਭਾਰਤੀ)-ਵਾਈ.ਐੱਸ. ਸਕੂਲ ਬਰਨਾਲਾ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਏਅਰ ਫੋਰਸ ਸਟੇਸ਼ਨ ਬਰਨਾਲਾ ਦੇ ਸਟੇਸ਼ਨ ਕਮਾਂਡਰ ਗਰੁੱਪ ਕੈਪਟਨ ਸੀ.ਪੀ. ਦੇਸ਼ਪਾਂਡੇ ਅਤੇ ਏਅਰ ਫੋਰਸ ਸਟੇਸ਼ਨ ਬਰਨਾਲਾ ਦੀ ਏਐਫਐਫਡਬਲਿਊਏ ਦੀ ਸਥਾਨਕ ਪ੍ਰਧਾਨ ਪ੍ਰਾਜਕਤਾ ਦੇਸ਼ਪਾਂਡੇ ਨੇ ਵਿਸ਼ੇਸ਼ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਕੀਤੀ ਗਈ ਅਤੇ ਤਿਰੰਗਾ ਝੰਡਾ ਲਹਿਰਾਇਆ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਆਧਾਰਤ ਰੰਗਾਂ ਰੰਗ ਪ੍ਰੋਗਰਾਮ ਗੀਤ, ਸੰਗੀਤ, ਨਾਟਕ, ਭਾਸ਼ਣ, ਕੋਰੀਓਗ੍ਰਾਫ਼ੀਆਂ ਪੇਸ਼ ਕੀਤੀਆਂ। ਪ੍ਰਿੰਸੀਪਲ ਵਿੰਮੀਪੁਰੀ ਤੇ ਸਟਾਫ਼ ਵਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।